Connect with us

Uncategorized

700 ਕਿਲੋਮੀਟਰ ਦੇ ਪੈਦਲ ਸਫਰ ’ਤੇ ਸੋਨੂੰ ਸੂਦ ਤੋਂ ਮਦਦ ਮੰਗਣ ਲਈ ਨਿਕਲਿਆ ਇਹ ਨੌਜਵਾਨ

Published

on

sonu sood

ਤੇਲੰਗਾਨਾ ਦੇ ਵਿਕਾਰਾਬਾਦ ਜ਼ਿਲ੍ਹੇ ਦੇ ਇੰਟਰਮੀਡੀਏਟ ਦਾ ਇਕ ਵਿਦਿਆਰਥੀ ਅਦਾਕਾਰ ਸੋਨੂੰ ਸੂਦ ਨੂੰ ਮਿਲਣ ਹੈਦਰਾਬਾਦ ਤੋਂ ਮੁੰਬਈ ਲਈ ਪੈਦਲ ਰਵਾਨਾ ਹੋਇਆ ਹੈ। ਦੋਮਾ ਮੰਡਲ ਸਥਿਤ ਦੋਰਨਾਲਪੱਲੀ ਪਿੰਡ ਦਾ ਰਹਿਣ ਵਾਲਾ ਵੇਂਕਟੇਸ਼ ਇੰਟਰਮੀਡੀਏਟ ਦਾ ਸੈਕਿੰਡ ਈਅਰ ਦਾ ਵਿਦਿਆਰਥੀ ਹੈ। ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ, ਪਿਤਾ ਆਟੋ ਰਿਕਸ਼ਾ ਚਲਾਉਂਦਾ ਹੈ। ਵੇਂਕਟੇਸ਼ ਦੇ ਪਿਤਾ ਨੇ ਕਿਸ਼ਤਾਂ ’ਤੇ ਆਟੋ ਰਿਕਸ਼ਾ ਲਿਆ ਸੀ, ਕੋਰੋਨਾ ਮਹਾਮਾਰੀ ਤੇ ਤਾਲਾਬੰਦੀ ਕਾਰਨ ਉਸ ਦਾ ਆਟੋ ਰਿਕਸ਼ਾ ਚੱਲਦਾ ਨਹੀਂ ਹੈ। ਪਰਿਵਾਰ ਦਾ ਕਾਫੀ ਉਧਾਰ ਦਾ ਬੋਝ ਵੱਧ ਗਿਆ, ਘਰ ਚਲਾਉਣਾ ਮੁਸ਼ਕਿਲ ਹੋ ਰਿਹਾ ਹੈ, ਕਿਸ਼ਤਾਂ ਨਹੀਂ ਭਰ ਹੋ ਰਹੀਆਂ ਤੇ ਫਾਇਨਾਂਸ ਵਾਲਿਆਂ ਨੇ ਆਟੋ ਰਿਕਸ਼ਾ ਵਾਪਸ ਲੈ ਲਿਆ ਹੈ। ਆਪਣੇ ਪਿਤਾ ਦੀ ਇਹ ਹਾਲਤ ਦੇਖ ਕੇ ਵੇਂਕਟੇਸ਼ ਕਾਫੀ ਦੁਖੀ ਹੋ ਗਿਆ।

ਵੇਂਕਟੇਸ਼ ਜੋ ਸਨੂੰ ਸੂਦ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ, ਕੋਰੋਨਾ ਮਹਾਮਾਰੀ ਦੌਰਾਨ ਸੋਨੂੰ ਸੂਦ ਗਰੀਬਾਂ ਦਾ ਮਸੀਹਾ ਬਣਿਆ ਹੋਇਆ ਹੈ। ਉਸ ਨੇ ਲੱਖਾਂ ਲੋਕਾਂ ਦੀ ਮਦਦ ਕੀਤੀ। ਵੇਂਕਟੇਸ਼ ਸੋਨੂੰ ਸੂਦ ਨੂੰ ਭਗਵਾਨ ਵਾਂਗ ਮੰਨਦਾ ਹੈ। ਵੇਂਕਟੇਸ਼ ਨੇ ਸੋਚ ਲਿਆ ਹੈ ਕਿ ਉਹ ਹੈਦਰਾਬਾਦ ਤੋਂ ਮੁੰਬਈ ਪੈਦਲ ਚੱਲਦਿਆਂ ਸੋਨੂੰ ਸੂਦ ਨਾਲ ਮੁਲਾਕਾਤ ਕਰੇਗਾ, ਉਸ ਨੂੰ ਆਪਣੀ ਪ੍ਰੇਸ਼ਾਨੀ ਦੱਸੇਗਾ ਤੇ ਮਦਦ ਮੰਗੇਗਾ ਤਾਂ ਕਿ ਉਸ ਦੇ ਪਰਿਵਾਰ ਨੂੰ ਰਾਹਤ ਮਿਲੇ। ਵੇਂਕਟੇਸ਼ ਦਾ ਕਹਿਣਾ ਹੈ ਕਿ ਭਾਵੇਂ ਹੀ ਸੋਨੂੰ ਸੂਦ ਉਨ੍ਹਾਂ ਦੀ ਮਦਦ ਨਾ ਕਰਨ, ਦੂਜਿਆਂ ਨੂੰ ਇੰਝ ਹੀ ਮਦਦ ਕਰਦੇ ਰਹਿਣ। ਵੇਂਕਟੇਸ਼ ਨੇ ਕਿਹਾ ਕਿ ਮੁੰਬਈ ਪਹੁੰਚਣ ਤਕ ਜਿੰਨੇ ਵੀ ਮੰਦਰ, ਮਸਜਿਦ, ਗੁਰਦੁਆਰੇ ਮਿਲਣਗੇ, ਉਥੇ ਉਹ ਸੋਨੂੰ ਸੂਦ ਦੀ ਸਲਾਮਤੀ ਲਈ ਦੁਆ ਮੰਗਦਾ ਆਵੇਗਾ। ਹੈਦਰਾਬਾਦ ਤੋਂ ਮੁੰਬਈ ਦੀ ਦੂਰੀ ਲਗਭਗ 700 ਕਿਲੋਮੀਟਰ ਹੈ। ਵੇਂਕਟੇਸ਼ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਸੋਨੂੰ ਸੂਦ ਤਕ ਪਹੁੰਚ ਗਈ ਹੈ। ਉਨ੍ਹਾਂ ਨੇ ਫੇਸਬੁੱਕ ’ਤੇ ਵੇਂਕਟੇਸ਼ ਦੀ ਵੀਡੀਓ ਅਪਲੋਡ ਕਰਕੇ ਕਿਹਾ, ‘ਮੈਨੂੰ ਇੰਨਾ ਪਿਆਰ ਕਰਨ ਲਈ ਧੰਨਵਾਦ ਪਰ ਆਪਣੀ ਜਾਨ ਜੋਖਮ ’ਚ ਨਾ ਪਾਓ। ਮੈਨੂੰ ਪਤਾ ਹੈ ਕਿ ਮੈਨੂੰ ਬਹੁਤ ਲੋਕ ਪਿਆਰ ਕਰਦੇ ਹਨ, ਉਨ੍ਹਾਂ ਸਾਰਿਆਂ ਨੂੰ ਮੇਰਾ ਪਿਆਰ।’