punjab
’84 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਰਾਹਤ ਦੇਣ ਲਈ ਮੁੜ ਵਸੇਬਾ ਪੈਕੇਜ ਪੇਸ਼: ਕੇਂਦਰ ਸਰਕਾਰ
ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਨੇ ਲੋਕ ਸਭਾ ਵਿੱਚ ਦੱਸਿਆ ਕਿ ਕੇਂਦਰ ਸਰਕਾਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਰਾਹਤ ਦੇਣ ਲਈ ਮੁੜ ਵਸੇਬਾ ਪੈਕੇਜ ਪੇਸ਼ ਕੀਤਾ। ਇਸ ਯੋਜਨਾ ਵਿੱਚ ਹਰੇਕ ਮੌਤ ਦੇ ਮਾਮਲੇ ਵਿੱਚ 3.5 ਲੱਖ ਰੁਪਏ ਅਤੇ ਜ਼ਖਮੀ ਹੋਣ ਦੀ ਸੂਰਤ ਵਿੱਚ 1.25 ਲੱਖ ਰੁਪਏ ਦਾ ਐਕਸ-ਗ੍ਰੇਸ਼ੀਆ ਭੁਗਤਾਨ ਸ਼ਾਮਲ ਹੈ। ਇਸ ਯੋਜਨਾ ਵਿੱਚ ਰਾਜ ਸਰਕਾਰਾਂ ਲਈ ਪੀੜਤਾਂ ਦੇ ਵਿਧਵਾਵਾਂ ਅਤੇ ਬਿਰਧ ਬਜ਼ੁਰਗ ਮਾਪਿਆਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੀ ਸਮੁੱਚੀ ਉਮਰ ਲਈ ਪੈਨਸ਼ਨ ਦੇਣ ਦਾ ਵੀ ਪ੍ਰਬੰਧ ਹੈ। ਪੈਨਸ਼ਨ ਦੇ ਭੁਗਤਾਨ ‘ਤੇ ਖਰਚ ਰਾਜ ਸਰਕਾਰ ਦੁਆਰਾ ਕੀਤਾ ਜਾਣਾ। 2014 ਵਿੱਚ, ਭਾਰਤ ਸਰਕਾਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਮਾਰੇ ਗਏ, ਪ੍ਰਤੀ ਮ੍ਰਿਤਕ 5 ਲੱਖ ਰੁਪਏ ਦੀ ਵਧੀਕ ਰਾਹਤ ਦੇਣ ਲਈ ਸਕੀਮ ਪੇਸ਼ ਕੀਤੀ ਸੀ। ਕੇਂਦਰੀ ਬਜਟ 2021-22 ਵਿੱਚ, ’84 ਦੰਗਿਆਂ ਦੇ ਮ੍ਰਿਤਕਾਂ ਦੇ ਵਾਰਸਾਂ ਨੂੰ ਵਧੇ ਹੋਏ ਮੁਆਵਜ਼ੇ ਦੇ ਭੁਗਤਾਨ ਲਈ 4.5 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ। ਵਧੀ ਹੋਈ ਐਕਸ-ਗ੍ਰੇਸ਼ੀਆ ਰਕਮ ਦੇ ਭੁਗਤਾਨ ਲਈ, ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਆਪਣੇ ਫੰਡਾਂ ਤੋਂ ਪੈਸੇ ਵੰਡੇਗਾ ਅਤੇ ਗ੍ਰਹਿ ਮੰਤਰਾਲਾ ਉਪਯੋਗਤਾ ਸਰਟੀਫਿਕੇਟ ਪ੍ਰਾਪਤ ਹੋਣ ‘ਤੇ ਸਬੰਧਤ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰ ਨੂੰ ਰਕਮ ਦੀ ਅਦਾਇਗੀ ਕਰੇਗਾ।