Uncategorized
ਹਸਪਤਾਲ ’ਚ ਇਕ ਬਜ਼ੁਰਗ ਕਿਸਾਨ ਦੀ ਮੌਤ ਤੋਂ ਬਾਅਦ ਲਾਸ਼ ਨੂੰ ਚੂਹਿਆਂ ਨੇ ਕੁਤਰਿਆ, ਹੋਇਆ ਵੱਡਾ ਹੰਗਾਮਾ
ਖੇਤੀ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੁੰਡਲੀ ਸਥਿਤ ਧਰਨਾ ਸਥਾਨ ’ਤੇ ਇਕ ਹੋਰ ਬਜ਼ੁਰਗ ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ ਹੈ। ਬੁੱਧਵਾਰ ਦੇਰ ਰਾਤ ਉਨ੍ਹਾਂ ਦੀ ਲਾਸ਼ ਨਾਗਰਿਕ ਹਸਪਤਾਲ ਦੇ ਮੁਰਦਾ ਘਰ ’ਚ ਰੱਖੀ ਗਈ ਸੀ। ਉਥੇਂ ਰਾਤ ਸਮੇਂ ਲਾਸ਼ ਨੂੰ ਚੂਹਿਆਂ ਨੇ ਕੁਤਰ ਦਿੱਤਾ। ਸਵੇਰੇ ਜਦੋਂ ਪਰਿਵਾਰਕ ਮੈਂਬਰ ਤੇ ਪਿੰਡ ਦੇ ਲੋਕ ਹਸਪਤਾਲ ’ਚ ਪਹੁੰਚੇ ਤਾਂ ਲਾਸ਼ ਦੀ ਬੇਦਕਰੀ ਦੇਖ ਕੇ ਹੰਗਾਮਾ ਕਰ ਦਿੱਤਾ। ਉਨ੍ਹਾਂ ਨੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਸਬੰਧਿਤ ਕਰਮਚਾਰੀਆਂ ’ਤੇ ਕਾਰਵਾਈ ਦੀ ਮੰਗ ਕੀਤੀ।
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਸਿਵਿਲ ਸਰਜਨ ਤੇ ਮੁੱਖ ਸਿਹਤ ਅਧਿਕਾਰੀਆਂ ਸਮੇਤ ਹੋਰ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਦਾ ਵਿਸ਼ਵਾਸ ਦੇ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਿਆ। ਪਿੰਡ ਬੈਂਆਪੁਰ ਦੇ ਰਹਿਣ ਵਾਲੇ 70 ਸਾਲ ਦੇ ਰਾਜੇਂਦਰ ਸਰੋਹਾ ਚਾਰ ਦਿਨ ਤੋਂ ਕੁੰਡਲੀ ਧਰਨਾ ਸਥਾਨ ’ਤੇ ਮੌਜੂਦ ਸੀ। ਇਸ ਤੋਂ ਪਹਿਲਾ ਵੀ ਉਹ ਧਰਨਾ ਸਥਾਨ ’ਤੇ ਆਉਂਦੇ-ਜਾਂਦੇ ਰਾਤ ਰਹਿੰਦੇ ਸੀ।
ਹੁਣ ਲਗਾਤਾਰ ਚਾਰ ਦਿਨ ਤੋਂ ਪਿੰਡ ਰਸੋਈ ਦੇ ਕੋਲ ਧਰਨਾ ਵਾਲੀ ਥਾਂ ’ਤੇ ਮੌਜੂਦ ਸੀ। ਉੱਥੇ ਬੁੱਧਵਾਰ ਦੇਰ ਰਾਤ ਅਚਾਨਕ ਉਨ੍ਹਾਂ ਦੀ ਹਾਲਤ ਵਿਗੜ ਗਈ। ਇਸ ਦੌਰਾਨ ਉਨ੍ਹਾਂ ਨੂੰ ਜ਼ਿਲ੍ਹਾ ਨਾਗਰਿਕ ਹਸਪਤਾਲ ’ਚ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਮੁਰਦਾ ਘਰ ’ਚ ਫਰੀਜ਼ਰ ਦੇ ਅੰਦਰ ਰੱਖ ਦਿੱਤਾ ਗਿਆ। ਪਰਿਵਾਰਕ ਮੈਂਬਰ ਤੇ ਪਿੰਡ ਦੇ ਲੋਕ ਵੀਰਵਾਰ ਸਵੇਰੇ ਜਦੋਂ ਹਸਪਤਾਲ ’ਚ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਰਾਜੇਂਦਰ ਦੀ ਲਾਸ਼ ਨੂੰ ਅੱਖਾਂ ਤੇ ਪੈਰਾਂ ਨੂੰ ਚੂਹਿਆਂ ਨੇ ਕੁਤਰ ਦਿੱਤਾ।
ਇਸ ਕਾਰਨ ਖੂਨ ਨਿਕਲ ਰਿਹਾ ਹੈ, ਇਸ ਨੂੰ ਦੇਖ ਕੇ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਰਾਜੇਂਦਰ ਦੇ ਬੇਟੇ ਪ੍ਰਦੀਪ ਨੇ ਦੱਸਿਆ ਕਿ ਰਾਤ ਲਾਸ਼ ’ਤ ਕੋਈ ਨਿਸ਼ਾਨ ਨਹੀਂ ਸੀ, ਪਰ ਸਵੇਰੇ ਖੂਨ ਨਿਕਲ ਰਿਹਾ ਸੀ। ਇਹ ਸਰਾਸਰ ਹਸਪਤਾਲ ਦੇ ਕਰਮਚਾਰੀਆਂ ਦੀ ਲਾਪਰਵਾਹੀ ਹੈ। ਹੰਗਾਮੇ ਦੌਰਾਨ ਮੁਰਦਾ ਘਰ ’ਚ ਪਹੁੰਚੇ ਸਿਵਿਲ ਸਰਜਨ ਡਾ. ਜਸਵੰਤ ਪੂਨੀਆ ਤੇ ਪ੍ਰਧਾਨ ਸਿਹਤ ਅਧਿਕਾਰੀ ਡਾ. ਜੈਭਗਵਾਨ ਜਾਟਾਨ ਨੇ ਉਨ੍ਹਾਂ ਨੂੰ ਜਾਂਚ ਕਰਵਾ ਕੇ ਕਾਰਵਾਈ ਕਰਨ ਦਾ ਵਿਸ਼ਵਾਸ ਦਿੱਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਤੇ ਪਿੰਡ ਦੇ ਲੋਕ ਸ਼ਾਂਤ ਹੋਏ ਤੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਸੰਸਕਾਰ ਲਈ ਲੈ ਗਏ ਹਨ।