Connect with us

International

ਧਮਾਕੇ ਤੋਂ ਬਾਅਦ ਕਾਬੁਲ ਹਵਾਈ ਅੱਡੇ ‘ਤੇ ਲਾਸ਼ਾਂ ਦੇ ਉੱਡੇ ਪਰਖੱਚੇ, ਨਾਲੇ ਦਾ ਪਾਣੀ ਹੋਇਆ ਲਾਲ

Published

on

RED WATER

ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਵੀਰਵਾਰ ਸ਼ਾਮ ਨੂੰ ਦੋ ਆਤਮਘਾਤੀ ਹਮਲੇ ਹੋਏ। ਤਾਜ਼ਾ ਜਾਣਕਾਰੀ ਅਨੁਸਾਰ ਇਨ੍ਹਾਂ ਹਮਲਿਆਂ ਵਿੱਚ ਹੁਣ ਤੱਕ 103 ਲੋਕਾਂ ਦੀ ਮੌਤ ਹੋ ਚੁੱਕੀ ਹੈ। 150 ਤੋਂ ਵੱਧ ਜ਼ਖਮੀ ਹੋਏ ਹਨ। ਕਾਬੁਲ ਏਅਰਪੋਰਟ ਹਮਲੇ ਦੀਆਂ ਤਸਵੀਰਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦਿਖਾਉਣ ਦਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਹੈ। ਸਿਰਫ ਇਹ ਦੱਸਣਾ ਹੈ ਕਿ ਅਫਗਾਨਿਸਤਾਨ ਵਿੱਚ ਦਰਦ ਅਤੇ ਡਰ ਦੀ ਕਹਾਣੀ ਇੱਕ ਹਕੀਕਤ ਹੈ ਅਤੇ ਤਾਲਿਬਾਨ ਦੇ ਵਾਅਦੇ ਝੂਠੇ ਹਨ।

ਦੋ ਆਤਮਘਾਤੀ ਹਮਲਿਆਂ ਤੋਂ ਬਾਅਦ, ਹਵਾਈ ਅੱਡੇ ਦੇ ਨਾਲ ਲੱਗਦੇ ਨਾਲੇ ਵਿੱਚ ਲਾਸ਼ਾਂ ਅਤੇ ਜ਼ਖਮੀਆਂ ਨੂੰ ਢੇਰ ਲੱਗ ਗਿਆ। ਜਦੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਤਾਂ ਨਾਲੇ ਵਿੱਚ ਪਾਣੀ ਲਾਲ ਹੋ ਗਿਆ। ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਧਮਾਕੇ ਹੋਏ ਅਤੇ ਹਵਾ ਵਿੱਚ ਧੂੜ ਉੱਡ ਗਈ। ਜਦੋਂ ਤੱਕ ਧੂੰਆਂ ਘੱਟ ਹੋਇਆ, ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਤਬਾਹ ਹੋ ਚੁੱਕੀ ਸੀ। ਹਰ ਪਾਸੇ ਖੂਨ ਹੀ ਖੂਨ ਸੀ। ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਕਿਹਾ- ‘ਪਹਿਲਾ ਧਮਾਕਾ ਵੀਰਵਾਰ ਨੂੰ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਐਬੇ ਗੇਟ ‘ਤੇ ਹੋਇਆ। ਥੋੜ੍ਹੀ ਦੇਰ ਬਾਅਦ, ਏਅਰਪੋਰਟ ਦੇ ਨੇੜੇ ਬੈਰਨ ਹੋਟਲ ਦੇ ਕੋਲ ਇੱਕ ਹੋਰ ਧਮਾਕਾ ਹੋਇਆ। ਬ੍ਰਿਟਿਸ਼ ਫ਼ੌਜੀ ਇੱਥੇ ਠਹਿਰੇ ਹੋਏ ਸਨ। ਹਵਾਈ ਅੱਡੇ ਦੇ ਬਾਹਰ ਤਿੰਨ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ। ਉਨ੍ਹਾਂ ਵਿੱਚੋਂ ਦੋ ਆਤਮਘਾਤੀ ਹਮਲਾਵਰ ਸਨ, ਜਦੋਂ ਕਿ ਤੀਜਾ ਬੰਦੂਕ ਲੈ ਕੇ ਆਇਆ ਸੀ। ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।

ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਧਮਾਕੇ ਹੋਏ ਅਤੇ ਹਵਾ ਵਿੱਚ ਧੂੜ ਉੱਡ ਗਈ। ਜਦੋਂ ਤੱਕ ਧੂੰਆਂ ਘੱਟ ਹੋਇਆ, ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਤਬਾਹ ਹੋ ਚੁੱਕੀ ਸੀ। ਹਰ ਪਾਸੇ ਖੂਨ ਹੀ ਖੂਨ ਸੀ। ਤਾਲਿਬਾਨ ਦੇ ਵਹਿਸ਼ੀ ਰਾਜ ਤੋਂ ਆਪਣੀ ਜਾਨ ਅਤੇ ਆਪਣੇ ਪਰਿਵਾਰਾਂ ਦੀ ਜਾਨ ਬਚਾਉਣ ਲਈ ਦੂਜੇ ਦੇਸ਼ਾਂ ਵਿੱਚ ਸ਼ਰਨਾਰਥੀ ਬਣਨ ਦੇ ਇੱਛੁਕ ਲੋਕ ਪਿਛਲੇ ਕਈ ਦਿਨਾਂ ਤੋਂ ਕਾਬੁਲ ਹਵਾਈ ਅੱਡੇ ਤੇ ਠਹਿਰੇ ਹੋਏ ਸਨ। ਇਹ ਲੋਕ ਧਮਾਕਿਆਂ ਵਿੱਚ ਜ਼ਿੰਦਗੀ ਦੀ ਲੜਾਈ ਹਾਰ ਗਏ। ਹਸਪਤਾਲ ਵਿੱਚ ਲਾਸ਼ਾਂ ਰੱਖਦੇ ਹੋਏ ਮੈਡੀਕਲ ਸਟਾਫ ਅਤੇ ਵਲੰਟੀਅਰ ਵੱਲੋਂ ਮੰਨਿਆ ਜਾ ਰਿਹਾ ਹੈ ਕਿ ਹੁਣ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਅਮਰੀਕਨ ਬ੍ਰੌਡਕਾਸਟ ਕੰਪਨੀ ਦੇ ਅਨੁਸਾਰ, ਏਅਰਪੋਰਟ ਦੇ ਉੱਤਰੀ ਗੇਟ ਉੱਤੇ ਕਾਰ ਬੰਬ ਧਮਾਕੇ ਦਾ ਖਤਰਾ ਹੈ। ਅਜਿਹੇ ਵਿੱਚ ਕਾਬੁਲ ਵਿੱਚ ਅਮਰੀਕੀ ਦੂਤਘਰ ਨੇ ਇੱਕ ਨਵਾਂ ਅਲਰਟ ਜਾਰੀ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਹਮਲਾਵਰਾਂ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਅੱਤਵਾਦੀ ਲੱਭੇ ਜਾਣਗੇ ਅਤੇ ਮਾਰੇ ਜਾਣਗੇ।ਅਫਗਾਨਿਸਤਾਨ ਦੇ ਕਾਰਜਕਾਰੀ ਰਾਸ਼ਟਰਪਤੀ ਅਮਰੁਲਾਹ ਸਾਲੇਹ ਨੇ ਕਿਹਾ ਹੈ ਕਿ ਸਾਡੇ ਕੋਲ ਜੋ ਸਬੂਤ ਹਨ ਉਹ ਸਪੱਸ਼ਟ ਤੌਰ ‘ਤੇ ਦਰਸਾਉਂਦੇ ਹਨ ਕਿ ਆਈਐਸ-ਕੇ ਦੇ ਤਾਲਿਬਾਨ ਅਤੇ ਹੱਕਾਨੀ ਨੈਟਵਰਕ ਨਾਲ ਸਬੰਧ ਹਨ। ਆਈਐਸਆਈਐਸ ਨਾਲ ਤਾਲਿਬਾਨ ਦੇ ਲਿੰਕਾਂ ਤੋਂ ਇਨਕਾਰ ਕਰਨਾ ਬਿਲਕੁਲ ਉਹੀ ਹੈ, ਜੋ ਪਾਕਿਸਤਾਨ ਕਵੇਟਾ ਸ਼ੁਰਾ ਬਾਰੇ ਕਹਿੰਦਾ ਹੈ। ਅਮਰੀਕਾ ਨੇ ਕਿਹਾ ਹੈ ਕਿ ਕਾਬੁਲ ਤੋਂ ਲੋਕਾਂ ਨੂੰ ਕੱਢਣ ਦਾ ਮਿਸ਼ਨ ਜਾਰੀ ਰਹੇਗਾ। ਕਾਬੁਲ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਸਨਮਾਨ ਵਿੱਚ 30 ਅਗਸਤ ਦੀ ਸ਼ਾਮ ਤੱਕ ਅਮਰੀਕੀ ਝੰਡਾ ਅੱਧਾ ਝੁਕਿਆ ਰਹੇਗਾ।