Connect with us

punjab

ਸੀਈਓ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਆਮ ਚੋਣਾਂ ਲਈ ਚੋਣ ਤਿਆਰੀਆਂ ਸੰਬੰਧੀ ਉਪ ਚੋਣ ਕਮਿਸ਼ਨਰ, ਭਾਰਤ ਸਰਕਾਰ ਨੂੰ ਕੀਤਾ ਅਪਡੇਟ

Published

on

ਚੰਡੀਗੜ੍ਹ, ਅਕਤੂਬਰ : ਪੰਜਾਬ ਵਿਧਾਨ ਸਭਾ, 2022 ਦੀਆਂ ਅਗਾਮੀ ਆਮ ਚੋਣਾਂ ਦੀਆਂ ਤਿਆਰੀਆਂ ਸਬੰਧੀ ਉਪ ਚੋਣ ਕਮਿਸ਼ਨਰ, ਭਾਰਤ ਸਰਕਾਰ ਸ੍ਰੀ ਨਿਤੇਸ਼ ਕੁਮਾਰ ਵਿਆਸ ਆਈ.ਏ.ਐਸ. ਵੱਲੋਂ ਇੱਕ ਆਨਲਾਈਨ ਸਮੀਖਿਆ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਵਿੱਚ ਮੁੱਖ ਚੋਣ ਅਧਿਕਾਰੀ, ਪੰਜਾਬ ਡਾ: ਐਸ ਕਰੁਣਾ ਰਾਜੂ ਆਈਏਐਸ ਅਤੇ ਉਨ੍ਹਾਂ ਦੀ ਟੀਮ ਤੋਂ ਇਲਾਵਾ, ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਹਿੱਸਾ ਲਿਆ।

ਸੀਈਓ ਡਾ: ਐਸ ਕਰੁਣਾ ਰਾਜੂ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਆਮ ਚੋਣਾਂ ਸਬੰਧੀ ਸਟੇਟ ਮਸ਼ੀਨਰੀ ਦੀਆਂ ਚੋਣ ਤਿਆਰੀਆਂ ਬਾਰੇ ਪੇਸ਼ਕਾਰੀ ਦਿੱਤੀ। ਉਪ ਚੋਣ ਕਮਿਸ਼ਨਰ ਸ੍ਰੀ ਨਿਤੇਸ਼ ਕੁਮਾਰ ਵਿਆਸ, ਆਈਏਐਸ, ਭਾਰਤੀ ਚੋਣ ਕਮਿਸ਼ਨ ਨੇ ਪੇਸ਼ਕਾਰੀ ਉਪਰੰਤ ਸਾਰੇ ਡੀਸੀਜ਼ ਅਤੇ ਐਸਐਸਪੀਜ਼ ਨੂੰ ਪੋਲਿੰਗ/ਚੋਣਾਂ ਨੂੰ ਬੂਥ ਪੱਧਰ ਤੱਕ ਸਹੀ ਢੰਗ ਕਰਵਾਉਣ, 18-21 ਸਾਲ ਦੇ ਵੋਟਰਾਂ ਦੀ ਨਵੀਂ ਰਜਿਸਟ੍ਰੇਸ਼ਨ ‘ਤੇ ਧਿਆਨ ਦੇਣ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੰਖੇਪ ਸੋਧ ਕਰਨ, ਸਾਰੀਆਂ ਸਵੀਪ ਗਤੀਵਿਧੀਆਂ ਨੂੰ ਚਲਾਉਣ ‘ਤੇ ਵਿਸ਼ੇਸ਼ ਧਿਆਨ ਦੇਣ, ਵੋਟਰ ਸੂਚੀਆਂ ਅਤੇ ਈਪੀਆਈਸੀ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ।

Continue Reading