Uncategorized
ਬਦਲਾ ਖੋਰੀ ਦੀ ਨੀਯਤ ਨਾਲ ਐਨ ਆਈ ਆਰ ਏਂਜੇਟ ਨੇ ਸਾਥੀਆਂ ਨਾਲ ਮਿਲ ਪਿਓ ਪੁੱਤ ਤੇ ਕੀਤਾ ਹਮਲਾ

ਕਹਿੰਦੇ ਹਨ ਕਿ ਰਿਸ਼ਤੇਦਾਰ ਇਕ ਦੂਜੇ ਦੀ ਮਦਦ ਕਰਨ ਲਈ ਹੁੰਦੇ ਹਨ। ਉਹ ਹਮੇਸ਼ਾ ਸੁਖ ਦੁਖ ‘ਚ ਇਕ ਦੂਜੇ ਦੇ ਨਾਲ ਖੜੇ ਹੁੰਦੇ ਹਨ।ਪਰ ਅੱਜਕਲ ਕਿਸੇ ਦਾ ਕੋਈ ਵੀ ਭਰੋਸਾ ਨਹੀਂ ਕਿਸ ਤੇ ਯਕੀਨ ਕਰਨਾ ਚਾਹੀਦਾ ਹੈ ਕਿਸ ਤੇ ਨਹੀਂ ਬਿਲਕੁਲ ਪਤਾ ਨਹੀਂ ਚੱਲਦਾ। ਇਸ ਤਰ੍ਹਾਂ ਹੀ ਇਕ ਇਹੋ ਜਿਹੀ ਘਟਨਾ ਸਾਹਮਣੇ ਆਈ ਹੈ। ਐਨ ਆਰ ਆਈ ਏਜੇਂਟ ਨੇ ਵਿਦੇਸ਼ ਤੋਂ ਆ ਕੇ ਬਦਲਾ ਖੋਰੀ ਦੀ ਨੀਯਤ ਨਾਲ ਆਪਣੇ ਹੀ ਰਿਸ਼ਤੇਦਾਰਾਂ ਉਤੇ ਆਪਣੇ ਸਾਥੀਆਂ ਨਾਲ ਮਿਲਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਗੰਭੀਰ ਜ਼ਖਮੀ ਕੀਤਾ। ਗੰਭੀਰ ਜ਼ਖਮੀ ਪਿਉ ਪੁੱਤ ਗੁਰਦਾਸਪੁਰ ਹਸਪਤਾਲ ਵਿਚ ਹਨ। ਜਿੱਥੇ ਇਲਾਜ ਅਧੀਨ ਅਤੇ ਇੰਸਾਫ ਦੇ ਲਈ ਅਪੀਲ ਕਰ ਰਹੇ ਹਨ। ਦੂਸਰੀ ਤਰਫ਼ ਘਟਨਾ ਦੀ ਇਤਲਾਹ ਮਿਲਦੇ ਹੀ ਪੁਲਿਸ ਅਧਿਕਾਰੀਆਂ ਵਲੋਂ ਜ਼ਖਮੀਆਂ ਦੇ ਬਿਆਨ ਦੇ ਅਧਾਰ ਤੇ ਛੇ ਲੋਕਾਂ ਦੇ ਖਿਲਾਫ ਕੇਸ ਦਰਜ ਕਰਦੇ ਹੋਏ ਦੋ ਲੋਕਾਂ ਨੂੰ ਹਥਿਆਰਾਂ ਸਮੇਤ ਗਿਰਫ਼ਤਾਰ ਕੀਤਾ।
ਇਹ ਮਾਮਲਾ ਗੁਰਦਾਸਪੁਰ ਦੇ ਪਿੰਡ ਠੀਕਰੀਵਾਲ ਦਾ ਹੈ ਜਿਥੇ ਇਹ ਘਟਨਾ ਹੋਈ ਸਿਵਲ ਹਸਪਤਾਲ ਦੇ ‘ਚ ਇਲਾਜ ਅਧੀਨ ਪਿਓ ਪੁੱਤ ਸਲਵਿੰਦਰ ਸਿੰਘ ਅਤੇ ਰੇਸ਼ਮ ਸਿੰਘ ਜਿਨ੍ਹਾਂ ਦੀਆ ਇਸ ਹਮਲੇ ਵਿਚ ਲੱਤਾਂ ਬਾਹਾਂ ਟੁੱਟ ਚੁੱਕਿਆ ਹਨ ਤੇ ਸਿਰ ਉਪਰ ਵੀ ਡੂੰਘੀਆਂ ਸੱਟਾਂ ਲੱਗੀਆਂ ਹਨ। ਰੇਸ਼ਮ ਸਿੰਘ ਅਤੇ ਸਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਐਨ ਆਰ ਆਈ ਬਲਰਾਜ ਸਿੰਘ ਜੋ ਕਿ ਏਜੇਂਟੀ ਦਾ ਕੰਮ ਵੀ ਕਰਦਾ ਹੈ ਤੇ ਓਹਨਾ ਦਾ ਦੂਰ ਦਾ ਰਿਸ਼ਤੇਦਾਰ ਵੀ ਹੈ। ਅਸੀਂ ਆਪਣੀ ਬੇਟੀ ਨੂੰ ਵਿਦੇਸ਼ ਭੇਜਣਾ ਚਾਹੁੰਦੇ ਸੀ ਤੇ ਆਪਣੀ ਬੇਟੀ ਨੂੰ ਵਿਦੇਸ਼ ਭੇਜਣ ਲਈ ਬਲਰਾਜ ਸਿੰਘ ਨਾਲ ਗੱਲ ਕੀਤੀ ਤਾਂ 9 ਲੱਖ ਰੁਪਏ ਲੈ ਕੇ ਬਲਰਾਜ ਸਿੰਘ ਸਾਡੀ ਬੇਟੀ ਨੂੰ ਜਰਮਨ ਲੈ ਗਿਆ। ਓਥੇ ਬੇਟੀ ਅਲਗ ਤੋਂ ਰਹਿਣ ਲੱਗ ਪਈ ਕੁਝ ਸਮਾਂ ਸਭ ਕੁਝ ਠੀਕ ਠਾਕ ਰਿਹਾ ਪਰ ਕੁਝ ਸਮੇਂ ਬਾਅਦ ਬਲਰਾਜ ਸਿੰਘ ਜੋ ਕੇ ਸ਼ਾਦੀ ਸ਼ੁਦਾ ਹੈ। ਉਹ ਸਾਡੀ ਬੇਟੀ ਨੂੰ ਉਸਦੇ ਘਰ ਆਕੇ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਉਸ ਨਾਲ ਮਾਰ ਕੁਟਾਈ ਕਰਦਾ ਸੀ। ਜਿਸ ਦੀ ਵੀਡੀਓ ਵੀ ਬਣਾ ਕੇ ਸਾਡੀ ਬੇਟੀ ਨੇ ਸਾਨੂੰ ਭੇਜੀ ਇਸਦੇ ਨਾਲ ਬਲਰਾਜ ਸਾਡੀ ਬੇਟੀ ਕੋਲੋ ਉਸਦੀ ਕਮਾਈ ਵੀ ਖੋ ਕੇ ਲੈ ਜਾਂਦਾ ਹੈ। ਜਦੋਂ ਸਾਨੂ ਇਸ ਸਭ ਦਾ ਪਤਾ ਚਲਿਆ ਤਾਂ ਅਸੀਂ ਬਲਰਾਜ ਦੇ ਭਾਰਤ ਰਹਿੰਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਓਹਨਾ ਜਰਮਨ ਵਿੱਚ ਹੀ ਕੁਝ ਸਮਾਜ ਸੇਵੀ ਲੋਕਾਂ ਨੂੰ ਬਿਠਾ ਕੇ ਇਸ ਸਾਰੇ ਮਸਲੇ ਨੂੰ ਹੱਲ ਕਰਵਾ ਦਿਤਾ ਪਰ ਉਸਦੇ ਬਾਅਦ ਵੀ ਬਲਰਾਜ ਆਪਣੀਆਂ ਹਰਕਤਾਂ ਤੋਂ ਨਹੀਂ ਹਟਿਆ। ਹੁਣ ਕੁਝ ਦਿਨ ਪਹਿਲਾਂ ਬਲਰਾਜ ਭਾਰਤ ਆਇਆ ਅਤੇ ਸਾਡੇ ਉਤੇ ਪੈਸੇ ਦੇ ਲੈਣ ਦੇਣ ਦਾ ਕੇਸ ਕਰ ਦਿੱਤਾ ਹੈ। ਪੁਲਿਸ ਤਫਤੀਸ਼ ਵਿੱਚ ਉਹ ਕੇਸ ਝੂਠਾ ਸਾਬਿਤ ਹੋਇਆ ਇਸ ਤੋਂ ਬਾਅਦ ਉਸਨੇ ਆਪਣੇ ਸਾਥੀਆਂ ਨਾਲ ਮਿਲਕੇ ਤੇਜ਼ਧਾਰ ਹਥਿਆਰਾਂ ਨਾਲ ਸਾਡੇ ਘਰ ਆ ਕੇ ਸਾਡੇ ਉੱਤੇ ਹਮਲਾ ਕਰਦੇ ਹੋਏ ਸਾਨੂੰ ਜਾਨੋ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਪਰ ਇਸ ਹਮਲੇ ਵਿੱਚ ਅਸੀਂ ਦੋਵੇਂ ਗੰਭੀਰ ਜ਼ਖਮੀ ਹੋ ਗਏ ਉਨ੍ਹਾ ਅਪੀਲ ਕਰਦੇ ਹੋਏ ਕਿਹਾ ਕਿ ਪੁਲਿਸ ਨੇ ਕੇਸ ਤਾਂ ਦਰਜ਼ ਕਰ ਲਿਆ ਹੈ ਪਰ ਕੁਝ ਆਰੋਪੀ ਅਜੇ ਵੀ ਫਰਾਰ ਹਨ। ਜੋ ਸਾਨੂੰ ਸ਼ੋਸ਼ਲ ਮੀਡੀਆ ਦੇ ਜਰੀਏ ਧਮਕੀਆਂ ਦੇ ਰਹੇ ਹਨ। ਉਹਨਾਂ ਦਾ ਕਹਿਣਾ ਸੀ ਕਿ ਫਰਾਰ ਆਰੋਪੀਆ ਨੂੰ ਵੀ ਜਲਦ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ। ਉਥੇ ਹੀ ਸੰਬੰਧਿਤ ਪੁਲਿਸ ਥਾਣਾ ਸੇਖਵਾਂ ਦੇ ਜਾਂਚ ਅਧਿਕਾਰੀ ਬਲਜਿੰਦਰ ਸਿੰਘ ਦਾ ਕਹਿਣਾ ਸੀ ਕਿ ਬਿਆਨ ਦੇ ਅਧਾਰ ਤੇ ਛੇ ਲੋਕਾਂ ‘ਤੇ ਕੇਸ ਦਰਜ ਕਰਦੇ ਹੋਏ ਦੋ ਆਰੋਪੀਆ ਨੂੰ ਹਥਿਆਰਾਂ ਸਮੇਤ ਗਿਰਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀ ਫਰਾਰ ਆਰੋਪੀ ਵੀ ਜਲਦ ਗਿਰਫ਼ਤਾਰ ਕਰ ਲਏ ਜਾਣਗੇ।