National
’70 ਸਾਲਾਂ ਵਿੱਚ ਦੇਸ਼ ‘ਚ ਜੋ ਵੀ ਬਣਿਆ, ਮੋਦੀ ਸਰਕਾਰ ਨੇ ਉਸ ਨੂੰ ਵੇਚ ਦਿੱਤਾ’ : ਰਾਹੁਲ ਗਾਂਧੀ
ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰ ਨਰਿੰਦਰ ਮੋਦੀ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਕਿਹਾ ਹੈ ਕਿ 70 ਸਾਲਾਂ ਵਿੱਚ ਜੋ ਵੀ ਦੇਸ਼ ਦੀ ਪੂੰਜੀ ਬਣੀ, ਮੋਦੀ ਸਰਕਾਰ ਨੇ ਇਸਨੂੰ ਵੇਚਣ ਦਾ ਕੰਮ ਕੀਤਾ।
ਦਰਅਸਲ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਨਰਿੰਦਰ ਮੋਦੀ ਸਰਕਾਰ ‘ਤੇ ਹਮਲਾ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ 70 ਸਾਲਾਂ ਵਿੱਚ ਜੋ ਵੀ ਦੇਸ਼ ਵਿੱਚ ਬਣਿਆ, ਮੋਦੀ ਸਰਕਾਰ ਨੇ ਉਸ ਨੂੰ ਵੇਚਣ ਦਾ ਕੰਮ ਕੀਤਾ ਹੈ। ਰੇਲਵੇ ਨੂੰ ਨਿੱਜੀ ਹੱਥਾਂ ਨੂੰ ਵੇਚਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸਭ ਕੁੱਝ ਵੇਚ ਰਹੇ ਹਨ। ਪੀਐਮ ਮੋਦੀ ਦੇ ਨਾਅਰੇ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਦਾ ਨਾਅਰਾ ਇਹ ਸੀ ਕਿ 70 ਸਾਲਾਂ ਵਿੱਚ ਕੁੱਝ ਨਹੀਂ ਹੋਇਆ। ਕੱਲ੍ਹ ਵਿੱਤ ਮੰਤਰੀ ਨੇ 70 ਸਾਲਾਂ ਵਿੱਚ ਦੇਸ਼ ਵਿੱਚ ਜੋ ਵੀ ਬਣਿਆ ਸੀ, ਉਸ ਨੂੰ ਵੇਚ ਦਿੱਤਾ। ਰਾਹੁਲ ਗਾਂਧੀ ਨੇ ਕਿਹਾ ਕਿ ਪੀਐਮ ਮੋਦੀ ਆਪਣੇ ‘ਦੋਸਤਾਂ’ ਦੀ ਮਦਦ ਕਰ ਰਹੇ ਹਨ। ਸਰਕਾਰ ਨੇ ਕੋਰੋਨਾ ਵਿੱਚ ਕੋਈ ਸਹਾਇਤਾ ਨਹੀਂ ਕੀਤੀ।
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, “ਸੜਕ, ਰੇਲਵੇ, ਬਿਜਲੀ ਖੇਤਰ, ਪੈਟਰੋਲੀਅਮ ਪਾਈਪਲਾਈਨ, ਦੂਰਸੰਚਾਰ, ਗੋਦਾਮ, ਖਨਨ, ਹਵਾਈ ਅੱਡਾ, ਬੰਦਰਗਾਹ, ਸਟੇਡੀਅਮ ਇਹ ਸਭ ਨੂੰ ਕਿਸਨੂੰ ਜਾ ਰਿਹਾ ਹੈ ? ਇਹ ਸਭ ਬਣਾਉਣ ਵਿੱਚ 70 ਸਾਲ ਲੱਗ ਗਏ। ਇਹ ਤਿੰਨ ਜਾਂ ਚਾਰ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ, ਤੁਹਾਡਾ ਭਵਿੱਖ ਵੇਚਿਆ ਜਾ ਰਿਹਾ ਹੈ। ਤਿੰਨ-ਚਾਰ ਲੋਕਾਂ ਨੂੰ ਤੋਹਫ਼ੇ ਵਜੋਂ ਦਿੱਤੇ ਜਾ ਰਹੇ ਹਨ।” ਇਸ ਦੇ ਨਾਲ ਉਨ੍ਹਾਂ ਕਿਹਾ, “ਅਸੀਂ ਨਿੱਜੀਕਰਨ ਦੇ ਵਿਰੁੱਧ ਨਹੀਂ ਹਾਂ। ਸਾਡਾ ਨਿੱਜੀਕਰਨ ਲਾਜ਼ੀਕਲ ਸੀ। ਘਾਟੇ ਵਾਲੀ ਕੰਪਨੀ ਦਾ ਨਿੱਜੀਕਰਨ ਕੀਤਾ ਜਾਂਦਾ ਸੀ ਨਾ ਕਿ ਰੇਲਵੇ ਵਰਗੇ ਮਹੱਤਵਪੂਰਨ ਵਿਭਾਗ ਦਾ। ਹੁਣ ਮੋਨੋਪੌਲੀ ਬਣਾਉਣ ਲਈ ਨਿੱਜੀਕਰਨ ਕੀਤਾ ਜਾ ਰਿਹਾ ਹੈ। ਮੋਨੋਪੌਲੀ ਕਾਰਨ ਰੁਜ਼ਗਾਰ ਮਿਲਣਾ ਬੰਦ ਹੋ ਜਾਵੇਗਾ।”