Uncategorized
ਹਫ਼ਤੇ ਦੇ ਸੱਤ ਦਿਨ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਰਾਸ਼ਨ ਦੀਆਂ ਦੁਕਾਨਾਂ ਖੋਲਣ ਦੇ ਦਿੱਤੇ ਗਏ ਨਿਰਦੇਸ਼
ਕੇਂਦਰ ਸਰਕਾਰ ਨੇ ਇਕ ਅਹਿਮ ਫੈਸਲਾ ਦੇਸ਼ ਦੇ ਆਮ ਨਾਗਰਿਕਾਂ ਨੂੰ ਰਾਸ਼ਨ ਦੀ ਘਾਟ ਕਾਰਨ ਅਸਮਰੱਥ ਹੋਣ ਕਰਕੇ ਲਿਆ ਹੈ। ਦੇਸ਼ ‘ਚ ਸਮੁੱਚੇ ਸੂਬਿਆਂ ਨੂੰ ਮਹੀਨੇ ਦੇ ਸਾਰੇ ਦਿਨ ਰਾਤ ਤਕ ਰਾਸ਼ਨ ਦੀਆਂ ਦੁਕਾਨਾਂ ਖੋਲਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦਾ ਉਦੇਸ਼ ਗਰੀਬਾਂ ਨੂੰ ਸਹੀ ਸਮੇਂ ਤੇ ਸੁਰੱਖਿਅਤ ਤਰੀਕੇ ਨਾਲ ਖਾਣਾ ਪਹੁੰਚਾਉਣਾ ਹੈ। ਇਸ ਨਾਲ ਹੀ ਮੁਫ਼ਤ ਅਨਾਜ ਦਾ ਪ੍ਰਬੰਧ ਕਰਵਾਉਣਾ ਹੈ। ਕੇਂਦਰੀ ਖਾਧ ਮੰਤਰਾਲੇ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਕੋਰੋਨਾ ਮਹਾਂਮਾਰੀ ਦੇ ਚੱਲਦੇ ਲੱਗੇ ਲਾਕਡਾਊਨ ਦੌਰਾਨ ਰਾਸ਼ਨ ਦਾ ਪ੍ਰਬੰਧ ਕਰਨ ‘ਚ ਸਮੇਂ ਦੀ ਕਮੀ ਆ ਰਹੀ ਸੀ। ਜਿਸ ਨਾਲ ਲੋਕ ਭੁੱਖੇ ਮਰ ਰਹੇ ਹਨ। ਇਸ ਲਈ ਕੇਂਦਰ ਨੇ ਸੂਬਿਆਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਹਨ।