Uncategorized
ਅਗਾਊਂ ਜ਼ਮਾਨਤ ਲਈ ਸੁਮੇਧ ਸੈਣੀ ਹੋ ਰਿਹਾ ਰਿਹਾ ਤਰਲੋਮੱਛੀ
ਸੈਣੀ ਦੀ ਗ੍ਰਿਫਤਾਰੀ ਨੂੰ ਲੈ ਕੇ ਦਿੱਲੀ ‘ਚ ਛਾਪੇਮਾਰੀ ,SIT ਨੇ ਪੰਚਸ਼ੀਲ ਪਾਰਕ ‘ਚ ਸੈਣੀ ਦੀ ਕੋਠੀ ‘ਚ ਕੀਤੀ ਰੇਡ
ਕੇਸ ਦੀ ਸੁਣਵਾਈ ਸੋਮਵਾਰ ਨੂੰ ਹੋਣ ਦੀ ਸੰਭਾਵਨਾ
ਸੈਣੀ ਦੀ ਗ੍ਰਿਫਤਾਰੀ ਨੂੰ ਲੈ ਕੇ ਦਿੱਲੀ ‘ਚ ਛਾਪੇਮਾਰੀ
SIT ਨੇ ਪੰਚਸ਼ੀਲ ਪਾਰਕ ‘ਚ ਸੈਣੀ ਦੀ ਕੋਠੀ ‘ਚ ਕੀਤੀ ਰੇਡ
ਸੁਮੇਧ ਸੈਣੀ ਦੀ ਗ੍ਰਿਫਤਾਰੀ ਨੂੰ ਲੈ ਕੇ SIT ਸਰਗਰਮ
10 ਸਤੰਬਰ: ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਮਾਮਲਾ ਇਸ ਸਮੇਂ ਪੂਰਾ ਗਰਮ ਹੈ। ਸੈਣੀ ਹੁਣ ਆਪਣੀ ਜ਼ਮਾਨਤ ਲਈ ਤਰਲੋਮੱਛੀ ਹੁੰਦਾ ਫਿਰ ਰਹਿ ਹੈ। ਜਿਸਦੇ ਚਲਦੇ ਉਸਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੈ। ਬਲਵੰਤ ਮੁਲਤਾਨੀ ਅਗਵਾ ਮਾਮਲੇ ਵਿੱਚ ਅਗਾਊਂ ਜ਼ਮਾਨਤ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਰਜ ਕਰਵਾਈ ਹੈ।
ਮੋਹਾਲੀ ਜ਼ਿਲ੍ਹਾ ਅਦਾਲਤ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਸੁਪਰੀਮ ਕੋਰਟ ਤੱਕ ਪਹੁੰਚੇ ਸੈਣੀ ਦੀ ਗੱਲ ਬਣਦੀ ਨਜ਼ਰ ਨਹੀਂ ਆ ਰਹੀ ਹੈ।ਇਸ ਸਮੇਂ ਰਜਿਸਟਰੀ ਵਿਚ ਪਟੀਸ਼ਨ ਪੈਂਡਿੰਗ ਵਿੱਚ ਹੈ,ਇਸ ਕੇਸ ਦੀ ਸੁਣਵਾਈ ਸੋਮਵਾਰ ਨੂੰ ਹੋਣ ਦੀ ਸੰਭਾਵਨਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, Former attorney general of India ਮੁਕੁਲ ਰੋਹਤਗੀ ਅਤੇ ਸੀਨੀਅਰ ਵਕੀਲ APS ਦਿਓਲ ਸੁਪਰੀਮ ਕੋਰਟ ਵਿੱਚ ਸੁਮੇਧ ਸੈਣੀ ਦਾ ਪੱਖ ਰੱਖਣਗੇ। ਧਾਰਾ 302 ਜੁੜਨ ਦੇ ਬਾਅਦ ਸੈਣੀ ਦੇ ਸਿਰ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਐੱਸ ਆਈ ਟੀ ਸੈਣੀ ਨੂੰ ਫੜਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ,ਗ੍ਰਿਫਤਾਰੀ ਨੂੰ ਲੈ ਕੇ ਦਿੱਲੀ ਵਿੱਚ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ,SIT ਨੇ ਪੰਚਸ਼ੀਲ ਪਾਰਕ ‘ਚ ਸੈਣੀ ਦੀ ਕੋਠੀ ਵਿੱਚ ਵੀ ਰੇਡ ਕੀਤੀ ਹੈ। ਹੁਣ ਲੱਗਦਾ ਹੈ ਕਿ ਸੁਮੇਧ ਸੈਣੀ ਦੀ ਗ੍ਰਿਫਤਾਰੀ ਨੂੰ ਲੈ ਕੇ SIT ਸਰਗਰਮ ਹੈ।
ਇਸ ਵਿੱਚ ਨਵੀ ਗੱਲ ਇਹ ਹੈ ਕਿ ਸੈਣੀ ਨੂੰ Personal Appearance ਛੁੱਟ ਮਾਮਲੇ ਵਿਚ CBI ਨੇ ਨੋਟਿਸ ਜਾਰੀ ਤੇ 12 ਅਕਤੂਬਰ ਤੱਕ ਇਸਦਾ ਜਵਾਬ ਦੇਣਾ ਹੋਵੇਗਾ।
Continue Reading