Connect with us

Governance

ਜਾਣੋ ਦਿੱਲੀ ‘ਚ ਸਕੂਲ ਖੋਲ੍ਹਣ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦਾ ਕੀ ਹੈ ਬਿਆਨ

Published

on

arvind kejriwal

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ‘ਚ ਸਕੂਲਾਂ ਨੂੰ ਖੋਲ੍ਹਣ ਬਾਰੇ ਕਿਹਾ ਕਿ ਆਦਰਸ਼ ਸਥਿਤੀ ਤਾਂ ਇਹੀ ਹੈ ਕਿ ਟੀਕਾਕਰਨ ਤੋਂ ਬਾਅਦ ਹੀ ਸਕੂਲ ਖੁਲ੍ਹਣ। ਬਾਕੀ ਸੂਬਿਆਂ ਦੇ ਅੰਦਰ ਜੇ ਸਕੂਲ ਖੁਲ੍ਹ ਰਹੇ ਹਨ ਤੇ ਉਨ੍ਹਾਂ ਦੇ ਅਨੁਭਵ ਚੰਗੇ ਰਹਿਣ ਤਾਂ ਅਸੀਂ ਵੀ ਵਿਚਾਰ ਕਰਾਂਗੇ। ਅਜੇ ਥੋੜ੍ਹੇ ਦਿਨ ਉਨ੍ਹਾਂ ਨੂੰ ਦੇਖਦੇ ਹਨ ਕਿਉਂਕਿ ਦਿੱਲੀ ‘ਚ ਜੋ ਮਾਪੇ ਹਨ ਉਨ੍ਹਾਂ ਨੂੰ ਅਜੇ ਵੀ ਮੇਰੇ ਕੋਲ ਮੈਸੇਜ ਆ ਰਹੇ ਹਨ ਕਿ ਬੱਚਿਆਂ ਦੀਆਂ ਸੁਰੱਖਿਆ ਨੂੰ ਲੈ ਕੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਹਨ। ਵੈਕਸੀਨ ਦੀ ਕਮੀ ਬਾਰੇ ਸੀਐੱਮ ਨੇ ਕਿਹਾ ਕਿ ਵੈਕਸੀਨ ਹੈ ਹੀ ਨਹੀਂ। ਕੇਂਦਰ ਸਰਕਾਰ ਨੂੰ ਇਸ ਬਾਰੇ ਸੋਚਣਾ ਪਵੇਗਾ ਕਿ ਵੈਕਸੀਨ ਦੀ ਉਪਲਬਧਤਾ ਨੂੰ ਕਿਵੇਂ ਵਧਾਇਆ ਜਾਵੇ? ਸੀਐੱਮ ਤਿਮਾਰਪੁਰ ‘ਚ ਭਾਰਤ ‘ਚ ਆਈਐੱਸਓ ਤੋਂ ਪ੍ਰਮਾਣਿਤ ਵਿਧਾਇਕ ਦਫ਼ਤਰ ਦੇ ਉਦਘਾਟਨ ਦੇ ਮੌਕੇ ‘ਤੇ ਬੋਲ ਰਹੇ ਸਨ। ਆਈਐੱਸਓ-9001 ਦਾ ਇਹ ਪ੍ਰਮਾਣ ਪੱਤਰ, ਆਮ ਆਦਮੀ ਪਾਰਟੀ ਦੇ ਤਿਮਾਰਪੁਰ ਵਿਧਾਨ ਸਭਾ ਤੋਂ ਐੱਮਐੱਲਏ ਦਲੀਪ ਪਾਂਡੇ ਦੇ ਦਫ਼ਤਰ ਨੂੰ ਮਿਲਿਆ ਹੈ। ‘ਆਪ’ ਸੰਯੋਜਕ ਕੇਜਰੀਵਾਲ ਨੇ ਕਿਹਾ ਕਿ ਵਿਧਾਇਕ ਦਫਤਰ ‘ਚ ਸਾਰੇ ਵਿਵਸਥਾਵਾਂ ਸ਼ਾਨਦਾਰ ਹਨ। ਦਫ਼ਤਰ ‘ਚ ਆਉਣ ਵਾਲੇ ਵੱਖ-ਵੱਖ ਵਿਭਾਗਾਂ ਤੋਂ ਸਬੰਧਿਤ ਸਮੱਸਿਆਵਾਂ ਨੂੰ ਸੁਣਨ ਲਈ ਵੱਖ-ਵੱਖ ਲੋਕਾਂ ਨੂੰ ਜ਼ਿੰਮਵੇਾਰੀ ਸੌਂਪੀ ਗਈ ਹੈ।