Punjab
ਪੰਜਾਬ ਚ ਆਮ ਆਦਮੀ ਪਾਰਟੀ ਹੁੰਜਾ ਫੇਰ ਜਿੱਤ ਹਾਸਿਲ ਕਰੇਗੀ

ਬੀਤੇ ਕੁਝ ਦਿਨ ਪਹਿਲਾ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਚੁਕੇ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਗੁਰਦਾਸਪੁਰ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਦਾਅਵਾ ਕੀਤਾ ਕਿ ਪੰਜਾਬ ਚ ਕਾਂਗਰਸ ਦੇ ਹਾਲਾਤ ਬੁਹਤ ਬੁਰੇ ਹਨ ਅਤੇ ਲੋਕ ਕਾਂਗਰਸ ਵਲੋਂ ਪਿਛਲੇ ਸਮੇ ਚ ਲਾਏ ਫੈਸਲਿਆਂ ਤੋਂ ਨਾਰਾਜ਼ ਹਨ ਅਤੇ ਜਿਸ ਦੇ ਚਲਦੇ ਕਲ ਹੋਣ ਵਾਲੀ ਚੋਣਾਂ ਚ ਪੰਜਾਬ ਚ ਆਮ ਆਦਮੀ ਪਾਰਟੀ ਹੁੰਜਾ ਫੇਰ ਜਿੱਤ ਹਾਸਿਲ ਕਰੇਗੀ ਅਤੇ ਆਪ ਦੀ ਪੰਜਾਬ ਚ ਇਕ ਮਜਬੂਤ ਸਰਕਾਰ ਹੋਵੇਗੀ | ਉਥੇ ਹੀ ਅਸ਼ਵਨੀ ਕੁਮਾਰ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਕਿਸੇ ਵੀ ਪਾਰਟੀ ਚ ਸ਼ਾਮਿਲ ਨਹੀਂ ਹੋਏ ਹਨ ਅਤੇ ਹੁਣ ਤਕ ਉਹਨਾਂ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਚ ਸ਼ਾਮਿਲ ਹੋਣ ਦਾ ਕੋਈ ਫੈਸਲਾ ਵੀ ਨਹੀਂ ਹੈ ਉਥੇ ਹੀ ਕਾਂਗਰਸ ਪਾਰਟੀ ਜਿਸ ਚੋ 4 ਦਿਨ ਪਹਿਲਾ ਅਸ਼ਵਨੀ ਕੁਮਾਰ ਨੇ ਅਸਤੀਫ਼ਾ ਦਿਤਾ ਉਸ ਅਸਤੀਫੇ ਬਾਰੇ ਉਹਨਾਂ ਕਿਹਾ ਕਿ ਉਹ ਪਾਰਟੀ ਦੀ ਲੀਡਰਸ਼ਿਪ ਦੇ ਲਏ ਜਾ ਰਹੇ ਫੈਸਲਿਆਂ ਤੋਂ ਨਾਖੁਸ਼ ਸਨ ਅਤੇ ਅਸ਼ਵਨੀ ਕੁਮਾਰ ਨੇ ਕਿਹਾ ਕਿ ਉਹ ਆਪਣੀ ਆਵਾਜ਼ ਵੀ ਬੁਲੰਦ ਕਰਦੇ ਰਹੇ ਲੇਕਿਨ ਹੁਣ ਇਹ ਹਾਲਾਤ ਹੋ ਗਏ ਕਿ ਉਹਨਾਂ ਦਾ ਮੋਹ ਭੰਗ ਹੋ ਗਿਆ |