Connect with us

International

ਜੰਗਲੀ ਅੱਗ ਤੋਂ ਪ੍ਰਭਾਵਿਤ ਲੋਕਾਂ ਲਈ, ਮਡੇਰਾ ਕਾਉਂਟੀ ’ਚ ਖੋਲ੍ਹਿਆ ਰਾਹਤ ਕੇਂਦਰ ਕੈਲੀਫੋਰਨੀਆ

Published

on

california

ਦੱਸਣਯੋਗ ਹੈ ਕਿ ਕੈਲੀਫੋਰਨੀਆ  ਦੇ ਵਿਚ ਸਟੇਟ ਦੀਆਂ ਕਾਉਂਟੀਆਂ ਵੱਲੋਂ ਜੰਗਲੀ ਅੱਗ ਦਾ ਸਾਹਮਣਾ ਕੀਤਾ ਜਾ ਰਿਹਾ ਹੈ । ਇਨ੍ਹਾਂ ਜੰਗਲੀ ਅੱਗ ਨਾਲ ਜਿੱਥੇ ਵੱਡੇ ਪੱਧਰ ’ਤੇ ਤਬਾਹੀ ਹੁੰਦੀ ਹੈ, ਉੱਥੇ ਹੀ ਸਥਾਨਕ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਵੀ ਮਜਬੂਰ ਹੋਣਾ ਪੈਂਦਾ ਹੈ। ਅਜਿਹੀ ਹੀ ਮੁਸ਼ਕਿਲ ਦਾ ਸਾਹਮਣਾ ਕੈਲੀਫੋਰਨੀਆ ਦੀ ਮਡੇਰਾ ਕਾਉਂਟੀ ’ਚ,   ਸਮੈਲੀ ਫਾਇਰ’  ਨਾਂ ਵਾਲੇ ਜੰਗਲੇ ਚ  45 ਏਕੜ ਜੰਗਲ ਸੜ ਗਏ ਹਨ। ਫਾਇਰ ਡਿਪਾਰਟਮੈਂਟ ਦੇ ਕਰਮਚਾਰੀ ਉੱਤਰੀ ਫੋਰਕ ਦੇ ਬਿਲਕੁਲ ਦੱਖਣ ਵਿੱਚ, ਰੋਡ 222 ਦੇ ਨੇੜੇ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਜਦਕਿ ਕੋਰੀਨ ਲੇਕ ਰੋਡ ਖੇਤਰ ਹੇਠਾਂ ਸਾਰੇ ਵਸਨੀਕ ਘਰ ਖਾਲੀ ਕਰਨ ਦੇ ਹੁਕਮਾਂ ਅਧੀਨ ਹਨ। ‘ਸਮੈਲੀ ਫਾਇਰ’ ਲੱਗਣ ਦੀ ਰਿਪੋਰਟ ਸੋਮਵਾਰ ਦੁਪਹਿਰ ਤੋਂ ਬਾਅਦ ਕੀਤੀ ਗਈ ਸੀ, ਜੋ ਬਹੁਤ ਹੀ ਦੂਰ-ਦੁਰਾਡੇ ਦੇ ਖੇਤਰਾਂ ’ਚ ਪਹੁੰਚ ਰਹੀ ਹੈ। ਇਸ ਅੱਗ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮੱਦਦ ਕਰਨ ਲਈ ਰੈੱਡ ਕਰਾਸ ਵੱਲੋਂ ਇੱਕ ਰਾਹਤ ਕੇਂਦਰ ਖੋਲ੍ਹਿਆ ਗਿਆ ਹੈ। ਰੈੱਡ ਕਰਾਸ ਨੇ 39800 ਰੋਡ 425 ਬੀ ‘ਤੇ ਸਥਿਤ ਓਖੁਰਸਟ ਕਮਿਊਨਿਟੀ ਸੈਂਟਰ ’ਚ ਆਪਣਾ ਇੱਕ ਰਾਹਤ ਕੇਂਦਰ ਖੋਲ੍ਹਿਆ ਹੈ। ਇਸ ਕੇਂਦਰ ’ਚ ਰੈੱਡ ਕਰਾਸ ਦੇ ਵਾਲੰਟੀਅਰ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਮੱਦਦ ਕਰ ਰਹੇ ਹਨ ਅਤੇ ਇਸ ਵਿੱਚ ਲੋਕਾਂ ਲਈ ਅਸਥਾਈ ਰਿਹਾਇਸ਼ ਦੇ ਨਾਲ ਭੋਜਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ।