Connect with us

punjab

ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਕੰਟਰੈਕਟ-ਆਊਟਸੋਰਸ ਕਾਮਿਆਂ ਨੇ ਫੁਆਰਾ ਚੌਂਕ ਕੀਤਾ ਜਾਮ

Published

on

ਪਟਿਆਲਾ : ਰਾਜਿੰਦਰਾ ਹਸਪਤਾਲ, ਮੈਡੀਕਲ ਕਾਲਜ ਅਤੇ ਟੀ ਬੀ ਹਸਪਤਾਲ ਪਟਿਆਲਾ ਦੇ ਕੰਟਰੈਕਟ ਅਤੇ ਆਊਟਸੋਰਸ ਕਰੌਨਾ ਯੋਧੇ (ਨਰਸਿੰਗ,ਪੈਰਾ-ਮੈਡੀਕਲ ਅਤੇ ਦਰਜਾ-ਚਾਰ ਕਰਮਚਾਰੀ) ਆਪਣੀਆਂ ਸੇਵਾਵਾਂ ਰੈਗੂਲਰ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੰਤਰੀਆਂ,ਉਚ ਅਧਿਕਾਰੀਆਂ ਅਤੇ ਅਫਸਰਾਂ ਦੀ ਲਾਰੇਬਾਜੀ ਤੋਂ ਪਹਿਲਾਂ ਹੀ ਦੁਖੀ ਸੀ ਉਤੋਂ 26 ਦੀ ਪੰਜਾਬ ਸਰਕਾਰ ਦੀ ਮੀਟਿੰਗ ਵਿੱਚ ਕਚੇ ਕਰਮਚਾਰੀਆਂ ਦੇ ਇਸ਼ੂ ਤੇ ਗਲਬਾਤ ਨਾ ਹੋਣ ਤੋਂ ਬੁਰੀ ਤਰ੍ਹਾਂ ਨਿਰਾਸ਼ ਕਰਮਚਾਰੀਆਂ ਨੇ ਜਿਥੇ ਤੀਜੇ ਦਿਨ ਵੀ ਕੰਮ ਛੋੜ ਹੜਤਾਲ ਜਾਰੀ ਰਖੀ ਅਤੇ ਗੁੱਸਾਏ ਮੁਲਾਜ਼ਮਾਂ ਨੇ ਫੁਆਰਾ ਚੌਂਕ ਜਾਮ ਕੀਤਾ ਜਿਸ ਨਾਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੁਰੰਤ ਹਰਕਤ ਵਿਚ ਆਉਂਦਿਆਂ ਸ੍ਰੀ ਹੇਮੰਤ ਸ਼ਰਮਾ ਡੀ ਐਸ ਪੀ(ਸਿਟੀ) ਨੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮੈਡੀਕਲ ਸਿੱਖਿਆ ਮੰਤਰੀ ਓ ਪੀ ਸੋਨੀ ਨਾਲ ਮੀਟਿੰਗ ਫਿਕਸ ਕਰਵਾਉਣ ਦੇ ਭਰੋਸੇ ਤੇ ਜਾਮ ਖੋਲਦਿਆਂ ਕਰਮਚਾਰੀ ਆਗੂਆਂ ਨੇ ਕਿਹਾ ਕਿ ਜੇਕਰ ਅਜ ਸਾਮ ਤੱਕ ਮੀਟਿੰਗ ਦੀ ਚਿੱਠੀ ਨਹੀਂ ਮਿਲਦੀ ਤਾਂ ਕਲ ਬੱਸ ਸਟੈਂਡ ਵਲ਼ ਮਾਰਚ ਕੀਤਾ ਜਾਵੇਗਾ।

ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸਾਥੀ ਰਾਮ ਕਿਸ਼ਨ ਨੇ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਕੰਟਰੈਕਟ ਕਰਮਚਾਰੀਆਂ ਨੂੰ ਪੱਕੇ ਕਰਨ ਅਤੇ ਆਊਟਸੋਰਸ ਕਰਮਚਾਰੀਆਂ ਨੂੰ ਵਿਭਾਗ ਅਧੀਨ ਲੈਣਾ ,ਪੁਨਰਗਠਨ ਦੇ ਨਾਂ ਹੇਠ ਖਤਮ ਕੀਤੀਆਂ ਆਸਾਮੀਆਂ ਬਹਾਲ ਕਰਨ ਨੂੰ ਲੈਕੇ ਪ੍ਰਮੁੱਖ ਸਕੱਤਰ ਸ੍ਰੀ ਅਲੋਕ ਸ਼ੇਖਰ ਜੀ ਨਾਲ 13 ਜੁਲਾਈ ਨੂੰ ਮੀਟਿੰਗ ਹੋਈ ਜਿਸ ਵਿੱਚ ਮੁੱਖ ਮੰਗਾਂ ਤੇ ਸਹਿਮਤੀ ਬਣੀ ਸੀ ਪਰੰਤੂ ਕੋਈ ਵੀ ਮੰਗ ਪੂਰੀ ਨਹੀਂ ਹੋਈ, ਮਾਨਯੋਗ ਬ੍ਰਹਮਮਹਿੰੰਦਰਾ ਜੀ ਕੈਬਨਿਟ ਮੰਤਰੀ ਨੇ ਦਸ ਦਿਨ ਵਿੱਚ ਮੰਨੀਆਂ ਮੰਗਾਂ ਲਾਗੂ ਕਰਨ ਦਾ ਭਰੋਸਾ ਦਿਵਾਇਆ ਪਰ ਸਾਰੇ ਭਰੋਸੇ ਲਾਰੇ ਲੱਪੇ ਹੀ ਸਾਬਤ ਹੋਏ ਇਸ ਲਈ ਮਜ਼ਬੂਰਨ ਸਮੂਹ ਕੰਟਰੈਕਟ ਅਤੇ ਆਊਟਸੋਰਸ ( ਨਰਸਿੰਗ ਸਟਾਫ,ਪੈਰਾ ਮੈਡੀਕਲ ਅਤੇ ਦਰਜਾ-4) ਕਰਮਚਾਰੀ ਸੰਘਰਸ਼ ਦੇ ਰਾਹ ਤੇ ਚਲੇ ਹੋਏ ਹਨ, ਕਲ ਤੋ ਹੋਰ ਨਵੇਂ ਤੇ ਕੜੇ ਐਕਸ਼ਨ ਪ੍ਰੋਗਰਾਮ ਉਲੀਕਣ ਦਾ ਐਲਾਨ ਕੀਤਾ ਤੇ ਕਿਹਾ ਕਿ ਅਗਲੇ ਦਿਨਾਂ ਵਿੱਚ ਹੋਣ ਵਾਲੇ ਕੜੇ ਸੰਘਰਸ਼ਾਂ ਦੌਰਾਨ ਹੋਣ ਵਾਲੇ ਵਾਧੇ ਘਾਟੇ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਰੁਨ ਕੁਮਾਰ ਪ੍ਰਧਾਨ ਮੈਡੀਕਲ ਕਾਲਜ, ਰਾਜੇਸ਼ ਕੁਮਾਰ ਗੋਲੂ,ਅਜੈ ਕੁਮਾਰ ਸੀਪਾ, ਗੁਰਬੀਰ ਸਿੰਘ, ਗਗਨਦੀਪ ਕੌਰ, ਚਰਨਜੀਤ ਕੌਰ, ਸੰਦੀਪ ਕੌਰ,ਗੁਰਲਾਲ ਸਿੰਘ,ਕਿਸ਼ੋਰ ਕੁਮਾਰ ਟੋਨੀ,ਕੁਲਵਿੰਦਰ ਸਿੰਘ,ਸ਼ਮਸ਼ਾਦ ਅਲੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।