Uncategorized
‘ਕੇਜੀਐਫ’ 2

ਮੁੰਬਈ: ਸਾਊਥ ਸਿਨੇਮਾ ਦੇ ਸੁਪਰਸਟਾਰ ਯਸ਼ ਦੀ ਫਿਲਮ ‘ਕੇਜੀਐਫ’ ਯਾਨੀ ‘ਕੇਜੀਐਫ 2’ ਦੇ ਦੂਜੇ ਭਾਗ ਦਾ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਯਸ਼ ਆਪਣੀ ਕੇਜੀਐਫ ਦੇ ਦੂਜੇ ਪਾਰਟ ਦੇ ਨਾਲ ਇਸ ਸਾਲ 14 ਅਪ੍ਰੈਲ 2022 ਨੂੰ ਵੱਡੇ ਪਰਦੇ ‘ਤੇ ਦਸਤਕ ਦੇਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸੰਜੇ ਦੱਤ ਨੇ ਫਿਲਮ ਨਾਲ ਜੁੜੀ ਇੱਕ ਨਵੀਂ ਅਪਡੇਟ ਸ਼ੇਅਰ ਕੀਤੀ ਹੈ, ਜਿਸ ਨੂੰ ਜਾਣ ਕੇ ਤੁਸੀਂ ਖੁਸ਼ ਹੋਵੋਗੇ ਅਤੇ ਇਸ ‘ਚ ਦੱਸੀ ਤਰੀਕ ਦਾ ਬੇਸਬਰੀ ਨਾਲ ਇੰਤਜ਼ਾਰ ਕਰੋਗੇ। ਸੰਜੇ ਦੱਤ ਨੇ ‘ਕੇਜੀਐਫ 2 ਦਾ ਇੱਕ ਪੋਸਟਰ ਰਿਲੀਜ਼ ਕੀਤਾ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਫਿਲਮ ਦਾ ਦੂਜਾ ਟ੍ਰੇਲਰ 27 ਮਾਰਚ ਨੂੰ ਰਿਲੀਜ਼ ਹੋਵੇਗਾ। ਪੋਸਟਰ ਵਿੱਚ ਯਸ਼ ਦਾ ਹਮਲਾਵਰ ਲੁੱਕ ਦੇਖਣ ਨੂੰ ਮਿਲ ਰਿਹਾ ਹੈ ਅਤੇ ਪੋਸਟਰ ‘ਤੇ ਲਿਖਿਆ ਹੈ ਕਿ ‘ਟ੍ਰੇਲਰ 27 ਮਾਰਚ ਸ਼ਾਮ 6:40 ਵਜੇ ਰਿਲੀਜ਼ ਕੀਤਾ ਜਾਵੇਗਾ।