Life Style
ਜਾਣੋ ਕੋਵਿਡ ਵੈਕਸੀਨ ਕਦੋਂ ਤਕ ਕਰ ਸਰਦੀ ਹੈ ਤੁਹਾਡੀ ਰੱਖਿਆ
ਭਾਰਤ ਕੋਵਿਡ-19 ਖ਼ਿਲਾਫ਼ ਰੋਜ਼ਾਨਾ ਲੱਖਾਂ ਲੋਕਾਂ ਦਾ ਟੀਕਾਕਰਨ ਕਰ ਰਿਹਾ ਹੈ, ਜਿਸ ‘ਚ ਵੈਕਸੀਨ ਦੀ ਕੁੱਲ ਗਿਣਤੀ 21.58 ਕਰੋੜ ਨੂੰ ਪਾਰ ਕਰ ਰਹੀ ਹੈ। ਭਾਰਤ ਨੇ ਵਰਤਮਾਨ ਦੇਸ਼ ‘ਚ ਇਸਤੇਮਾਲ ਲਈ ਤਿੰਨ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ- ਸੀਰਮ ਇੰਸਟੀਚਿਊਂਟ ਆਫ ਇੰਡੀਆ ਦੀ ਕੋਵੀਸ਼ੀਲਡ, ਭਾਰਤ ਬਾਇਓਟੇਕ ਦੀ ਕੋਵੈਕਸੀਨ ਤੇ ਰੂਸ ਦਾ ਸਪੂਤਨਿਕ-ਵੀ ਜੋ ਸਾਰੀਆਂ ਦੋ ਖੁਰਾਕਾਂ ਵਾਲੇ ਟੀਕੇ ਹਨ।
ਕੇਂਦਰ ਸਰਕਾਰ ਨੇ ਕੋਵੀਸ਼ੀਲਡ ਲਈ 12-16 ਹਫ਼ਤੇ ਦੇ ਅੰਤਰਾਲ ਦੀ ਸਿਫਾਰਿਸ਼ ਕੀਤੀ ਹੈ, ਜਦਕਿ ਕੋਵੈਕਸੀਨ ਲਈ ਇਹ 4-6 ਹਫ਼ਤੇ ਤੇ ਸਪੂਤਨਿਕ-ਵੀ ਲਈ 21-90 ਦਿਨ ਹੈ। ਪਹਿਲੀ ਖੁਰਾਕ ਪ੍ਰਾਪਤ ਕਰਨ ਤੋਂ ਬਾਅਦ ਇਕ ਵਿਅਕਤੀ ਨੂੰ ਪੂਰੀ ਤਰ੍ਹਾਂ ਤੋਂ ਵੈਕਸੀਨ ਲਾਈ ਜਾਂਦੀ ਹੈ ਪਰ ਵੱਡਾ ਸਵਾਲ ਇਹ ਹੈ ਕਿ ਛੋਟ ਕਿੰਨੇ ਸਮੇਂ ਤਕ ਚੱਲਦੀ ਹੈ?
ਵਿਸ਼ਵ ਸਿਹਤ ਸੰਗਠਨ ਦੀ ਡਾ.ਕੈਥਰੀਨ ਓ ਬ੍ਰਾਇਨ ਦਾ ਕਹਿਣਾ ਹੈ ਕਿ ਪਹਿਲੀ ਖੁਰਾਕ ਤੋਂ ਬਾਅਦ, ਲਗਪਗ ਦੋ ਹਫ਼ਤੇ ‘ਚ ਇਕ ਚੰਗੀ ਪ੍ਰਤੀਰੱਖਿਆ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਪਰ ਦੂਜੀ ਖੁਰਾਕ ਤੋਂ ਬਾਅਦ ਇਮਿਊਨ ਰਿਸਪਾਂਸ ਬੂਸਟ ਵੱਧ ਜਾਂਦਾ ਹੈ, ਜਿਸ ਨਾਲ ਵਿਅਕਤੀ ਦੀ ਇਮਿਊਨਿਟੀ ਹੋਰ ਵੀ ਮਜ਼ਬੂਤ ਹੋ ਜਾਂਦੀ ਹੈ। ਵਿਗਿਆਨਕਾਂ ਮੁਤਾਬਿਕ, ਦੋਵੇਂ ਡੋਜ਼ਾਂ ਤੋਂ ਬਾਅਦ ਵੀ ਇਮਿਊਨਿਟੀ ਕਿੰਨੇ ਸਮੇਂ ਤਕ ਚੱਲਦੀ ਹੈ, ਇਹ ਅਜੇ ਸਪਸ਼ਟ ਨਹੀਂ ਹੋਇਆ ਹੈ। ਡਾ.ਕੈਥਰੀਨ ਦਾ ਕਹਿਣਾ ਹੈ ਕਿ ਅਸੀਂ ਅਜੇ ਤਕ ਨਹੀਂ ਜਾਣਦੇ ਹਾਂ ਕਿ ਟੀਕਾ ਲੈਣ ਤੋਂ ਬਾਅਦ ਪ੍ਰਤੀਰੱਖਿਆ ਕਿੰਨੇ ਸਮੇਂ ਤਕ ਚੱਲਦੀ ਹੈ ਤੇ ਵਿਵਰਣ ਜਾਣਨ ‘ਚ ਕੁਝ ਸਮਾਂ ਲੱਗ ਸਕਦਾ ਹੈ।