Uncategorized
ਮੌਸਮ ਵਿਭਾਗ ਅਨੁਸਾਰ 16 ਤੋਂ 20 ਫਰਵਰੀ ਵਿਚਕਾਰ ਹੋ ਸਕਦੀ ਹੈ ਬਾਰਿਸ਼, ਦੱਸੇ ਗਏ ਇਨ੍ਹਾਂ ਇਲਾਕਿਆ ‘ਚ
ਮੌਸਮ ਵਿਭਾਗ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ 16 ਤੋਂ 20 ਫਰਵਰੀ ਤਕ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਮੌਸਮ ਵਿਭਾਗ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਉੱਤਰੀ ਹਿਮਾਲਿਆ ’ਚ ਇਕ ਵਾਰ ਫਿਰ ਤੋਂ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ ਜਿਸਦੇ ਚੱਲਦਿਆਂ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ ’ਚ ਫਿਰ ਤੋਂ ਤੇਜ਼ ਬਰਫ਼ਬਾਰੀ ਹੋ ਸਕਦੀ ਹੈ। ਉਥੇ ਹੀ ਕਈ ਮੈਦਾਨੀ ਇਲਾਕੀਆ ‘ਚ ਜਿਵੇਂ ਦਿੱਲੀ, ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਮੈਦਾਨੀ ਇਲਾਕਿਆਂ ’ਚ ਠੰਢ ਦਾ ਕਹਿਰ ਵੱਧ ਸਕਦਾ ਹੈ। ਮੌਸਮ ਵਿਭਾਗ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਓੜੀਸ਼ਾ, ਝਾਰਖੰਡ, ਮਹਾਰਾਸ਼ਟਰ, ਤੇਲੰਗਾਨਾ, ਕਰਨਾਟਕ ਅਤੇ ਤਮਿਲਨਾਡੂ ’ਚ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਹੈ।
ਮੌਸਮ ਵਿਭਾਗ ਨੇ ਦੱਸਿਆ ਹੈ ਕਿ ਪੂਰਬੀ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਵਿਦਰਭ ਦੇ ਉੱਪਰ ਇਕ ਚੱਕਰਵਾਤੀ ਹਵਾਵਾਂ ਦਾ ਖੇਤਰ ਵਿਕਸਿਤ ਹੋ ਸਕਦਾ ਹੈ, ਜਿਸਦੇ ਕਾਰਨ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਸਕਾਈਮੇਟ ਵੇਦਰ ਨੇ ਆਪਣੀ ਤਾਜ਼ਾ ਰਿਪੋਰਟ ’ਚ ਦੱਸਿਆ ਹੈ ਕਿ ਉੱਤਰੀ ਭਾਰਤ ’ਚ ਕੋਈ ਸਰਗਰਮ ਮੌਸਮ ਸਿਸਟਮ ਨਹੀਂ ਹੈ। ਅਜਿਹੇ ’ਚ ਦਿੱਲੀ ’ਚ ਆਉਣ ਵਾਲੇ ਦਿਨਾਂ ’ਚ ਮੌਸਮ ਸਾਫ ਅਤੇ ਖੁਸ਼ਕ ਰਹੇਗਾ। ਦਿੱਲੀ ’ਚ ਅੱਜ ਕੁਝ ਸਮੇਂ ਲਈ ਹਲਕੇ ਬੱਦਲ ਦੇਖਣ ਨੂੰ ਮਿਲ ਸਕਦੇ ਹਨ। ਉੱਤਰੀ ਪੱਛਮੀ ਠੰਢੀਆਂ ਹਵਾਵਾਂ ਸਵੇਰੇ ਅਤੇ ਰਾਤ ’ਚ ਆਪਣਾ ਪ੍ਰਭਾਵ ਦਿਖਾ ਸਕਦੀਆਂ ਹਨ। 20 ਫਰਵਰੀ ਤੋਂ ਪਹਿਲਾਂ ਰਾਜਧਾਨੀ ਦਿੱਲੀ ’ਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਫਰਵਰੀ ਮਹੀਨੇ ’ਚ ਤਾਪਮਾਨ ਹੁਣ ਵੱਧਣ ਵਾਲਾ ਹੈ। ਆਈ.ਐਮ.ਡੀ ਨੇ ਕਿਹਾ ਹੈ ਕਿ 15 ਸਾਲਾਂ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਰਾਸ਼ਟਰੀ ਰਾਜਧਾਨੀ ’ਚ ਤਾਪਮਾਨ ਫਰਵਰੀ ਮਹੀਨੇ ’ਚ 30 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਹੈ। ਆਮ ਤੌਰ ’ਤੇ ਫਰਵਰੀ ਦਾ ਮਹੀਨਾ ਸਰਦੀ ਦਾ ਹੁੰਦਾ ਹੈ। ਇਸ ਵਾਰ ਮੌਸਮ ਦਾ ਹਾਲ ਕੁਝ ਬਦਲਿਆ-ਬਦਲਿਆ ਲੱਗ ਰਿਹਾ ਹੈ। ਸਾਲ 2006 ’ਚ ਫਰਵਰੀ ਤੋਂ ਪਹਿਲਾਂ ਛਮਾਹੀ ’ਚ ਵੱਧ ਤੋਂ ਵੱਧ ਤਾਮਪਾਨ 30 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਸੀ।