Connect with us

Uncategorized

ਅਜਨਾਲਾ ਵਿੱਚ ਪੁਲਿਸ ਵੀ ਕਿਉਂ ਨਹੀਂ ਸੁਰੱਖਿਅਤ ?

ਥਾਣਾ ਅਜਨਾਲਾ ਦੇ ਮੁੱਖੀ ਦੀ ਫੇਸਬੁੱਕ ਆਈ ਡੀ ਹੈਕ ਕਰ,ਰਿਸ਼ਤੇਦਾਰਾਂ ਤੋਂ ਮੰਗੇ ਪੈਸੇ

Published

on

ਅੰਮ੍ਰਿਤਸਰ ਦਿਹਾਤੀ ‘ਚ ਸ਼ਰਾਰਤੀ ਅਨਸਰਾਂ ਦੇ ਵਧੇ ਹੌਂਸਲੇ
ਥਾਣਾ ਅਜਨਾਲਾ ਦੇ ਮੁੱਖੀ ਦੀ ਫੇਸਬੁੱਕ ਆਈ ਡੀ ਹੈਕ ਕਰ,ਰਿਸ਼ਤੇਦਾਰਾਂ ਤੋਂ ਮੰਗੇ ਪੈਸੇ 
ਕੁਝ ਵੱਡੇ ਦੁਕਾਨਦਾਰਾਂ ਨੂੰ ਫਿਰੌਤੀ ਭਰੇ ਖਤਾਂ ਜਰੀਏ ਪੈਸੇ ਦੀ ਕੀਤੀ ਗਈ ਸੀ ਮੰਗ 
ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ 

ਅੰਮ੍ਰਿਤਸਰ,14 ਸਤੰਬਰ :(ਗੁਰਪ੍ਰੀਤ ਰਾਜਪੂਤ),ਇਸ ਮਸ਼ੀਨੀ ਯੁੱਗ ਵਿਚ ਸਮੇਂ ਦੇ ਨਾਲ ਨਾਲ ਜਿੱਥੇ ਪੂਰੀ ਦੁਨੀਆਂ ਅਪਡੇਟ ਹੋ ਗਈ ਹੈ ਅਤੇ ਉਸਦੇ ਨਾਲ ਨਾਲ ਠੱਗਾਂ ਤੇ ਚੋਰਾਂ ਨੇ ਵੀ ਆਪਣੇ ਆਪ ਨੂੰ ਅਪਡੇਟ ਕਰ ਲਿਆ ਹੈ, ਅਤੇ ਆਧੁਨਿਕ ਯੁੱਗ ਵਿੱਚ ਉਹਨਾਂ ਨੇ ਆਪਣੇ ਚੋਰੀ ਕਰਨ ਦੇ ਤਰੀਕੇ ਵੀ ਬਦਲ ਲਏ। ਖ਼ਬਰ ਹੈ ਅਜਨਾਲਾ ਦੀ ਜਿੱਥੇ ਹੈਕਰਾ ਨੇ ਇੱਕ ਪੁਲਿਸ ਅਧਿਕਾਰੀ ਦੀ ਫੇਸਬੁੱਕ ਆਈ ਡੀ ਹੈਕ ਕਰ ਲਈ ਹੈ,ਉਹਨਾਂ ਵੱਲੋਂ  ਕਿਸੇ ਆਮ ਬੰਦੇ ਦੀ ਫੇਸਬੁੱਕ ਆਈ ਡੀ ਹੈਕ ਨਹੀਂ ਕੀਤੀ ਗਈ ਬਲਕਿ ਉਹਨਾਂ ਵੱਲੋਂ  ਥਾਣਾ ਅਜਨਾਲਾ ਦੇ ਮੁੱਖੀ  ਦੀ ਫੇਸਬੁੱਕ ਆਈ ਡੀ ਹੈਕ ਕਰ ਉਹਨਾਂ ਦੇ ਦੋਸਤ ਰਿਸ਼ਤੇਦਾਰਾਂ  ਤੋਂ ਜਰੂਰੀ ਕੰਮ ਲਈ ਪੈਸਿਆਂ ਦੀ ਮੰਗ ਕੀਤੀ। 
ਇਸ ਸੰਬੰਧੀ ਅਜਨਾਲਾ ਥਾਣਾ ਦੇ ਮੁੱਖੀ ਨੇ ਦੱਸਿਆ ਕਿ ਵੀਰਵਾਰ ਉਹਨਾਂ ਨੂੰ ਕਿਸੇ ਰਿਸਤੇਦਾਰ ਦੁਆਰਾ ਫੋਨ ਕਰਨ ਤੇ  ਪਤਾ ਲੱਗਾ ਕੇ ਉਹਨਾਂ ਦੀ ਫੇਸਬੁੱਕ ਆਈ ਡੀ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਹੈ। ਜਿਸਤੋਂ ਬਾਅਦ ਉਹਨਾ ਵੱਲੋਂਫੇਸਬੁੱਕ ਆਈ ਡੀ ਬੰਦ ਕਰ ਦਿੱਤੀ ਗਈ ਤੇ ਉਸਦੀ ਸ਼ਿਕਾਇਤ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਵੀ ਅਜਨਾਲਾ ਦੇ ਪ੍ਰਸਿੱਧ ਦੁਕਾਨਦਾਰਾਂ ਨੂੰ ਚਿੱਠੀਆਂ ਜਰੀਏ ਪੈਸੇ ਦੀ ਮੰਗ ਕੀਤੀ ਗਈ ਸੀ,ਪਰ ਪੁਲਿਸ ਅਜੇ ਤੱਕ ਉਹਨਾ ਨੂੰ ਧਮਕੀਆਂ ਦੇਣ ਵਾਲਿਆਂ ਨੂੰ ਵੀ ਨਹੀਂ ਲੱਭ ਸਕੀ। 
ਖੈਰ ਸਵਾਲ ਇਹ ਉਠਦਾ ਹੈ ਕਿ ਜੇਕਰ ਤਿੰਨ ਦਿਨ ਬੀਤ ਜਾਣ ਬਾਅਦ ਵੀ ਥਾਣਾ ਮੁਖੀ ਦੀ ਫੇਸਬੁੱਕ ਆਈ ਡੀ ਹੈਕ ਕਰਨ ਵਾਲੇ ਕਾਬੂ ਨਹੀਂ ਆਏ ਤਾਂ ਆਮ ਲੋਕਾਂ ਨੂੰ ਕਿ ਇਨਸਾਫ਼ ਮਿਲਦਾ ਹੋਵੇਗਾ।