Uncategorized
ਬਿੱਗ ਬੌਸ 14 ਦੇ ਦੋ ਕੰਟੈਸਟੈਂਟਸ ਏਜਾਜ਼ ਖ਼ਾਨ ਤੇ ਪਵਿੱਤਰਾ ਪੁਨੀਆ ਨੇ ਇਕ ਵਾਰ ਫਿਰ ਕੀਤਾ ਆਪਣੇ ਪਿਆਰ ਦਾ ਇਜ਼ਹਾਰ

ਅੱਜ ਦੇ ਦੌਰ ‘ਚ ਹਰ ਜਗ੍ਹਾ ਵੈਲੇਨਟਾਈਨ ਡੇਅ ਦੀ ਧੂਮ ਹੈ। ਹਰ ਕੋਈ ਇਸ ਦਿਨ ਨੂੰ ਅਲੱਗ-ਅਲੱਗ ਅੰਦਾਜ਼ ‘ਚ ਮਨਾਉਂਦੇ ਹਨ। ਇਨ੍ਹਾਂ ਦਿਨਾਂ ‘ਚ ਰਿਐਲਟੀ ਸ਼ੋਅ ਬਿੱਗ ਬੌਸ 14 ਦੇ ਦੋ ਕੰਟੈਸਟੈਂਟਸ ਏਜਾਜ਼ ਖ਼ਾਨ ਤੇ ਪਵਿੱਤਰਾ ਪੁਨੀਆ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ ‘ਚ ਹਨ। ਬਿੱਗ ਬੌਸ 14 ‘ਚ ਏਜਾਜ਼ ਖ਼ਾਨ ਤੇ ਪਵਿੱਤਰਾ ਪੁਨੀਆ ਦੀ ਲਵ ਸਟੋਰੀ ਥੋੜੀ ਅਟਪਟੀ ਸੀ।
ਇਸ ਤਰ੍ਹਾਂ ਬਿੱਗ ਬੌਸ 14 ਸ਼ੋਅ ‘ਚ ਇਕ-ਦੂਸਰੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਹੁਣ ਏਜਾਜ਼ ਖ਼ਾਨ ਤੇ ਪਵਿੱਤਰਾ ਪੁਨੀਆ ਨੇ ਇਕ-ਦੂਸਰੇ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ। ਵੈਲੇਨਟਾਈਨ ਡੇਅ ਤੋਂ ਪਹਿਲਾਂ ਆਪਣੇ ਵਿਆਹ ਦਾ ਖੁਲਾਸਾ ਕਰਨ ‘ਤੇ ਇਨ੍ਹਾਂ ਦੇ ਫੈਨਜ਼ ਵੀ ਖੁਸ਼ੀ ਜ਼ਾਹਿਰ ਕਰ ਰਹੇ ਹਨ। ਆਪਣੇ ਵਿਆਹ ਬਾਰੇ ਖ਼ੁਦ ਏਜਾਜ਼ ਖ਼ਾਨ ਤੇ ਪਵਿੱਤਰਾ ਪੁਨੀਆ ਨੇ ਖੁਲਾਸਾ ਕੀਤਾ ਹੈ।
ਇਸ ਦੌਰਾਨ ਇਨ੍ਹਾਂ ਦੋਵਾਂ ਨੇ ਆਪਣੇ ਰਿਸ਼ਤੇ ਤੇ ਵਿਆਹ ਨੂੰ ਲੈ ਕੇ ਵੀ ਢੇਰ ਸਾਰੇ ਖੁਲਾਸੀ ਕੀਤੇ ਹਨ। ਪਵਿੱਤਰਾ ਪੁਨੀਆ ਨੇ ਏਜਾਜ਼ ਖ਼ਾਨ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਕਿਹਾ, ‘ਮੇਰਾ ਮੰਨਣਾ ਹੈ ਕਿ ਪਿਆਰ ਬੇਹੱਦ ਖ਼ੂਬਸੂਰਤ ਅਹਿਸਾਸ ਹੁੰਦਾ ਹੈ। ਅਸੀਂ ਦੋਵੇਂ ਇਸ ਦਾ ਅਹਿਸਾਸ ਕਰਦੇ ਹਾਂ। ਅਸੀਂ ਦੋਵੇਂ ਬਿੱਗ ਬੌਸ ਦੇ ਘਰ ‘ਚ ਲੜਾਈ ਕਰਦੇ ਸੀ।
ਇਸ ਦੇ ਸਾਡੇ ਅੰਦਰ ਇਕ-ਦੂਸਰੇ ਲਈ ਭਾਵਨਾਵਾਂ ਸਨ। ਹੁਣ ਘਰੋਂ ਬਾਹਰ ਆਉਣ ਤੋਂ ਬਾਅਦ ਵੀ ਅਸੀਂ ਦੋਵੇਂ ਇਕ-ਦੂਸਰੇ ਨਾਲ ਆਪਣੀਆਂ ਭਾਵਨਾਵਾਂ ਦਾ ਇਜ਼ਾਹਰ ਕੀਤਾ ਹੈ। ਉੱਥੇ ਹੀ ਏਜਾਜ਼ ਖ਼ਾਨ ਨੇ ਕਿਹਾ, ‘ਮੈਂ ਆਪਣੀ ਫੀਲਿੰਗ ਦਾ ਇਜ਼ਹਾਰ ਬਿੱਗ ਬੌਸ ਦੇ ਘਰ ‘ਚ ਹੀ ਕਰ ਦਿੱਤਾ ਸੀ। ਇਸ ਦੇ ਲਈ ਪਿਆਰ ਹੈ। ਇਸ ਨੂੰ ਮੈਂ ਘਰੋਂ ਬਾਹਰ ਆਉਣ ਤੋਂ ਬਾਅਦ ਵੀ ਸਵੀਕਾਰ ਕੀਤਾ ਹੈ।’
ਆਪਣੇ ਵਿਆਹ ਬਾਰੇ ਵੀ ਏਜਾਜ਼ ਖ਼ਾਨ ਤੇ ਪਵਿੱਤਰਾ ਪੁਨੀਆ ਨੇ ਗੱਲਬਾਤ ਕੀਤੀ। ਏਜਾਜ਼ ਨੇ ਕਿਹਾ, ‘ਵਿਆਹ ਲਈ ਹਾਲੇ ਬਹੁਤ ਸਾਰੇ ਪਾਪਰ ਬੇਲਣੇ ਹਨ, ਇੰਸਾ ਅੱਲ੍ਹਾ ਵਿਆਹ ਹੋਵੇਗਾ ਤੇ ਬਹੁਤ ਸਹੀ ਵਕਤ ‘ਤੇ ਹੋਵੇਗਾ। ਜੇਕਰ ਸਭ ਕੁਝ ਠੀਕ ਰਿਹਾ ਤਾਂ ਪਵਿੱਤਰਾ ਤੇ ਮੈਂ ਇਸ ਸਾਲ ਵਿਆਹ ਕਰ ਲਵਾਂਗੇ।