National
ਸੁਰੱਖਿਆ ਦੇ ਮੱਦੇਨਜ਼ਰ 15 ਅਗਸਤ ਲਈ ਜਾਰੀ ਕੀਤੀ ਗਈ ਐਡਵਾਈਜ਼ਰੀ,ਘਰ ਤੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਪੂਰੀ ਖ਼ਬਰ
ਨਵੀਂ ਦਿੱਲੀ : ਸੁਤੰਤਰਤਾ ਦਿਵਸ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਦੇ ਹਿੱਸੇ ਵਜੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI ) ‘ਤੇ ਕਾਰਜਸ਼ੀਲ ਪਾਬੰਦੀਆਂ ਲਗਾਈਆਂ ਜਾਣਗੀਆਂ। ਇਸ ਕਾਰਨ ਕਰਕੇ, ਇੱਕ ਨੋਟਮ (Notice To Airman) ਜਾਰੀ ਕੀਤਾ ਗਿਆ ਹੈ । ਨੋਟਮ ਵਿਚ ਕਿਹਾ ਗਿਆ ਹੈ ਕਿ 15 ਅਗਸਤ ਨੂੰ ਸਵੇਰੇ 6.00 ਵਜੇ ਤੋਂ ਸਵੇਰੇ 10.00 ਵਜੇ ਅਤੇ ਸ਼ਾਮ 4.00 ਵਜੇ ਤੋਂ ਸ਼ਾਮ 7 ਵਜੇ ਤੱਕ ਗੈਰ-ਅਨੁਸੂਚਿਤ ਉਡਾਣਾਂ ਲਈਲੈਂਡ ਜਾ ਟੇਕ ਆਫ ਦੀ ਆਗਿਆ ਨਹੀਂ ਹੋਵੇਗੀ। ਨੋਟਮ ਨੇ ਕਿਹਾ ਕਿ ਆਈਏਐਫ, ਬੀਐਸਐਫ, ਆਰਮੀ ਏਵੀਏਸ਼ਨ ਹੈਲੀਕਾਪਟਰਾਂ ‘ਤੇ ਨੋਟਾਮ ਦਾ ਕੋਈ ਪ੍ਰਭਾਵ ਨਹੀਂ ਪਵੇਗਾ। ਦੱਸ ਦਈਏ ਕਿਲੇ ਦੇ ਆਸ-ਪਾਸ ਦੇ ਸਾਰਿਆਂ ਰਾਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਦਿੱਲੀ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਰੇਲਵੇ ਸਟੇਸ਼ਨ ‘ਤੇ ਜਾਣ ਵਾਲੇ ਲੋਕਾਂ ਨੂੰ ਆਪਣੇ ਘਰਾਂਤੋਂ ਜਲਦੀ ਨਿਕਲਣ। ਦਿੱਲੀ ਹਵਾਈ ਅੱਡੇ ‘ਤੇ ਸੱਤ ਘੰਟਿਆਂ ਲਈ ਕਿਸੇ ਨਿਰਧਾਰਤ ਉਡਾਣ ਦੀ ਆਗਿਆ ਨਹੀਂ ਹੋਵੇਗੀ। ਹਵਾਈ ਅੱਡੇ ਦੀ ਸੰਚਾਲਨ ਕੰਪਨੀ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (DIAL) ਦੇ ਅਨੁਸਾਰ, ਚਾਰਟਰਡ ਜਹਾਜ਼ਾਂ ‘ਤੇ ਪਾਬੰਦੀ ਲਗਾਈ ਗਈ ਹੈ ।
ਸੁਰੱਖਿਆ ਕਾਰਨਾਂ ਕਰਕੇ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਅਤੇ ਸਵੇਰੇ 4 ਵਜੇ ਤੋਂ ਸ਼ਾਮ 7 ਵਜੇ ਤੱਕ ਆਵਾਜਾਈ ਉਡਾਣਾਂ ਦੇ ਉਡਾਣ ਭਰਨ ‘ਤੇ ਪਾਬੰਦੀ ਹੈ। ਡਾਇਲ ਦੇ ਅਨੁਸਾਰ, ਭਾਰਤੀ ਫੌਜ, ਸੀਮਾ ਸੁਰੱਖਿਆ ਬਲ ਅਤੇ ਹਵਾਈ ਸੈਨਾ ਦੇ ਹੈਲੀਕਾਪਟਰਾਂ ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਰਾਜਪਾਲ, ਮੁੱਖ ਮੰਤਰੀ ਦੇ ਸਰਕਾਰੀ ਹੈਲੀਕਾਪਟਰ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਸਾਰੇ ਰਾਜਾਂ ਦੇ ਭਾਰੀ ਵਾਹਨਾਂ ‘ਤੇ ਦੂਜੇ ਰਾਜਾਂ ਤੋਂ ਆਉਣ ਅਤੇ ਜਾਣ ਵਾਲੀਆਂ ਬੱਸਾਂ ਨੂੰ 14 ਅਗਸਤ ਦੀ ਅੱਧੀ ਰਾਤ ਤੋਂ ਸ਼ਨੀਵਾਰ ਸਵੇਰੇ 11 ਵਜੇ ਤੱਕ ਦਿੱਲੀ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
ਇਹ ਰਾਸਤੇ ਰਹਿਣਗੇ ਬੰਦ :-
ਸਵੇਰੇ 4 ਤੋਂ 9 ਵਜੇ ਤੱਕ ਦਿੱਲੀ ਗੇਟ ਤੋਂ ਛਤਾ ਰੇਲ ਤੱਕ, ਨੇਤਾਜੀ ਸੁਭਾਸ਼ ਮਾਰਗ ‘ਤੇ ਜੀਪੀਓ ਤੋਂ ਛਤਾ ਰੇਲ ਲੁਟੀਅਨਸ ਰੋਡ, ਆਈਐਸਬੀਟੀ ਤੋਂ ਆਈਪੀ ਫਲਾਈਓਵਰ ਰਿੰਗ ਰੋਡ ਅਤੇ ਬਾਈਪਾਸ ਰਾਜਘਾਟ ਤੋਂ ਆਈਐਸਬੀਟੀ ਰਿੰਗ ਰੋਡ’ ਤੇ, ਨੇਤਾਜੀ ਸੁਭਾਸ਼ ਮਾਰਗ ਤੋਂ ਨਿਸ਼ਾਦਰਾਜ ਮਾਰਗ, ਸ਼ਾਂਤੀਵਨ ਵੱਲ ਗੀਤਾ ਕਲੋਨੀ ਪੁਲ ਵਰਗੇ ਮਾਰਗਾਂ ‘ਤੇ ਆਵਾਜਾਈ ਬੰਦ ਰਹੇਗੀ।
ਸਵੇਰੇ 4 ਵਜੇ ਤੋਂ ਸਵੇਰੇ 10 ਵਜੇ ਤੱਕ ਸਿਰਫ ਇੰਡੀਆ ਗੇਟ, ਕੋਪਰਨਿਕਸ ਮਾਰਗ, ਮੰਡੀ ਹਾਊਸ, ਤਿਲਕ ਮਾਰਗ, ਮਥੁਰਾ ਰੋਡ, ਸੁਭਾਸ਼ ਮਾਰਗ, ਜਵਾਹਰ ਲਾਲ ਨਹਿਰੂ ਮਾਰਗ, ਨਿਜ਼ਾਮੁਦੀਨ ਬ੍ਰਿਜ, ਆਈਐਸਬੀਟੀ ਫਲਾਈਓਵਰ ਆਦਿ ‘ਤੇ ਪਾਰਕਿੰਗ ਲੇਬਲ ਵਾਲੇ ਵਾਹਨਾਂ ਦੀ ਆਗਿਆ ਹੋਵੇਗੀ । ਹੋਰ ਵਾਹਨਾਂ ਲਈ ਅਲਟਰਨੈਟਿਵ ਰਾਸਤਾ ਦੱਸਿਆ ਜਾਵੇਗਾ।
ਇਨ੍ਹਾਂ ਰਸਤਿਆਂ ‘ਤੇ ਜਾਰੀ ਰਹੇਗੀ ਆਵਾਜਾਈ
ਜ਼ਿਕਯੋਗ ਹੈ ਕਿ ਅਰਵਿੰਦੋ ਮਾਰਗ, ਸਫਦਰਜੰਗ ਰੋਡ, ਪੰਚਕੁਈਆ ਰੋਡ, ਰਾਣੀ ਝਾਂਸੀ ਰੋਡ, ਕਨਾਟ ਪਲੇਸ, ਮਿੰਟੋ ਰੋਡ, ਭਵਭੂਤੀ ਮਾਰਗ, ਅਜਮੇਰੀ ਗੇਟ, ਲਾਹੌਰੀ ਗੇਟ, ਨਯਾ ਬਾਜ਼ਾਰ, ਪੁਸਤਾ ਮਾਰਗ, ਜੀਟੀ ਰੋਡ, ਯੁਧਿਸ਼ਠਰਾ ਸੇਤੂ, ਡੀਐਨਜੀ, ਐਨਐਚ 24, ਐਨਐਚ 9, ਵਿਕਾਸ ਮਾਰਗ , ਸ਼ਾਹਦਰਾ ਪੁਲ, ਵਜ਼ੀਰਾਬਾਦ ਰੋਡ, ਡੀਡੀਯੂ ਮਾਰਗ ਆਦਿ ਦੀ ਵਰਤੋਂ ਕੀਤੀ ਜਾਵੇਗੀ ।