International
UK ਨਾ ਜਾ ਸਕਣ ਕਾਰਨ ਨਵੇਂ ਵਿਆਹੇ ਜੋੜੇ ਨੇ ਲਾਈ ਚਾਪ ਦੀ ਰੇਹੜ੍ਹੀ

ਕੋਰੋਨਾ ਮਹਾਮਾਰੀ ਦੇ ਚੱਲਦਿਆਂ ਲਾਗੂ ਹੋਏ ਲਾਕਡਾਊਨ ਕਾਰਨ ਨਵੇਂ ਵਿਆਹੇ ਗੁਰਸਿੱਖ ਜੋੜੇ ਦਾ ਯੂ. ਕੇ. ਜਾਣ ਦਾ ਸੁਪਨਾ ਪੂਰਾ ਨਾ ਹੋ ਸਕਿਆ ਤਾਂ ਉਨ੍ਹਾਂ ਨੇ ਮੋਹਾਲੀ ਜ਼ਿਲ੍ਹੇ ਨੂੰ ਹੀ ਬਾਹਰਲਾ ਦੇਸ਼ ਸਮਝ ਲਿਆ ਤੇ ਮਿਹਨਤ ਕਰਨੀ ਸ਼ੁਰੂ ਦਿੱਤੀ। ਸ. ਅੰਗਰੇਜ਼ ਸਿੰਘ ਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਨੇ ਗੁਰੂ ਕਿਰਪਾ ਚਾਪ ਕਾਰਨਰ ਨਾਂ ਦੀ ਰੇਹੜ੍ਹੀ ਲਾ ਲਈ ਤੇ ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਦੋਵੇਂ ਪਤੀ-ਪਤਨੀ ਆਪਣੇ ਪਰਿਵਾਰ ਨਾਲ ਰਹਿ ਕੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ ਤੇ ਆਪਣੇ ਸੁਫ਼ਨਿਆਂ ਨੂੰ ਵੀ ਪੂਰਾ ਕਰਨ ‘ਚ ਲੱਗੇ ਹੋਏ ਹਨ। ਸਿੱਖ ਜੋੜੇ ਦੀ ਚਾਪ ਦੀ ਰਹੇੜੀ ਦੀਆਂ ਹਰ ਪਾਸੇ ਧੁੰਮਾਂ ਪੈ ਰਹੀਆਂ ਹਨ ਤੇ ਹਰ ਕੋਈ ਉਨ੍ਹਾਂ ਦੇ ਇਸ ਕੰਮ ਦੀ ਤਾਰੀਫ਼ ਕਰ ਰਿਹਾ ਹੈ।