Connect with us

Uncategorized

‘ਅਲਵਿਦਾ ਨਿਰਮਲ ਸਿੰਘ ਮਿਲਖਾ’ ਹੈ ਆਉਣ ਜਾਣ ਬਣਿਆ ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ…

Published

on

nirmala

ਨਿਰਮਲ ਸਿੰਘ ਮਿਲਖਾ ਵੀ ਆਪਣੇ ਪਿੱਛੇ ਆਪਣੀਆਂ ਯਾਦਾਂ ਹੀ ਛੱਡ ਗਏ ਨੇ, ਦੱਸ ਦਈਏ ਕਿ ਇਕ ਪ੍ਰਸਿੱਧ ਦੌੜਾਕ ਦੀ ਪਤਨੀਨਿਰਮਲ ਸਿੰਘ ਮਿਲਖਾ ਚੰਡੀਗੜ੍ਹ ਵਿਖੇ ਫਾਰਮਰ ਡਾਇਰੈਕਟਰ ਆਫ ਸਪੋਰਟਸ ਸਨ ਅਤੇ ਇੰਡੀਅਨ ਵੁਮੈਨ ਨੈਸ਼ਨਲ ਵਾਲੀਬਾਲ ਟੀਮ ਦੇ ਕਪਤਾਨ ਵੀ ਰਹਿ ਚੁੱਕੇ ਨੇ…. ਦੋਨਾਂ ਵਿਚਕਾਰ ਇੰਡੋ ਸਿਲੋਨ ਗੇਮਜ਼ ਦੇ ਦੌਰਾਨ ਪਹਿਲੀ ਵਾਰ ਮੁਲਾਕਾਤ ਹੋਈ ਤੇ ਪਿਆਰ ਪਰਵਾਨ ਚੜ੍ਹਿਆ ਇਨ੍ਹਾਂ ਦੋਨਾਂ ਖਿਡਾਰੀਆਂ ਨੇ ਰੋਮ ਓਲੰਪਿਕ ਤੋਂ ਬਾਅਦ ਵਿਆਹ ਕਰਨ ਦਾ ਫ਼ੈਸਲਾ ਕੀਤਾ ਸੀ…..ਉਹ ਆਪਣੇ ਪਿੱਛੇ ਪਤੀ, ਇਕ ਬੇਟਾ ਤੇ ਤਿੰਨ ਬੇਟੀਆਂ ਛੱਡ ਗਏ।…..ਉਨ੍ਹਾਂ ਦਾ ਬੇਟਾ ਜੀਵ ਮਿਲ਼ਖਾ ਸਿੰਘ ਚੋਟੀ ਦਾ ਗੌਲਫਰ ਹੈ।

ਦੱਸਿਆ ਜਾ ਰਿਹਾ ਹੈ ਕਿ ਮਿਲਖਾ ਸਿੰਘ ਆਪਣੀ ਪਤਨੀ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਨਹੀਂ ਹੋ ਸਕਣਗੇ,,,, ਕਿਉਂਕਿ ਉਹ ਖੁਦ ਹਸਪਤਾਲ ਵਿਖੇ ਜੇਰੇ ਇਲਾਜ ਹਨ। ਦੱਸ ਦਈਏ ਕਿ ਮਿਲਖਾ ਸਿੰਘ ਵੀ ਕੋਰੋਨਾ ਦੀ ਲਪੇਟ ਵਿਚ ਆਉਣ ਕਾਰਨ ਚੰਡੀਗੜ੍ਹ ਪੀਜੀਆਈ ਵਿੱਚ ਭਰਤੀ ਨੇ….ਏਸ਼ੀਅਨ ਖੇਡਾਂ ਵਿਚ 4 ਗੋਲਡ ਮੈਡਲ, ਕਾਮਨਵੈਲਥ ਗੇਮਸ ‘ਚ ਗੋਲਡ ਮੈਡਲ ਜਿੱਤਣ ਵਾਲੇ ਮਿਲਖਾ ਸਿੰਘ ਦੀ ਦੁਨੀਆ ਦੀਵਾਨੀ ਹੈ। ਫਲਾਇੰਗ ਸਿੱਖ’ ਦੇ ਨਾਮ ਨਾਲ ਮਸ਼ੂਹਰ ਇਸ ਦਿੱਗਜ਼ ਨੂੰ ਭਾਰਤੀ ਹੀ ਨਹੀਂ ਬਲਕਿ ਗੁਆਂਢੀ ਪਾਕਸਿਤਾਨ ਸਮੇਤ ਦੁਨੀਆਂ ਦੇ ਹਰ ਕੋਨੇ ਤੋਂ ਪਿਆਰ ਮਿਲਿਆ….. ਫਿਲਹਾਲ ਮਿਲਖਾ ਸਿੰਘ ਦੀ ਸਿਹਤ ਵਿਚ ਕੁਝ ਸੁਧਾਰ ਦੱਸਿਆ ਜਾ ਰਿਹਾ ਹੈ….

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਅਤੇ ਮਹਾਨ ਅਥਲੀਟ ਉਡਣਾ ਸਿੱਖ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਨਿਰਮਲ ਮਿਲਖਾ ਸਿੰਘ ਦੇ ਤੁਰ ਜਾਣ ਨਾਲ ਖੇਡ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਹ ਪੰਜਾਬ ਵਿੱਚ ਔਰਤਾਂ ਲਈ ਖੇਡ ਵਿਭਾਗ ਦੇ ਡਾਇਰੈਕਟਰ ਵੀ ਰਹੇ ਹਨ। ਦੁਖੀ ਪਰਿਵਾਰ, ਸਾਕ-ਸਨੇਹੀਆਂ ਅਤੇ ਦੋਸਤਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਇਸ ਦੁੱਖ ਦੀ ਘੜੀ ਵਿਚ ਪਿੱਛੇ ਪਰਿਵਾਰਕ ਮੈਂਬਰਾਂ ਅਤੇ ਸਕੇ ਸਬੰਧੀਆਂ ਨੂੰ ਬਲ ਬਖ਼ਸ਼ਣ ਦੀ ਅਰਦਾਸ ਕੀਤੀ।