Uncategorized
ਕਿਸਾਨ ਅੰਦੋਲਨ ਨੂੰ ਜਾਰੀ ਰੱਖਣ ਲਈ ਕਿਸਾਨ ਆਗੂ ਫਿਰ ਦੇ ਰਹੇ ਤੰਬੂਆਂ ‘ਚ ਦਸਤਕ
ਕਿਸਾਨਾਂ ਵੱਲੋਂ ਤਿੰਨ ਖੇਤੀ ਕਾਨੂੰਨ ਖ਼ਿਲਾਫ਼ ਜਾਰੀ ਕੀਤੇ ਅੰਦੋਲਨ ਨੂੰ ਇਸ ਨੂੰ ਫਿਰ ਦੁਬਾਰਾ ਚੰਗੀ ਤਰ੍ਹਾਂ ਬਰਕਰਾਰ ਰੱਖਣ ਲੱਗੀ ਸਾਰੇ ਆਗੂ ਉੱਥੇ ਜਾ ਰਹੇ ਹਨ। ਤੇ ਨਾਲ ਹੀ ਸਾਰੇ ਇਕ ਵਾਰ ਫਿਰ ਤੰਬੂਆਂ ‘ਚ ਦਸਤਕ ਦੇ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨਾਂ ‘ਚ ਗੁਰਨਾਮ ਚੜੂਨੀ ਪਹੁੰਚੇ ਹਨ ਤੇ ਨਾਲ ਹੀ ਰਾਕੇਸ਼ ਟਿਕੈਤ ਨੇ ਵੀ ਬਾਈਪਾਸ ‘ਤੇ ਦੌਰਾ ਕੀਤਾ ਹੈ। ਰਾਕੇਸ਼ ਟਿਕੈਤ ਨੇ ਪਿਛਲੇ ਦਿਨਾਂ ‘ਚ ਬੱਸ ਸਟੈਂਡ ਦਾ ਵੀ ਦੌਰਾ ਕੀਤਾ ਸੀ। ਉਹ ਸਾਰੇ ਅੰਦੋਲਨਕਾਰੀਆਂ ਨੂੰ 26 ਮਈ ਤੋਂ ਬਾਅਦ ਵੱਡਾ ਫੈਸਲਾ ਲੈਣ ਦੀ ਗੱਲ ਕਹਿ ਰਹੇ ਹਨ। ਪੰਜਾਬ ਤੋਂ ਬੁੱਧਵਾਰ ਨੂੰ ਅੰਦੋਲਨਕਾਰੀਆਂ ਦੀ ਜਥੇਬੰਦੀ ਪਹੁੰਚੀ ਹੈ। ਇਸ ਦੌਰਾਨ ਕਈ ਅੰਦੋਲਨਕਾਰੀ ਬੱਸਾਂ ਤੇ ਨਿੱਜੀ ਵਾਹਨਾਂ ‘ਚ ਸਵਾਰ ਹੋ ਕੇ ਆਪਣੇ ਤੰਬੂਆਂ ‘ਚ ਵਾਪਿਸ ਆਏ ਹਨ। ਪੰਜਾਬ ਦੇ ਕਿਸਾਨ ਆਗੂ ਬਲਵੀਰ ਰਾਜੇਵਾਲ ਨੇ ਟਿਕਰੀ ਬਾਰਡਰ ਦੇ ਮੰਚ ਤੇ ਪਹੁੰਚ ਕੇ ਕਿਹਾ ਕਿ ਪੰਜਾਬ ਤੋਂ ਸਾਰੇ ਕਿਸਾਨ ਆਪਣਾ ਖੇਤੀ ਦਾ ਕੰਮ ਖਤਮ ਕਰਕੇ ਵਾਪਸ ਆਪਣੇ ਤੰਬੂਆਂ ‘ਚ ਪਰਤ ਰਹੇ ਹਨ। ਇਸ ਦੌਰਾਨ ਕੁਝ 15 ਮਈ ਨੂੰ ਇੱਥੇ ਪਹੁੰਚਣਗੇ ਤੇ ਉਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਇਹ ਅੰਦੋਲਣ ਕਾਮਯਾਬ ਹੋ ਜਾਵੇਗਾ। ਸੰਯੁਕਤ ਮੋਰਚੇ ਨੂੰ ਹਰਾਉਣਾ ਕੋਈ ਸੋਖੀ ਗੱਲ ਨਹੀਂ ਹੈ ਤੇ ਇਸ ਨੂੰ ਕੋਈ ਵੀ ਨਹੀਂ ਹਰਾ ਸਕਦਾ। ਅਸੀਂ ਸਾਰੇ ਸ਼ਾਂਤ ਬੈਠ ਕੇ ਪ੍ਰਦਰਸ਼ਨ ਕਰ ਰਹੇ ਹਾਂ ਇਹ ਸਾਡੀ ਬਹੁਤ ਵੱਡੀ ਉਪਲੱਬਧੀ ਹੈ।