Connect with us

Sports

ਜਰਮਨੀ ਨੂੰ ਆਤਮਘਾਤੀ ਗੋਲ ਨਾਲ ਹਰਾਇਆ ਫਰਾਂਸ ਨੇ

Published

on

euro football

ਜਰਮਨ ਟੀਮ ’ਚ ਵਾਪਸੀ ਕਰਨ ਵਾਲੇ ਮੈਟਸ ਹਮੇਲਸ ਦੇ ਆਤਮਘਾਤੀ ਗੋਲ ਦੀ ਮਦਦ ਨਾਲ ਫ਼ਰਾਂਸ ਨੇ ਯੂਰੋ ਫ਼ੁੱਟਬਾਲ ਚੈਂਪੀਅਨਸ਼ਿਪ 2020 ਦੇ ਮੈਚ ’ਚ ਮੇਜ਼ਬਾਨ ਨੂੰ 1-0 ਨਾਲ ਹਰਾ ਦਿੱਤਾ। ਅਨੁਭਵੀ ਡਿਫ਼ੈਂਡਰ ਹਮੇਲਸ ਨੂੰ ਇਸ ਟੂਰਨਾਮੈਂਟ ਦੇ ਲਈ ਜਰਮਨ ਕੋਚ ਜੋਕਿਮ ਲੂਵ ਨੇ ਟੀਮ ’ਚ ਸ਼ਾਮਲ ਕੀਤਾ ਸੀ ਪਰ ਉਨ੍ਹਾਂ ਦੀ ਵਾਪਸੀ ਯਾਦਗਾਰ ਨਹੀਂ ਰਹੀ। ਲੁਕਾਸ ਹਰਨਾਂਡੇਜ ਦੇ ਕ੍ਰਾਸ ਨੂੰ 20ਵੇਂ ਮਿੰਟ ’ਚ ਫ਼੍ਰਾਂਸ ਦੇ ਫ਼ਾਰਵਰਡ ਕਾਈਲੀਆਨ ਐਮਬਾਪੇ ਤਕ ਪਹੁੰਚਣ ਤੋਂ ਰੋਕਣ ਦੀ ਕੋਸ਼ਿਸ਼ ’ਚ ਉਨ੍ਹਾਂ ਨੇ ਗੇਂਦ ਗ਼ਲਤੀ ਨਾਲ ਆਪਣੇ ਹੀ ਨੈੱਟ ’ਚ ਪਾ ਦਿੱਤੀ। ਲੂਵ ਨੇ ਹਾਲਾਂਕਿ ਕਿਹਾ ਕਿ ਮੈਂ ਉਸ ਨੂੰ ਦੋਸ਼ ਨਹੀਂ ਦੇ ਸਕਦਾ। ਇਹ ਬਦਕਿਸਮਤੀ ਸੀ। ਗੇਂਦ ਬਹੁਤ ਤੇਜ਼ ਸੀ ਤੇ ਉਸ ਨੂੰ ਬਾਹਰ ਕਰਨਾ ਸੌਖਾ ਨਹੀਂ ਸੀ। ਦੋਵਾਂ ਟੀਮਾਂ ਨੇ ਗੋਲ ਕਰਨ ’ਚ ਕਈ ਕੋਸ਼ਿਸ਼ਾਂ ਕੀਤੀਆਂ ਤੇ ਫ਼੍ਰਾਂਸ ਦੇ ਦੋ ਗੋਲ ਦੂਜੇ ਹਾਫ਼ ’ਚ ਆਫ਼ਸਾਈਡ ਕਰਾਰ ਦਿੱਤੇ ਗਏ। ਪਹਿਲਾ ਐਮਬਾਪੇ ਨੇ ਤੇ ਦੂਜਾ ਕਰੀਮ ਬੇਂਜੇਮਾ ਨੇ ਕੀਤਾ ਸੀ। ਬੇਂਜੇਮਾ 2014 ਵਰਲਡ ਕੱਪ ਕੁਆਰਟਰ ਫ਼ਾਈਨਲ ’ਚ ਜਰਮਨੀ ਤੋਂ ਹਾਰਨ ਦੇ ਬਾਅਦ ਫ਼੍ਰਾਂਸ ਲਈ ਪਹਿਲਾ ਮੁਕਾਬਲੇਬਾਜ਼ੀ ਮੈਚ ਖੇਡ ਰਹੇ ਸਨ। ਜਰਮਨੀ ਦਾ ਸਾਹਮਣਾ ਹੁਣ ਪੁਰਤਗਾਲ ਨਾਲ ਹੋਵੇਗਾ ਜਦਕਿ ਫ਼੍ਰਾਂਸ ਬੁਡਾਪੇਸਟ’ਚ ਹੰਗਰੀ ਨਾਲ ਖੇਡੇਗਾ।