Connect with us

Uncategorized

ਫਿਲਮ ਅਦਾਕਾਰ ਰਾਮ ਕਪੂਰ ਦੇ ਪਿਤਾ ਅਨਿਲ ਕਪੂਰ ਦਾ ਹੋਇਆਂ ਦੇਹਾਤ,ਸੋਸ਼ਲ ਮੀਡੀਆ ਤੇ ਨੋਟ ਲਿਖ ਪ੍ਰਗਟਾਇਆ ਦੁਖ

Published

on

ram kapoor

ਟੀਵੀ ਜਗਤ ਦੇ ਤੇ ਫਿਲਮਾਂ ਦੇ ਮਸ਼ਹੂਰ ਅਦਾਕਾਰ ਰਾਮ ਕਪੂਰ ਦੇ ਪਿਤਾ ਦਾ ਬੀਤੀ ਦਿਨੀ 12 ਅਪ੍ਰੈਲ ਨੂੰ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਿਤਾ ਅਨਿਲ ਕਪੂਰ 74 ਸਾਲ ਦੇ ਸੀ। ਰਾਮ ਕਪੂਰ ਦੇ ਪਿਤਾ ਇਕ ਵਪਾਰੀ ਰਹਿ ਚੁੱਕੇ ਸਨ। ਜਿਨ੍ਹਾਂ ਦਾ 74 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅਮੂਲ ਨੂੰ ਪਿਤਾ ਦੇ ਦੇਹਾਂਤ ‘ਤੇ ਸ਼ਰਧਾਜਲੀ ਲਈ ਧੰਨਵਾਦ ਵੀ ਕੀਤਾ। ਇਸ ਦੌਰਾਨ ਹੋਰਡਿੰਗ ਤਾ ਲਿਖਿਆ ਸੀ, ‘ਅਨਿਲ ਕਪੂਰ ਤੁਸੀ ਹਮੇਸ਼ਾ ਸਾਡੇ ਪਰਿਵਾਰ ਦੇ ਨਾਲ ਰਹੋਗੇ। ਇਸ ਦੌਰਾਨ ਰਾਮ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਕ ਨੋਟ ਲਿਖ ਦੁਖ ਪ੍ਰਗਟਾਇਆ। ਨਾਲ ਹੀ ਰਾਮ ਕਪੂਰ ਨੇ ਬਿੱਲਬੋਰਡ ਦੀ ਫੋਟੋ ਸ਼ੇਅਰ ਕਰਦਿਆਂ ਲਿਖਿਆ, ‘ਅਮੂਲ ਦੇ ਟ੍ਰਿਬਊਟ ਨਾਲ ਮੇਰੇ ਕੋਲ ਸ਼ਬਦ ਨਹੀਂ ਹਨ। ਤੁਸੀਂ ਇਕ ਮਹਾਨ ਵਿਅਕਤੀ ਸਨ ਪਿਤਾ ਜੀ।

ਮੈਂ ਤੁਹਾਨੂੰ ਬਹੁਤ ਯਾਦ ਕਰਾਂਗਾ।’ ਨਾਲ ਹੀ ਵੀਰਵਾਰ ਨੂੰ ਗੋਤਮੀ ਕਪੂਰ ਨੇ ਵੀ ਇਸ ਖ਼ਬਰ ਦਾ ਐਲਾਨ ਸੋਸ਼ਲ ਮੀਡੀਆ ਤੇ ਕੀਤਾ ਹੈ। ਉਨ੍ਹਾਂ ਨੇ ਇਹ ਲਿਖਿਆ ਕਿ ਪਿਤਾ ਜੀ ਤੁਸੀ ਸਾਡੇ ਦਿਲ ‘ਚ ਹਮੇਸ਼ਾ ਵੱਸਦੇ ਸੀ ਤੇ ਹਮੇਸ਼ਾ ਹੀ ਵੱਸਦੇ ਰਹੋਗੇ। ਸਭ ਤੋਂ ਜ਼ਿਆਦਾ ਮਜਬੂਤ ਵਿਅਕਤੀ ਤੁਸੀ ਸੀ। ਰਾਮ ਕਪੂਰ ਦੇ ਪਿਤਾ ਅਨਿਲ ਕਪੂਰ ਬਿੱਲੀ  ਦੇ ਨਾਮ ਤੋਂ ਜਾਣੇ ਜਾਂਦੇ ਹਨ। ਅਨਿਲ ਕਪੂਰ ਇਕ ਐਡਵਰਟਾਇਜ਼ਿੰਗ ਏਜੰਸੀ ਦੇ ਸੀਈਓ ਵੀ ਰਹਿ ਚੁੱਕੇ ਸਨ। ਅਮੂਲ ਇਸ ਏਜੰਸੀ ਦੀ ਕਲਾਇੰਟ ਰਹਿ ਚੁੱਕੀ ਹੈ। ਅਨਿਲ ਕੂਪਰ ਨੇ ਹੀ ‘ਅਮੂਲ: ਦੇ ਟੈਸਟ ਆਫ ਇੰਡੀਆ’ ਟੈਗਲਾਈਨ ਬਣਾਈ ਹੈ। ਜੋ ਅੱਜ ਵੀ ਲੋਕਾਂ ਦੇ ਦਿਲ ‘ਚ ਤਾਜ਼ਾ ਹੈ।