International
ਇਸ ਤਸਵੀਰ ਨੇ ਯਾਦ ਦਿਵਾਇਆ 2015 ਦਾ ਭਿਆਨਕ ਮੰਜ਼ਰ
ਅਫਗਾਨਿਸਤਾਨ : ਅਫਗਾਨਿਸਤਾਨ ਤੋਂ ਇੱਕ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ। ਕਾਬੁਲ ਏਅਰਪੋਰਟ (Kabul Airport) ਤੇ ਇੱਕ ਟੋਕਰੀ ਵਿੱਚ ਸੱਤ ਮਹੀਨਿਆਂ ਦੀ ਰੋ ਰਹੀ ਬੱਚੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਲੜਕੀ ਦੇ ਮਾਪਿਆਂ ਅਨੁਸਾਰ ਬੱਚੀ ਹਵਾਈ ਅੱਡੇ ‘ਤੇ ਹਫੜਾ -ਦਫੜੀ ਦੌਰਾਨ ਵੱਖ ਹੋ ਗਈ। ਸੋਸ਼ਲ ਮੀਡੀਆ ਰਾਹੀਂ, ਪਰਿਵਾਰ ਬੱਚੀ ਨੂੰ ਲੱਭਣ ਦੀ ਬੇਨਤੀ ਕਰ ਰਿਹਾ ਹੈ।
ਇਸ ਤਸਵੀਰ ਨੇ ਇੱਕ ਸੀਰੀਅਨ ਬੱਚੇ ਦੀ ਯਾਦ ਦਿਵਾ ਦਿੱਤੀ ਹੈ।ਦੱਸ ਦਈਏ ਕਿ ਅਜਿਹੀ ਤਸਵੀਰ 2015 ‘ਚ ਦੇਖਣ ਨੂੰ ਮਿਲੀ ਸੀ। ਜਿਸਨੇ ਸਾਰਿਆਂ ਦੇ ਰੌਂਗਟੇ ਖੜ੍ਹੇ ਕਰ ਦਿੱਤੇ ਸੀ, ਕੁਰਦੀ ਮੂਲ ਦੇ ਤਿੰਨ ਸਾਲਾ ਐਲਨ ਕੁਰਦੀ ਦੀ ਲਾਸ਼ ਸਮੁੰਦਰ ਦੇ ਕਿਨਾਰੇ ਮਿਲੀ ਸੀ। ਬੱਚੇ ਦਾ ਪਰਿਵਾਰ ਸੀਰੀਆ ਦੇ ਘਰੇਲੂ ਯੁੱਧ ਤੋਂ ਬਚਣ ਲਈ ਇੱਕ ਕਿਸ਼ਤੀ ਵਿੱਚ ਤੁਰਕੀ ਤੋਂ ਗ੍ਰੀਸ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਕਿਸ਼ਤੀ ਡੁੱਬਣ ਨਾਲ ਕੁਰਦੀ ਦੀ ਮੌਤ ਹੋ ਗਈ ਸੀ।