Connect with us

International

ਅਫਗਾਨਿਸਤਾਨ : ਝੁਕਿਆ ਤਾਲੀਬਾਨ, ਗੁਰਦੁਆਰੇ ‘ਚ ਵਾਪਸ ਲਾਇਆ ਗਿਆ ਨਿਸ਼ਾਨ ਸਾਹਿਬ

Published

on

afghanistan

ਅਫਗਾਨਿਸਤਾਨ : ਤਾਲਿਬਾਨ ਨੇ ਕਥਿਤ ਤੌਰ ‘ਤੇ ਪੂਰਬੀ ਅਫਗਾਨਿਸਤਾਨ ਦੇ ਪਖਤਿਆ ਸੂਬੇ ਦੇ ਇੱਕ ਗੁਰਦੁਆਰੇ ਤੋਂ ਸਿੱਖਾਂ ਦੇ ਧਾਰਮਿਕ ਚਿੰਨ੍ਹ ਨਿਸ਼ਾਨ ਸਾਹਿਬ ਨੂੰ ਹਟਾ ਦਿੱਤਾ ਸੀ। ਸੋਸ਼ਲ ਮੀਡੀਆ ‘ਤੇ ਟਵੀਟ ਕੀਤੀਆਂ ਜਾ ਰਹੀਆਂ ਤਸਵੀਰਾਂ ਅਨੁਸਾਰ ਨਿਸ਼ਾਨ ਸਾਹਿਬ ਨੂੰ ਪਖਤਿਆ ਸੂਬੇ ਦੇ ਚਮਕਨੀ ਇਲਾਕੇ ਦੇ ਗੁਰਦੁਆਰਾ ਥਲਾ ਸਾਹਿਬ ਦੀ ਛੱਤ ਤੋਂ ਉਤਾਰਿਆ ਗਿਆ ਸੀ, ਹਾਲਾਂਕਿ ਤਾਲਿਬਾਨ ਸੰਗਠਨ ਨੇ ਇਸ ਦਾ ਖੰਡਨ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਨੇ ਅੰਤਰਰਾਸ਼ਟਰੀ ਦਬਾਅ ਤੋਂ ਬਾਅਦ ਤਾਲਿਬਾਨ ਅਧਿਕਾਰੀ ਅਤੇ ਲੜਾਕੂ ਉਥੇ ਗਏ ਅਤੇ ਉਨ੍ਹਾਂ ਨੇ ਨਿਸ਼ਾਨ ਸਾਹਿਬ ਨੂੰ ਉੱਥੇ ਹੀ ਰੱਖ ਦਿੱਤਾ।

ਅਫਗਾਨਿਸਤਾਨ ਵਿੱਚ ਹਿੰਸਾ ਜਾਰੀ

ਅਮਰੀਕਾ ਵੱਲੋਂ ਫੌਜਾਂ ਦੀ ਲਗਾਤਾਰ ਵਾਪਸੀ ਦੇ ਮੱਦੇਨਜ਼ਰ ਅਫਗਾਨਿਸਤਾਨ ਵਿੱਚ ਹਿੰਸਾ ਵਧ ਰਹੀ ਹੈ। ਤਾਲਿਬਾਨ ਨੇ ਮਈ ਦੇ ਅਰੰਭ ਤੋਂ ਹੀ ਅਫਗਾਨਿਸਤਾਨ ਦੇ ਜ਼ਿਆਦਾਤਰ ਪੇਂਡੂਆਂ ਵਿੱਚ ਤਰੱਕੀ ਕੀਤੀ ਹੈ ਅਤੇ ਹੁਣ ਹੇਰਾਤ ਤੋਂ ਕਾਬੁਲ ਤੱਕ ਸ਼ਹਿਰਾਂ ‘ਤੇ ਹਮਲੇ ਵਧਾ ਰਹੇ ਹਨ। ਹਾਲ ਦੇ ਹਫਤਿਆਂ ਵਿੱਚ ਤਾਲਿਬਾਨ ਨੇ ਕਈ ਅਫਗਾਨ ਸ਼ਹਿਰਾਂ ‘ਤੇ ਕਬਜ਼ਾ ਕਰ ਲਿਆ ਹੈ ਅਤੇ ਕਈ ਹੋਰ ਸ਼ਹਿਰਾਂ ਵਿੱਚ ਲੜਾਈ ਤੇਜ਼ ਹੋ ਗਈ ਹੈ।