Punjab
ਮਹਿਲਾ ਦੀਆਂ ਲੱਤਾਂ ‘ਚ ਡੰਡਾ ਪਾ ਕੇ ਪੰਜਾਬ ਪੁਲਿਸ ਨੇ ਕੀਤੀ ਕੁੱਟਮਾਰ
ਪੰਜਾਬ ਪੁਲਿਸ ਫਿਰ ਸਵਾਲਾਂ ਦੇ ਘੇਰੇ ‘ਚ,ਪੁਲਿਸ ਨੇ ਵਿਧਵਾ ਔਰਤ ‘ਤੇ ਢਾਹਿਆ ਤਸ਼ੱਦਦ,ਮਹਿਲਾ ਦੀ ਲੱਤਾਂ ‘ਚ ਡੰਡਾ ਪਾ ਕੇ ਕੀਤੀ ਕੁੱਟਮਾਰ

ਪੰਜਾਬ ਪੁਲਿਸ ਫਿਰ ਸਵਾਲਾਂ ਦੇ ਘੇਰੇ ‘ਚ
ਪੁਲਿਸ ਨੇ ਵਿਧਵਾ ਔਰਤ ‘ਤੇ ਢਾਹਿਆ ਤਸ਼ੱਦਦ
ਮਹਿਲਾ ਦੀ ਲੱਤਾਂ ‘ਚ ਡੰਡਾ ਪਾ ਕੇ ਕੀਤੀ ਕੁੱਟਮਾਰ
ਉਧਾਰ ਦਿੱਤੇ ਪੈਸੇ ਲੈਣ ਗਈ ਸੀ ਵਿਧਵਾ ਮਹਿਲਾ
4 ਦਸੰਬਰ,ਫਿਰੋਜ਼ਪੁਰ :(ਪਰਮਜੀਤ ਪੰਮਾ),ਪੰਜਾਬ ਪੁਲਿਸ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਕਰਕੇ ਹਮੇਸ਼ਾਂ ਸੁਰਖੀਆਂ ਵਿੱਚ ਰਹਿੰਦੀ ਹੈ। ਇੱਕ ਵਾਰ ਫਿਰ ਪੰਜਾਬ ਪੁਲਿਸ ਦੀ ਇੱਕ ਅਜਿਹੀ ਹਰਕਤ ਸਾਹਮਣੇ ਆਈ ਹੈ,ਜੋ ਸ਼ਰਮਸ਼ਾਰ ਕਰਨ ਵਾਲੀ ਹੈ।ਹਸਪਤਾਲ ‘ਚ ਇਲਾਜ਼ ਅਧੀਨ ਪਈ ਇਸ ਮਹਿਲਾ ਦਾ ਇਹ ਹਾਲ ਕਿਸੇ ਹੋਰ ਨੇ ਨਹੀਂ ਸਗੋਂ ਪੰਜਾਬ ਪੁਲਿਸ ਨੇ ਕੀਤਾ ਹੈ।ਇਹ ਗੱਲ ਅਸੀਂ ਨਹੀਂ ਸਗੋਂ ਇਹ ਮਹਿਲਾ ਕਹਿ ਰਹੀ ਹੈ।ਜਿਸਨੇ ਕਿ ਪੰਜਾਬ ਪੁਲਿਸ ‘ਤੇ ਗੰਭੀਰ ਇਲਜ਼ਾਮ ਲਗਾਏ ਹਨ।
ਦੱਸਿਆ ਜਾ ਰਿਹਾ ਕਿ ਫਿਰੋਜ਼ਪੁਰ ਦੇ ਪਿੰਡ ਮਾੜੇ ਕਲਾਂ ਦੀ ਰਹਿਣ ਵਾਲੀ ਇਹ ਵਿਧਵਾ ਮਹਿਲਾ ਆਪਣੇ ਉਧਾਰ ਦਿੱਤੇ ਪੈਸੇ ਲੈਣ ਗਈ ਸੀ।ਜਿੱਥੇ ਕੁਝ ਵਿਅਕਤੀਆਂ ਨੇ ਪੁਲਿਸ ਤੋਂ ਕਹਾ ਕੇ ਇਸ ਮਹਿਲਾ ਨੂੰ ਜਾਨਵਰਾਂ ਵਾਂਗ ਕੁਟਵਾਇਆ। ਮਹਿਲਾ ਦਾ ਕਹਿਣਾ ਕਿ ਪੁਲਿਸ ਨੇ ਉਸਦੀ ਲੱਤਾਂ ‘ਚ ਡੰਡਾਂ ਪਾ ਕੇ ਉਸਦੀ ਬਹੁਤ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਹੈ।ਜਿਸ ਵਿੱਚ ਦੋ ਮਹਿਲਾ ਪੁਲਿਸ ਮੁਲਾਜ਼ਮਾਂ ਸਣੇ 5 ਪੁਲਿਸ ਮੁਲਾਜ਼ਮਾਂ ਨੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਹੈ।
ਓਧਰ ਪੁਲਿਸ ਇੰਸਪੈਕਟਰ ਬਲਰਾਜ ਸਿੰਘ ਦਾ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਕਿ ਇਹ ਪੈਸੇ ਦੇ ਲੈਣ-ਦੇਣ ਦਾ ਮਾਮਲਾ ਹੈ ਰਿਪੋਰਟ ਲਿਖ ਲਈ ਗਈ ਹੈ ਜੋ ਮਹਿਲਾ ਦੀ ਕੁੱਟਮਾਰ ਹੋਈ ਹੈ ਉਸ ਬਾਰੇ ਪੁਲਿਸ ਜਾਂਚ ਵਿੱਚ ਲੱਗੀ ਹੈ।
Continue Reading