Connect with us

India

ਲੜਕੀ ਨੇ ਆਪ੍ਰੇਸ਼ਨ ਦੌਰਾਨ ਕੀਤਾ ਹਨੂੰਮਾਨ ਚਾਲੀਸਾ ਦਾ ਜਾਪੁ , ਬਿਨਾਂ ਬੇਹੋਸ਼ ਕੀਤੇ ਡਾਕਟਰਾਂ ਨੇ ਕੀਤੀ ਸਰਜਰੀ

Published

on

hanuman chalisa

ਦਿੱਲੀ ਏਮਜ਼ ਦੇ ਡਾਕਟਰਾਂ ਨੇ ਇਕ ਅਧਿਆਪਕਾ ਨੂੰ ਬੇਹੋਸ਼ ਕੀਤੇ ਬਿਨਾਂ ਉਸ ਦੇ ਦਿਮਾਗ਼ ਦਾ ਆਪ੍ਰੇਸ਼ਨ ਕੀਤਾ ਹੈ। 3 ਘੰਟੇ ਤਕ ਚੱਲੇ ਇਸ ਆਪ੍ਰੇਸ਼ਨ ਦੀ ਖਾਸ ਗੱਲ ਇਹ ਸੀ ਕਿ ਇਸ ਦੌਰਾਨ 24 ਸਾਲਾਂ ਅਧਿਆਪਕਾ ਹਨੂੰਮਾਨ ਚਾਲੀਸਾ ਦਾ ਪਾਠ ਕਰਦੀ ਰਹੀ। ਇਸ ਔਰਤ ਨੂੰ ਬ੍ਰੇਨ ਟਿਊਮਰ ਦੀ ਸਮੱਸਿਆ ਸੀ ਜਿਸ ਕਾਰਨ ਉਸ ਦਾ ਆਪ੍ਰੇਸ਼ਨ ਕਰਨਾ ਪਿਆ। ਇਸ ਸਰਜਰੀ ਵਿਚ ਡਾਕਟਰ ਆਪ੍ਰੇਸ਼ਨ ਕਰ ਰਹੇ ਹਨ ਤੇ ਲੜਕੀ ਦੇ ਹਨੂੰਮਾਨ ਚਾਲੀਸਾ ਪੜ੍ਹਨ ਦੀ ਆਵਾਜ਼ ਆ ਰਹੀ ਹੈ। ਇਸ ਔਰਤ ਦੇ ਸਿਰ ‘ਚ ਖੱਬੇ ਪਾਸੇ ਟਿਊਮਰ ਸੀ। ਆਪ੍ਰੇਸ਼ਨ ‘ਚ ਸ਼ਾਮਲ ਡਾ. ਦੀਪਕ ਗੁਪਤਾ ਨੇ ਦੱਸਿਆ ਕਿ ਔਰਤ ਨੂੰ ਪੇਨਕਿਲਰ ਦੇ ਇੰਜੈਕਸ਼ਨ ਦਿੱਤੇ ਗਏ ਸਨ ਤਾਂ ਜੋ ਸਰਜਰੀ ਦੌਰਾਨ ਉਸ ਨੂੰ ਦਰਦ ਨਾ ਹੋਵੇ। ਫਿਲਹਾਲ ਉਸ ਨੂੰ ਹਸਪਤਾਲ ‘ਚ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਤੇ ਸ਼ਨਿਚਰਵਾਰ ਨੂੰ ਉਸ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਸਰਜਰੀ ਦੌਰਾਨ ਅਸੀਂ ਮਰੀਜ਼ ਦੀ ਆਵਾਜ਼ ਤੇ ਹੱਥਾਂ-ਪੈਰਾਂ ਦੀ ਮੂਵਮੈਂਟ ਨੂੰ ਦੇਖਦੇ ਰਹਿੰਦੇ ਹਾਂ।
ਏਮਜ਼ ਦੇ ਡਾਕਟਰ ਕਈ ਸਾਲਾਂ ਤੋਂ ਮਰੀਜ਼ਾਂ ਦੇ ਬਿਨਾਂ ਬੇਹੋਸ਼ ਕੀਤੇ ਦਿਮਾਗ਼ ਦਾ ਆਪ੍ਰੇਸ਼ਨ ਕਰ ਰਹੇ ਹਨ। ਇਸ ਨਾਲ ਮਰੀਜ਼ ਦੇ ਦਿਮਾਗ਼ ਦਾ ਕੋਈ ਜ਼ਰੂਰੀ ਹਿੱਸਾ ਖਰਾਬ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਇਸੇ ਕਾਰਨ ਸਰਜਰੀ ਦੌਰਾਨ ਵੀ ਡਾਕਟਰ ਲਗਾਤਾਰ ਲੜਕੀ ਨਾਲ ਗੱਲ ਕਰਦੇ ਰਹੇ ਤੇ ਉਸ ਤੋਂ ਹਨੂੰਮਾਨ ਚਾਲੀਸਾ ਵੀ ਸੁਣਿਆ। ਜੇਕਰ ਉਸ ਨੂੰ ਬੋਲਣ ਜਾਂ ਫਿਰ ਹੱਥ ਪੈਰ ਹਿਲਾਉਣ ‘ਚ ਕੋਈ ਸਮੱਸਿਆ ਆਉਂਦੀ ਤਾਂ ਡਾਕਟਰ ਇਸ ਨੂੰ ਫੜ ਲੈਂਦੇ ਤੇ ਆਪ੍ਰੇਸ਼ਨ ‘ਚ ਇਸੇ ਹਿਸਾਬ ਨਾਲ ਬਦਲਾਅ ਕੀਤਾ ਜਾਂਦਾ ਹੈ। ਡਾ. ਗੁਪਤਾ ਅਨੁਸਾਰ ਟਿਊਮਰ ਬ੍ਰੇਨ ਦੇ ਲੈਫਟ ਸਾਈਡ ‘ਚ ਸੀ ਤੇ ਇਸ ਆਪ੍ਰੇਸ਼ਨ ‘ਚ ਥੋੜ੍ਹਾ ਖ਼ਤਰਾ ਰਹਿੰਦਾ ਹੈ। ਇਸ ਲਈ ਉਨ੍ਹਾਂ ਮਰੀਜ਼ ਨੂੰ ਕਿਹਾ ਕਿ ਤੁਸੀਂ ਸਾਡੇ ਨਾਲ ਲਗਾਤਾਰ ਗੱਲ ਕਰਦੇ ਰਹੋ।ਡਾ. ਗੁਪਤਾ ਨੇ ਕਿਹਾ ਕਿ ਹਨੂੰਮਾਨ ਚਾਲੀਸਾ ਜਾਂ ਕੋਈ ਵੀ ਦੂਸਰੀ ਧਾਰਮਿਕ ਪ੍ਰਾਰਥਨਾ ਕਰਨ ਨਾਲ ਕਾਫੀ ਫਾਇਦਾ ਮਿਲਦਾ ਹੈ। ਇਸ ਨਾਲ ਮਰੀਜ਼ ਨੂੰ ਲਗਦਾ ਹੈ ਕਿ ਭਗਵਾਨ ਦਾ ਨਾਂ ਲੈਣ ਨਾਲ ਸਰਜਰੀ ਸਫਲ ਹੋਵੇਗੀ ਤੇ ਡਾਕਟਰਾਂ ਨੂੰ ਉਸ ਦੀ ਸਥਿਤੀ ਦਾ ਸਟੀਕ ਅੰਦਾਜ਼ਾ ਵੀ ਮਿਲਦਾ ਰਹਿੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਏਮਜ਼ ‘ਚ ਅਜਿਹੇ ਆਪ੍ਰੇਸ਼ਨ ਪਿਛਲੇ 20 ਸਾਲਾਂ ਤੋ ਹੋ ਹਰੇ ਹਨ ਤੇ ਹੁਣ ਤਕ ਅਜਿਹੇ 500 ਤੋਂ ਜ਼ਿਆਦਾ ਆਪ੍ਰੇਸ਼ਨ ਹੋ ਚੁੱਕੇ ਹਨ।
ਏਮਜ਼ ਦੇ ਨਿਊਰੋ ਸਰਜਨ ਡਿਪਾਰਟਮੈਂਟ ‘ਚ ਇਕ ਹਫ਼ਤਾ ਪਹਿਲਾਂ ਵੀ ਤਿੰਨ ਮਰੀਜ਼ਾਂ ਦਾ ਬ੍ਰੇਨ ਟਿਊਮਰ ਕੱਢਿਆ ਗਿਆ ਸੀ। ਇਨ੍ਹਾਂ ਤਿੰਨਾਂ ਮਰੀਜ਼ਾਂ ਦੇ ਆਪ੍ਰੇਸ਼ਨ ਦੌਰਾਨ ਵੀ ਉਨ੍ਹਾਂ ਨੂੰ ਬੇਹੋਸ਼ ਨਹੀਂ ਕੀਤਾ ਗਿਆ ਸੀ। ਡਾਕਟਰਾਂ ਨੇ ਸਿਰਫ਼ ਮਰੀਜ਼ਾਂ ਦੇ ਬ੍ਰੇਨ ਦੇ ਉੱਪਰੀ ਹਿੱਸੇ ਦੀ ਨਸ ਨੂੰ ਸੁੰਨ ਕੀਤਾ ਸੀ। ਅਜਿਹਾ ਕਰਨ ਨਾਲ ਦਰਦ ਨਹੀਂ ਹੁੰਦਾ। ਨਾਲ ਹੀ ਅਜਿਹੀ ਸਰਜਰੀ ਤੋਂ ਮਰੀਜ਼ ਜਲਦ ਠੀਕ ਵੀ ਹੋ ਜਾਂਦੇ ਹਨ। ਇਹੀ ਵਜ੍ਹਾ ਹੈ ਕਿ ਇਸ ਅਧਿਆਪਕਾ ਨੂੰ ਵੀ ਸ਼ਨਿਚਰਵਾਰ ਨੂੰ ਹਸਪਤਾਲੋਂ ਛੁੱਟੀ ਮਿਲ ਜਾਵੇਗੀ।