Connect with us

National

ਦੀਪ ਸਿੱਧੂ ਤੇ ਨਾਲ ਹੋਰਾਂ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਿੱਲੀ ਵੱਲੋਂ ਕੀਤੀ ਗਈ ਦਾਖਲ

Published

on

deep sidhu

ਕਿਸਾਨ ਅੰਦੋਲਨ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਮਾਮਲੇ ‘ਚ ਦੀਪ ਸਿੱਧੂ ਤੇ ਹੋਰ ਖ਼ਿਲਾਫ਼ ਦਿੱਲੀ ਪੁਲਿਸ ਨੇ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕੀਤੀ ਹੈ। ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਗਜੇਂਦਰ ਸਿੰਘ ਨਾਗਰ ਨਵੇਂ ਦੋਸ਼-ਪੱਤਰ ‘ਤੇ ਨੋਟਿਸ ਲੈਣ ਦੇ ਬਿੰਦੂ ਬਾਰੇ 19 ਜੂਨ ਨੂੰ ਦੁਪਹਿਰ ਦੋ ਵਜੇ ਆਦੇਸ਼ ਪਾਸ ਕਰਨਗੇ। ਅਦਾਲਤ ਨੇ ਕਿਹਾ ਮਾਮਲੇ ਦੇ ਜਾਂਚ ਅਧਿਕਾਰੀ ਨੇ ਉਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਨਾਮਾਂ ਦਾ ਜ਼ਿਕਰ ਕੀਤਾ ਹੈ ਜੋ ਹਿੰਸਾ ‘ਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਜਾਂ ਜਿਨ੍ਹਾਂ ਤੋਂ ਹਥਿਆਰ ਖੋਹੇ ਗਏ। ਮਾਮਲੇ ਦੀ ਜਾਂਚ ਅਪਰਾਧ ਬ੍ਰਾਂਚ ਕਰ ਰਹੀ ਹੈ। ਉਸ ਨੇ 17 ਮਈ ਨੂੰ 3244 ਪੰਨਿਆਂ ਦਾ ਦੋਸ਼ ਪੱਤਰ ਦਾਇਰ ਕੀਤਾ ਸੀ ਤੇ ਸਿੱਧੂ ਸਣੇ 16 ਦੋਸ਼ੀਆਂ ਖਿਲਾਫ ਮਾਮਲਾ ਚਲਾਉਣ ਦੀ ਬੇਨਤੀ ਕੀਤੀ ਸੀ। ਹਿੰਸਾ ਦੇ ਮੁੱਖ ਸਾਜ਼ਿਸ਼ਕਰਤਾ ਸਿੱਧੂ ਨੂੰ 9 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਉਸ ‘ਤੇ ਲਾਲ ਕਿਲ੍ਹੇ ‘ਚ ਹਿੰਸਾ ਨੂੰ ਭੜਕਾਉਣ ਦਾ ਵੀ ਦੋਸ਼ ਲਾਇਆ। 26 ਜਨਵਰੀ ਦੇ ਲਾਲ ਕਿਲ੍ਹੇ ਹਿੰਸਾ ਮਾਮਲੇ ‘ਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਚਾਰਜਸ਼ੀਟ ਦਾਖਲ ਕੀਤੀ ਸੀ। ਤੀਸ ਹਜ਼ਾਰੀ ਕੋਰਟ ‘ਚ ਦਾਖਲ ਕੀਤੀ ਗਈ ਇਸ ਚਾਰਜਸ਼ੀਟ ‘ਚ ਦੀਪ ਸਿੱਧੂ ਸਣੇ ਲਗਪਗ 16 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ। ਪੁਲਿਸ ਨੇ ਲਾਲ ਕਿਲ੍ਹਾ ਕੰਪਲੈਕਸ ‘ਚ ਤੋੜਫੋੜ ਕੀਤੇ ਜਾਣ ਦੀ ਘਟਨਾ ਨੂੰ ਰਾਸ਼ਟਰ ਵਿਰੋਧੀ ਗਤੀਵਿਧੀ ਕਰਾਰ ਦਿੱਤਾ ਸੀ। ਫਾਰੈਂਸਿਕ ਮਾਹਿਰਾਂ ਦੀ ਇਕ ਟੀਮ ਨੇ ਘਟਨਾ ਤੋਂ ਬਾਅਦ ਲਾਲ ਕਿਲ੍ਹੇ ਦਾ ਦੌਰਾ ਕੀਤਾ ਤੇ ਸਬੂਤ ਇਕੱਠੇ ਕੀਤੇ ਸੀ।