Connect with us

Uncategorized

ਹਿੰਦੁਸਤਾਨੀ ਮੁਸਲਮਾਨ ਹੋਣ ’ਤੇ ਮਾਣ ਬੋਲੇ ਰਾਜਸਭਾ ਵਿਦਾਇਗੀ ਭਾਸ਼ਣ ’ਚ – ਗੁਲਾਮ ਨਬੀ ਆਜ਼ਾਦ

Published

on

ghulam nabi azad

ਰਾਜਸਭਾ ’ਚ ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਦਾ ਕਾਰਜਕਾਲ ਪੂਰਾ ਹੋਣ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਅੱਜ ਵਿਦਾਇਗੀ ਦਿੱਤੀ ਗਈ ਹੈ। ਗੁਲਾਮ ਨਬੀ ਆਜ਼ਾਦ ਨੇ ਆਪਣੇ ਵਿਦਾਇਗੀ ਭਾਸ਼ਣ ’ਚ ਕਿਹਾ ਕਿ ਮੈਂ ਉਨ੍ਹਾਂ ਖੁਸ਼ਕਿਸਮਤ ਲੋਕਾਂ ’ਚੋਂ ਹਾਂ ਜਿਨ੍ਹਾਂ ਨੂੰ ਕਦੇ ਪਾਕਿਸਤਾਨ ਜਾਣ ਦਾ ਮੌਕਾ ਨਹੀਂ ਮਿਲਿਆ।

ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਜਦੋਂ ਮੈ ਪਾਕਿਸਤਾਨ ਦੇ ਹਾਲਾਤਾਂ ਬਾਰੇ ਪੜ੍ਹਦਾ ਹਾਂ ਤਾਂ ਮੈਨੂੰ ਇਕ ਹਿੰਦੁਸਤਾਨੀ ਮੁਸਲਮਾਨ ਹੋਣ ’ਤੇ ਮਾਣ ਮਹਿਸੂਸ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਦੇਖਿਆ ਹੈ ਕਿ ਮੁਸਲਮ ਦੇਸ਼ ਆਪਸ ’ਚ ਲੜ ਕੇ ਖ਼ਤਮ ਹੋ ਰਹੇ ਹਨ।

ਇਸ ਤੋਂ ਪਹਿਲਾਂ ਰਾਜਸਭਾ ’ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਦੀ ਤਰੀਫ ਕਰਦੇ ਹੋਏ। ਪੀਐੱਮ ਮੋਦੀ ਭਾਵੁਕ ਹੋ ਗਏ। ਗੁਲਾਮ ਨਬੀ ਆਜ਼ਾਦ ਦੀ ਤਰੀਫ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਜਦੋਂ ਉਹ ਕੋਰੋਨਾ ਮਹਾਮਾਰੀ ਦੌਰਾਨ ਸਦਨ ’ਚ ਵੱਖ-ਵੱਖ ਦਲਾਂ ਦੇ ਆਗੂਆਂ ਦੀ ਬੈਠਕ ਬੁਲਾਉਣ ’ਤੇ ਵਿਚਾਰ ਕਰ ਰਹੇ ਸਨ। ਉਦੋਂ ਆਜ਼ਾਦ ਨੇ ਫੋਨ ਕਰ ਕੇ ਉਨ੍ਹਾਂ ਨੂੰ ਸਾਰੇ ਦਲਾਂ ਦੇ ਆਗੂਆਂ ਦੀ ਬੈਠਕ ਬੁਲਾਉਣ ਦਾ ਸੁਝਾਅ ਦਿੱਤਾ ਸੀ।