Uncategorized
ਕੈਪਟਨ ਸਰਕਾਰ ਵੱਲੋਂ ਕੋਰੋਨਾ ਦੌਰਾਨ ਫਿਰ ਨਵੇਂ ਨਿਯਮ ਜਾਰੀ -unlock 4 guidelines
ਕੈਪਟਨ ਸਰਕਾਰ ਵੱਲੋਂ ਕੋਰੋਨਾ ਦੌਰਾਨ ਫਿਰ ਨਵੇਂ ਨਿਯਮ ਜਾਰੀ -unlock 4 guidelines

9 ਸਤੰਬਰ :ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਚੱਲਦੇ unlock 4 guidelines ਜਾਰੀ ਕੀਤੀਆਂ ਹਨ। ਇਹਨਾਂ ਨਵੀਆਂ ਹਦਾਇਤਾਂ ਵਿੱਚ ਕੈਪਟਨ ਸਰਕਾਰ ਨੇ ਕੁਝ ਨਵੇਂ ਫ਼ੈਸਲੇ ਲਏ ਹਨ,ਇਹ ਨਵੀਆਂ ਹਦਾਇਤਾਂ ਸਿਰਫ਼ 30 ਸਤੰਬਰ ਤੱਕ ਲਾਗੂ ਰਹਿਣਗੀਆਂ। ਜਿੰਨਾ ਵਿੱਚੋਂ ਕੁਝ ਇਸ ਪ੍ਰਕਾਰ ਹਨ :
*167 ਮਿਊਸਿਪਲ ਕਮੇਟੀ ਅਧੀਨ ਆਉਂਦੇ ਸ਼ਹਿਰਾਂ ਤੇ ਨਗਰਾਂ ਵਿੱਚ ਸੋਮਵਾਰ ਤੋਂ ਸ਼ਨੀਵਾਰ ਰਾਤ 9:30 ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਰਹੇਗਾ ਅਤੇ ਐਤਵਾਰ ਦੇ ਪੂਰੇ ਦਿਨ ਜ਼ਰੂਰੀ ਵਸਤਾਂ ਨੂੰ ਛੱਡ ਕਰਫਿਊ ਰਹੇਗਾ। ਲੋਕਾਂ ਦੀ ਆਵਾਜਾਈ ਤੇ ਗੈਰ-ਜ਼ਰੂਰੀ ਚੀਜਾਂ ਤੇ ਪਾਬੰਦੀ ਰਹੇਗੀ।
*ਮੇਨ ਰੋਡ-ਹਾਈਵੇ ਜ਼ਰੂਰੀ ਕੰਮ ਲਈ ਆਵਾਜਾਈ ਰਹੇਗੀ,ਨੈਸ਼ਨਲ ਹਾਈਵੇ ਤੇ ਦੂਜੇ ਸੂਬਿਆਂ ਤੋਂ ਆਉਣ-ਜਾਣ ਵਾਲੇ ਬੱਸ,ਟਰੇਨ ਤੇ ਪਲੇਨ ਤੇ ਸਫ਼ਰ ਕਰਕੇ ਹਾਈਵੇ ਤੇ ਆਉਣ-ਜਾਣ ਵਾਲਿਆਂ ਤੇ ਪਾਬੰਦੀ ਨਹੀਂ ਹੋਵੇਗੀ।ਪਬਲਿਕ ਟਰਾਂਸਪੋਰਟ ਜਿਵੇਂ ਬੱਸ ਤੇ 50% ਸਵਾਰੀਆਂ ਨਾਲ ਸਫ਼ਰ ਕੀਤਾ ਜਾਵੇਗਾ,ਬੱਸ ਵਿੱਚ ਕੋਈ ਮੁਸਾਫ਼ਰ ਖੜ ਕੇ ਸਫ਼ਰ ਨਹੀਂ ਕਰੇਗਾ।
*ਐਗਰੀਕਲਚਰ ਨਾਲ ਸਬੰਧਿਤ ਡੇਅਰੀ ਤੇ ਹੋਰ ਖੁੱਲ੍ਹੇ ਰਹਿਣਗੇ
*ਸਿਹਤ ਨਾਲ ਸਬੰਧਿਤ ਸੰਸਥਾਵਾਂ ਹਸਪਤਾਲ,ਲੈਬੋਟਰੀਆਂ 24× 7 ਖੁੱਲ੍ਹੇ ਰਹਿਣਗੇ।
*ਬੈਂਕ,ਇਨਸ਼ੋਰੈਂਸ ਕੰਪਨੀਆਂ,ਮਲਟੀਪਲ-ਇੰਡਸਟਰੀ ਜਿਵੇਂ ਕੋਈ ਦਫ਼ਤਰ 50% ਸਟਾਫ਼ ਨਾਲ ਕੰਮ ਕਰ ਸਕਦੇ ਹਨ,ਸਟਾਫ਼ 50% ਤੋਂ ਵੱਧ ਨਹੀਂ ਹੋਣਾ ਚਾਹੀਦਾ।
*ਵਿਦਿਆਰਥੀਆਂ ਲਈ ਵੀ ਛੋਟ ਹੈ ਕਿ ਉਹ ਆਪਣਾ ਕੋਈ ਪੇਪਰ ਦੇਣ ,ਕੋਈ ਐਂਟਰਸ ਟੈਸਟ ਜਾਂ ਐਡਮੀਸ਼ਨ ਲਈ ਜਾ ਰਹੇ ਹਨ ਤਾਂ ਉਹਨਾਂ ਨੂੰ ਰੋਕਿਆ ਨਹੀਂ ਜਾਵੇਗਾ।
*ਜੇ ਸ਼ੋਪ ਜਾਂ ਸ਼ੋਪਿੰਗ ਮਾਲ ਦੀ ਗੱਲ ਕਰੀ ਜਾਵੇ ਤਾਂ ਸੋਮਵਾਰ ਤੋਂ ਸ਼ਨੀਵਾਰ 9 ਵਜੇ ਤੱਕ ਇਹ ਖੁੱਲ੍ਹੇ ਰਹਿਣਗੇ ਅਤੇ ਐਤਵਾਰ ਨੂੰ ਗੈਰ-ਜ਼ਰੂਰੀ ਨੂੰ ਛੱਡ ਜ਼ਰੂਰੀ ਵਸਤਾਂ ਲਈ ਸੁਵਿਧਾ ਰਹੇਗੀ।
*ਧਾਰਮਿਕ ਸਥਾਨ ਦੀ ਗੱਲ ਕਰੀਏ ਤਾਂ ਇਹ ਸੱਤੋ ਦਿਨ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣਗੇ।
*ਸਪੋਰਟਸ ਕੰਪਲੈਕਸ ਵੀ ਸੱਤੋ ਦਿਨ ਰਾਤ 9 ਵਜੇ ਤੱਕ ਵਜੇ ਤੱਕ ਖੁੱਲ੍ਹੇ ਰਹਿਣਗੇ।
*ਹੋਟਲ ਤੇ ਰੈਸਟੋਰੈਂਟ 7 ਦਿਨ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣਗੇ।
*ਸ਼ਰਾਬ ਦੇ ਠੇਕਿਆਂ ਬਾਰੇ ਵੀ ਇਹੀ ਫੈਸਲਾ ਹੈ ਕਿ ਠੇਕੇ ਵੀ 7 ਦਿਨ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣਗੇ।
* ਚਾਰ ਪਹੀਆ ਵਾਹਨ ਵਿੱਚ ਸਿਰਫ 3 ਵਿਅਕਤੀ ਹੀ ਸਫ਼ਰ ਕਰ ਸਕਦੇ ਹਨ।
*ਸੋਸ਼ਲ ਰਾਜਨੀਤਿਕ ਇੱਕਠ ਤੇ ਪੂਰਨ ਰੋਕ
*ਵਿਆਹ ਸਮਾਗਮ ਤੇ 30 ਬੰਦੇ ਇਕੱਠੇ ਹੋ ਸਕਦਾ ਹਨ।
*ਮੌਤ ਸਮਾਗਮ ਤੇ 20 ਬੰਦੇ ਇਕੱਠੇ ਹੋ ਸਕਦੇ ਹਨ।
*ਸ਼ਹਿਰੀ ਇਲਾਕਿਆਂ ਵਿੱਚ 50% ਸਟਾਫ਼ ਨਾਲ ਦਫ਼ਤਰ ਕੰਮ ਕਰ ਸਕਦੇ ਹਨ।
Continue Reading