punjab
ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਡਾ. ਰਾਜ ਕੁਮਾਰ ਵੇਰਕਾ ਨੂੰ ਡਾਕਟਰੇਟ ਡਿਗਰੀ (ਆਨਰੇਰੀ) ਦੇਣ ਦਾ ਫੈਸਲਾ
ਵਿਸ਼ੇਸ਼ ਕਾਨਵੋਕੇਸ਼ਨ ਵਿੱਚ 11 ਦਸੰਬਰ ਨੂੰ ਦਿੱਤੀ ਜਾਵੇਗੀ ਡਿਗਰੀ
ਚੰਡੀਗੜ, 10 ਦਸੰਬਰ : ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਡਾਕਟਰੀ ਸਿੱਖਿਆ ਤੇ ਖੋਜ, ਸਮਾਜਿਕ ਨਿਆਂ ਅਤੇ ਅਧਿਕਾਰਤਾ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੂੰ ਡਾਕਟਰੇਟ ਡਿਗਰੀ (ਆਨਰੇਰੀ) ਦੇਣ ਦਾ ਫੈਸਲਾ ਕੀਤਾ ਹੈ।
ਇਹ ਜਾਣਕਾਰੀ ਦਿੰੰਦੇ ਹੋਏ ਦੇਸ਼ ਭਗਤ ਯੂਨੀਵਰਸਿਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੀ.ਐਚ.ਡੀ. ਦੀ ਇਹ ਆਨਰੇਰੀ ਡਿਗਰੀ ਡਾ. ਵੇਰਕਾ ਨੂੰ 11 ਦਸੰਬਰ 2021 ਨੂੰ ਇੱਕ ਵਿਸ਼ੇਸ਼ ਕਾਨਵੋਕੇਸ਼ਨ ਦੌਰਾਨ ਦਿੱਤੀ ਜਾਵੇਗੀ। ਉਨਾਂ ਨੂੰ ਇਹ ਸਨਮਾਨ ਸਮਾਜ ਭਲਾਈ ਕਾਰਜਾਂ ਵਾਸਤੇ ਦਿੱਤਾ ਜਾ ਰਿਹਾ ਹੈ।
ਗੌਰਤਲਬ ਹੈ ਕਿ ਡਾ. ਵੇਰਕਾ ਨੇ ਆਪਣੇ ਸਮੁੱਚੇ ਜੀਵਨ ਦੌਰਾਨ ਗਰੀਬਾਂ, ਘੱਟ-ਗਿਣਤੀਆਂ ਅਤੇ ਦੱਬੇ-ਕੁਲਚੇ ਲੋਕਾਂ ਲਈ ਅਥਾਹ ਸਮਰਪਨ, ਸੰਜੀਦਗੀ ਅਤੇ ਦਿਆਨਤਦਾਰੀ ਦੇ ਨਾਲ ਕੰਮ ਕੀਤਾ। ਨੈਸ਼ਨਲ ਅਨਸੂਚਿਤ ਜਾਤੀ ਕਮਿਸ਼ਨ ਕਮਿਸ਼ਨ ਦੇ ਵਾਈਸ ਚੇਅਰਮੈਨ ਵਜੋਂ ਉਨਾਂ ਨੇ ਲੋਕਾਂ ਨੂੰ ਉਨਾਂ ਦੇ ਅਧਿਕਾਰ ਦਿਵਾਉਣ ਅਤੇ ਉਨਾਂ ਦੀ ਰਾਖੀ ਰੱਖਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਡਾ. ਵੇਰਕਾ ਨੇ ਸਮਾਜ ਦੇ ਹਾਸ਼ੀਏ ’ਤੇ ਗਏ ਹੋਏ ਲੋਕਾਂ ਦੀ ਭਲਾਈ ਲਈ ਆਪਣਾ ਜਵੀਨ ਲਾਉਣ ਦਾ ਨਿਸ਼ਾਨਾ ਮਿੱਥਿਆ ਹੋਇਆ ਹੈ ਜਿਸ ਵਾਸਤੇ ਉਹ ਲਗਾਤਾਰ ਸਰਗਰਮ ਹਨ।