India
ਨੇਪਾਲ- ਹੜ੍ਹ ਕਾਰਨ 200 ਘਰਾਂ ਦੀ ਤਬਾਹੀ ਤੇ 7 ਲੋਕਾਂ ਦੀ ਮੌਤ
ਨੇਪਾਲ ਦੇ ਸਿੰਧੂਪਾਲਚੌਕ ਜ਼ਿਲ੍ਹੇ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਈਂ ਲੋਕ ਲਾਪਤਾ ਹੋ ਗਏ ਨੇ ਤੇ ਸੱਤ ਲੋੱਕਾਂ ਦੀ ਮੌਤ ਹੋ ਗਈ , ਲਗਾਤਾਰ ਹੋ ਰਹੀਆਂ ਬਾਰਿਸ਼ਾਂ ਕਾਰਨ ਨਦੀਆਂ ਵਿਚ ਜਲ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਹੈ। ਇਸ ਉੱਤੇ ਕਲ ਜਿਲ੍ਹਾ ਪ੍ਰਸ਼ਾਸਨ ਨੇ ਅਸ਼ੰਕਾ ਪ੍ਰਗਟਾਈ ਸੀ ਕਿ ਹੜ੍ਹ ਅਤੇ ਇੰਦਰਾਵਤੀ ਨਦੀ ਦੇ ਮੁੱਖ ਸੋਮੇ ਤੋਂ ਪੈਦਾ ਹੋਈ ਹੈ। ਹੜ੍ਹ ਕਾਰਨ ਸਥਿਤੀ ਏਨੀ ਬਦਤਰ ਹੋ ਗਈ ਹੈ ਕਿ ਲੋਕਾਂ ਦੇ ਘਰਾਂ ਵਿਚ ਪਾਣੀ ਚਲਿਆ ਗਿਆ ਹੈ, ਬਿਜਲੀ ਦੇ ਖੰਭੇ ਟੁੱਟ ਗਏ , ਦੱਸਿਆ ਜਾ ਰਿਹਾ ਹੈ ਕਿ ਮੇਲਮਚੀ ਵਿਚ ਪਾਣੀ ਅਤੇ ਚਿੱਕੜ ਦੀ ਮੋਟੀ ਪਰਤ ਬਣ ਗਈ ਹੈ, ਜਿਸ ਨਾਲ ਇਥੋਂ ਦੇ ਕਈ ਘਰਾਂ ਨੂੰ ਨੁਕਸਾਨ ਹੋਇਆ ਹੈ। ਲਗਪਗ 200 ਘਰ ਇਸ ਕਾਰਨ ਨੁਕਸਾਨੇ ਗਏ ਹਨ।