Uncategorized
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਲਿੱਖੀ ਚਿੱਠੀ

ਦੇਸ਼ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਤੋਂ ਬੁਰੀ ਤਰ੍ਹਾਂ ਨਿਕਲ ਰਿਹਾ ਹੈ। ਦੇਖੀਆਂ ਜਾਵੇ ਤਾਂ ਕੋਰੋਨਾ ਦੇ ਮਾਮਲੇ ਆਏ ਦਿਨ ਵੱਧਦੇ ਹੀ ਜਾ ਰਹੇ ਹਨ। ਪਛਿਲੇ ਦਿਨੀ ਨਵੇਂ ਮਾਮਲਿਆਂ ਦੀ ਗਿਣਤੀ ਇਕ ਲੱਖ ਤੋਂ ਵੀ ਉਪਰ ਹੈ। ਕੋਰੋਨਾ ਤੋਂ ਬਚਣ ‘ਚ ਵੈਕਸੀਨ ਦਾ ਇਸਤੇਮਾਲ ਕਾਫੀ ਅਹਿਮ ਦੱਸਿਆ ਗਿਆ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਭ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਪਰ ਪਰ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਾਉਣ ਦੇ ਆਦੇਸ਼ ਨਹੀਂ ਹਨ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਹ ਅਪੀਲ ਕੀਤੀ ਕਿ 18 ਲੋਕਾਂ ਤੋਂ ਵੱਧ ਉਮਰ ਦੇ ਲੋਕਾਂ ਲਈ ਵੀ ਟੀਕਾਕਰਨ ਹੋਣਾ ਚਾਹੀਦਾ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ, ‘ਮੌਜੂਦਾ ਸਮੇਂ ਅਸੀਂ 45 ਸਾਲ ਤੋਂ ਉੱਪਰਲੀ ਆਬਾਦੀ ਦਾ ਟੀਕਾਕਰਨ ਕਰ ਰਹੇ ਹਾਂ। ਰੋਗ ਦੀ ਦੂਸਰੀ ਲਹਿਰ ਦੇ ਤੇਜ਼ੀ ਨਾਲ ਪਸਾਰ ਦੇ ਮੱਦੇਨਜ਼ਰ ਅਸੀਂ ਸੁਝਾਅ ਦਿੰਦੇ ਹਾਂ ਕਿ ਸਾਡੀ ਟੀਕਾਕਰਨ ਰਣਨੀਤੀ ਨੂੰ ਜੰਗੀ ਪੱਧਰ ‘ਤੇ ਤੁਰੰਤ ਪ੍ਰਭਾਵ ਨਾਲ ਤਿਆਰ ਕਰਨ ਦੀ ਜ਼ਰੂਰਤ ਹੈ। ਅਸੀਂ ਕੋਵਿਡ ਟੀਕਾਕਰਨ ਡਰਾਈਵ ‘ਚ ਹੇਠ ਲਿਖੇ ਸੁਝਾਵਾਂ ਦੀ ਅਪੀਲ ਕਰਦੇ ਹਾਂ। ਇਸ ਵਿਚ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਨਾਗਰਿਕਾਂ ਨੂੰ ਕੋਵਿਡ ਟੀਕਾਕਰਨ ਪ੍ਰਾਪਤ ਕਰਨ ਦੀ ਇਜਾਜ਼ਤ ਹੋਵੇ।’
ਇਸ ਦੌਰਾਨ ਇਹ ਵੀ ਅਪੀਲ ਕੀਤੀ ਗਈ ਕਿ ਨਿੱਜੀ ਹਸਪਤਾਲ ਦੇ ਨਾਲ ਜੋ ਨਿੱਜੀ ਖੇਤਰ ਦੇ ਪਰਿਵਾਰਕ ਕਲੀਨਿਕਾਂ ਨੂੰ ਵੀ ਟੀਕਾਕਰਨ ਮੁਹਿੰਮ ‘ਚ ਸਰਗਰਮ ਰੂਪ ‘ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਜਨਤਕ ਵੰਡ ਪ੍ਰਣਾਲੀ ਤਹਿਤ ਜਨਤਕ ਥਾਵਾਂ ‘ਚ ਪ੍ਰਵੇਸ਼ ਕਰਨ ਤੇ ਕੁਝ ਖਰੀਦਣ ਲਈ ਟੀਕਾਕਰਨ ਪ੍ਰਮਾਣ ਪੱਤਰ ਨੂੰ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਇਸ ਬਿਮਾਰੀ ਨੂੰ ਰੋਕਣ ਲਈ ਲਗਾਤਾਰ ਲਾਕਡਾਊਨ ਰੱਖਦੇ ਹੋਏ ਵਿਸ਼ੇਸ਼ ਰੂਪ ‘ਚ ਸਾਰੇ ਗੈਰ ਜ਼ਰੂਰੀ ਖੇਤਰਾਂ ਨੂੰ ਜਿਵੇਂ ਕਿ ਸਿਨੇਮਾਂ, ਧਾਰਮਿਕ ਪ੍ਰੋਗਰਾਮ, ਖੇਡਾਂ, ਸੱਭਿਆਚਾਰਕ ਪ੍ਰੋਗਰਾਮ ਆਦਿ ਲਾਗੂ ਕੀਤਾ ਜਾਣਾ ਚਾਹੀਦਾ ਹੈ।ਹਰ ਜਗ੍ਹਾਂ ਕੋਰੋਨਾ ਦੇ ਦਿਸ਼ਾ ਨਿਰਦੇਸ਼ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।