Corona Virus
ਕੈਪਟਨ ਸਰਕਾਰ ਨੇ ਕੋਰੋਨਾ ਦੇ ਕਹਿਰ ਨੂੰ ਵੇਖਦਿਆਂ 30 ਅਪ੍ਰੈਲ ਤਕ ਲਾਈਆਂ ਪਾਬੰਦੀਆਂ
ਕੋਰੋਨਾ ਦੀ ਕਹਿਰ ਪੰਜਾਬ ‘ਚ ਇੰਨ੍ਹਾਂ ਵੱਧ ਰਿਹਾ ਹੈ ਕਿ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ‘ਚ ਹੋਰ ਸਖਤੀ ਲਗਾ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਕਿਸੇ ਵੀ ਤਰ੍ਹਾਂ ਦੇ ਇਕੱਠ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜੋ ਵੀ ਇਸ ਦੀ ਉਲੰਘਣਾ ਕਰੇਗਾ ਉਸ ਦੇ ਖਿਲਾਫ ਡੀਐਮਏ ਤੇ ਮਹਾਂਮਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।
ਇਸ ਦੌਰਾਨ ਸਾਰੀਆਂ ਸਾਵਧਾਨੀਆਂ ਵਰਤਦੀਆਂ ਹੋਈਆ ਦੇਸ਼ ‘ਚ ਕੁਝ ਹੋਰ ਨਿਯਮ ਲਾਗੂ ਕੀਤੇ ਗਏ ਹਨ। ਇਸ ਨਾਲ ਨਾਈਟ ਕਰਫ਼ਿਊ ਪੂਰੇ ਪ੍ਰਦੇਸ਼ ‘ਚ ਲਗਾਉਣ ਸਮੇਤ 30 ਅਪ੍ਰੈਲ ਤਕ ਸਖਤੀਆਂ ਰਹਿਣਗੀਆਂ। ਨਾਲ ਹੀ ਜੋ ਨਿਯਮ ਪਹਿਲਾ ਸੀ ਉਹ ਹੀ ਨਿਯਮ ਹੁਣ ਵੀ ਰਹਿਣਗੇ ਜਿਵੇਂ ਕਿ ਕੋਈ ਵੀ ਖ਼ੁਸ਼ੀ ਤੇ ਗਮੀ ਦੇ ਮੌਕੇ ਤੇ ਹੋਣ ਵਾਲੇ ਜਨਤਕ ਇਕੱਠ ਬਾਹਰੀ ਤੌਰ ਤੇ 100 ਤੱਕ ਸੀਮਤ ਰਹਿਣਗੇ। ਪਰ ਅੰਦਰੂਨੀ ਤੌਰ ‘ਤੇ 50 ਲੋਕ ਇੱਕਠ ਹੋ ਸਕਣਗੇ। ਸਾਵਧਾਨੀਆਂ ਨੂੰ ਧਿਆਨ ‘ਚ ਰੱਖਦੇ ਹੋਏ ਸਾਰੇ ਦਫਤਰਾਂ ਸਥਾਨਾਂ ਤੇ ਮਾਸਕ ਲਗਾਉਣਾ ਪੂਰੀ ਤਰ੍ਹਾਂ ਲਾਜਮੀ ਕੀਤੇ ਗਏ ਹਨ।