Connect with us

Sports

ਟ੍ਰੇਵਰ ਬੇਲਿਸ ਇੰਗਲੈਂਡ ਛੱਡ ਕੇ ਆਸਟਰੇਲੀਆ ’ਚ ਬਣਨਗੇ ਕੋਚ

Published

on

trevor bayliss australia coach

ਟ੍ਰੇਵਰ ਬੇਲਿਸ ਇੰਗਲੈਂਡ ਨੂੰ ਛੱਡ ਕੇ ਆਪਣੇ ਗ੍ਰਹਿ ਦੇਸ਼ ਆਸਟਰੇਲੀਆ ਪਰਤਣਗੇ, ਜਿਥੇ ਉਹ ਟੀ-20 ਬਿੱਗ ਬੈਸ਼ ਲੀਗ (ਬੀ. ਬੀ. ਐੱਲ.) ਦੇ ਸਿਡਨੀ ਥੰਡਰ ਦੇ ਕੋਚ ਦਾ ਅਹੁਦਾ ਸੰਭਾਲਣਗੇ। ਇੰਗਲੈਂਡ ਨੇ ਸਾਲ 2019 ’ਚ 58 ਸਾਲਾ ਬੇਲਿਸ ਦੀ ਅਗਵਾਈ ’ਚ ਇਕ ਦਿਨਾ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। ਉਹ ਕੋਲਕਾਤਾ ਨਾਈਟ ਰਾਈਡਰਜ਼ ਦੇ ਕੋਚ ਵੀ ਸਨ, ਜਿਸ ਨੇ ਉਸ ਦੀ ਮੌਜੂਦਗੀ ’ਚ ਦੋ ਵਾਰ ਇੰਡੀਅਨ ਪ੍ਰੀਮੀਅਰ ਲੀਗ ਦਾ ਖਿਤਾਬ ਜਿੱਤਿਆ। ਇੱਕ ਦਹਾਕਾ ਪਹਿਲਾਂ ਬੇਲਿਸ ਨੇ ਬੀ. ਬੀ. ਐੱਲ. ਦੇ ਉਦਘਾਟਨੀ ਸੀਜ਼ਨ ’ਚ ਸਿਡਨੀ ਸਿਕਸਰਜ਼ ਨੂੰ ਖਿਤਾਬ ਜਿਤਵਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਸਿਡਨੀ ਥੰਡਰ ਪਿਛਲੇ ਸਾਲ ਬੀ. ਬੀ. ਐੱਲ. ਦੇ ਫਾਈਨਲ ’ਚ ਪਹੁੰਚੀ ਸੀ। ਇਸ ਤੋਂ ਪਹਿਲਾਂ 2016 ’ਚ ਖਿਤਾਬ ਜਿੱਤਣ ਤੋਂ ਬਾਅਦ ਉਹ ਅਗਲੇ ਤਿੰਨ ਸਾਲਾਂ ਤੱਕ ਫਾਈਨਲ ’ਚ ਨਹੀਂ ਪਹੁੰਚ ਸਕੀ। ਸ਼ੈਫੀਲਡ ਸ਼ੀਲਡ ’ਚ ਨਿਊ ਸਾਊਥ ਵੇਲਜ਼ ਦੇ ਵੀ ਕੋਚ ਰਹਿ ਚੁੱਕੇ ਬੇਲਿਸ ਸਿਡਨੀ ਥੰਡਰ ’ਚ ਸ਼ੇਨ ਬਾਂਡ ਦਾ ਸਥਾਨ ਸੰਭਾਲਣਗੇ, ਜਿਨ੍ਹਾਂ ਨੇ ਪਰਿਵਾਰਕ ਕਾਰਨਾਂ ਕਰਕੇ ਅਪ੍ਰੈਲ ’ਚ ਅਹੁਦਾ ਛੱਡ ਦਿੱਤਾ ਸੀ। ਬੇਲਿਸ ਨੇ ਕਿਹਾ, ‘‘ਘਰ ਵਾਪਸ ਆਉਣਾ ਅਤੇ ਨਿਊ ਸਾਊਥ ਵੇਲਜ਼ ਕ੍ਰਿਕਟ ਨਾਲ ਜੁੜਨਾ ਬਹੁਤ ਵਧੀਆ ਹੈ। ਥੰਡਰ ਨੇ ਪਿਛਲੇ ਸਾਲਾਂ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ। ਉਮੀਦ ਹੈ ਕਿ ਅਸੀਂ ਇਨ੍ਹਾਂ ਗਰਮੀਆਂ ’ਚ ਇਕ ਕਦਮ ਅੱਗੇ ਵਧਾਉਣ ’ਚ ਸਫਲ ਹੋਵਾਂਗੇ।