International
ਫਲੋਰਿਡਾ ‘ਚ ਅੰਨ੍ਹੇਵਾਹ ਗੋਲੀਬਾਰੀ ਦੌਰਾਨ ਗ੍ਰੈਜੂਏਸ਼ਨ ਪਾਰਟੀ ‘ਚ 3 ਲੋਕਾਂ ਦੀ ਹੋਈ ਮੌਤ
ਅਮਰੀਕਾ ਵਿਚ ਫਲੋਰਿਡਾ ‘ਚ ਗ੍ਰੈਜੂਏਸ਼ਨ ਪਾਰਟੀ ‘ਚ ਹੋਈ ਗੋਲੀਬਾਰੀ ‘ਚ 3 ਲੋਕਾਂ ਦੀ ਮੌਤ ਹੋ ਗਈ ਤੇ ਘੱਟ ਤੋਂ ਘੱਟ 6 ਹੋਰ ਜ਼ਖ਼ਮੀ ਹੋ ਗਏ। ਇਹ ਮਿਆਮੀ ‘ਚ ਇਸ ਤਰ੍ਹਾਂ ਗੋਲੀਬਾਰੀ ਦਾ ਨਵਾਂ ਮਾਮਲਾ ਹੈ। ਮਿਆਮੀ-ਡੇਡ ਪੁਲਿਸ ਨਿਰਦੇਸ਼ਕ ਫ੍ਰੇਡੀ ਰਾਮਿਰੇਜ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕਾਂ ਵਿਚ ਇਕ ਸੂਬਾ ਸੁਧਾਰ ਅਧਿਕਾਰੀ ਸੀ। ਇਕ ਮਾਲ ਦੇ ਲੌਂਜ ਵਿਚ ਪਾਰਟੀ ਖ਼ਤਮ ਹੋਣ ਹੀ ਵਾਲੀ ਸੀ ਕਿ ਕੁੱਝ ਗੱਡੀਆਂ ਆਈਆਂ ਤੇ ਭੀੜ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਤੇ ਜ਼ਖ਼ਮੀਆਂ ਦੀ ਪਛਾਣ ਨੂੰ ਐਤਵਾਰ ਨੂੰ ਤੁਰੰਤ ਜਾਰੀ ਨਹੀਂ ਕੀਤਾ ਗਿਆ। ਗੋਲੀਬਾਰੀ ਦੀ ਘਟਨਾ ਉਪ ਨਗਰ ਕੇਂਡਰ ਵਿਚ ਦੇਰ ਰਾਤ 2 ਵਜੇ ਵਾਪਰੀ। ਪੁਲਿਸ ਦਾ ਮੰਨਣਾ ਹੈ ਕਿ 2 ਮ੍ਰਿਤਕ ਉਸ ਇਕ ਕਾਰ ਵਿਚ ਸਨ, ਜਿਸ ਵਿਚ ਗੋਲੀਬਾਰੀ ਕਰਨ ਵਾਲੇ ਲੋਕ ਸਵਾਰ ਹੋ ਕੇ ਆਏ ਸਨ। ਕਾਰ ਦੀ ਨੇੜਲੀ ਕੰਧ ਨਾਲ ਟੱਕਰ ਹੋ ਗਈ। ਅਧਿਕਾਰੀਆਂ ਨੂੰ ਕਾਰ ਵਿਚੋਂ ਇਕ ਬੰਦੂਕ ਮਿਲੀ ਹੈ ਪਰ ਗੋਲੀਬਾਰੀ ਨਾਲ ਇਸ ਦਾ ਅਸਲ ਸਬੰਧ ਅਜੇ ਸਾਫ਼ ਨਹੀਂ ਹੈ। ਮਿਆਮੀ ਵਿਚ ਹਾਲ ਫਿਲਹਾਲ ਵਿਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ।