Punjab
ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਡੇਰਾ ਬਾਬਾ ਨਾਨਕ ਚ ਚਲ ਰਿਹਾ ਹੈ ਚੋਲਾ ਸਾਹਿਬ ਦਾ ਮੇਲਾ ਵੱਡੀ ਤਦਾਤ ਵਿੱਚ ਸੰਗਤ ਡੇਰਾ ਬਾਬਾ ਨਾਨਕ ਪਹੁੰਚੀ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚੋਲੇ ਸਾਹਿਬ (ਅੰਗ ਵਸਤਰ) ਦੀ ਯਾਦ ਵਿੱਚ ਜਿਲਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿੱਚ ਚੋਲਾ ਸਾਹਿਬ ਦਾ ਮੇਲਾ ਮਨਾਇਆ ਜਾਂਦਾ ਹੈ ਪਿਛਲੇ ਕਈ ਸਾਲਾਂ ਤੋਂ ਇਹ ਮੇਲਾ ਮਨਾਇਆ ਜਾ ਰਿਹਾ ਹੈ ਅਤੇ 1 ਮਾਰਚ ਨੂੰ ਜਿਲਾ ਹੋਸ਼ਿਆਰਪੁਰ ਤੋਂ ਸੰਗਤ ਪੈਦਲ ਚਲਕੇ ਸੰਗ ਦੇ ਰੂਪ ਵਿੱਚ ਚਾਰ ਦਿਨਾਂ ਦੀ ਪੈਦਲ ਯਾਤਰਾ ਕਰ ਡੇਰਾ ਬਾਬਾ ਨਾਨਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚੋਲੇ ਸਾਹਿਬ ( ਅੰਗ ਬਸਤਰ ਨੂੰ ਨਤਮਸਤਕ ਹੋਕੇ ਗੁਰੁ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀ ਹੈ ਅਤੇ ਇਸ ਧਾਰਮਿਕ ਮੇਲੇ ਚ ਵੱਡੀ ਤਦਾਤ ਵਿੱਚ ਸੰਗਤ ਡੇਰਾ ਬਾਬਾ ਨਾਨਕ ਨੱਤਮਸਤਕ ਹੋਣ ਪਹੁਚਦੀ ਹੈ |
ਗੁਰੂਦਵਾਰਾ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਦੀ ਸੇਵਾ ਸੰਭਾਲ ਕਰ ਰਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 16 ਪੀੜ੍ਹੀ ਦੇ ਅੰਸ਼ ਬੇਦੀ ਪਰਿਵਾਰ ਦੇ ਮੁਖ ਸੇਵਾਦਾਰਬਾਬਾ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਧਾਰਮਿਕ ਮੇਲੇ ਚ ਲਗਾਤਾਰ ਚਾਰ ਦਿਨ ਲੱਖਾਂ ਦੀ ਤਦਾਤ ਵਿੱਚ ਸੰਗਤ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਦੇ ਦਰਸ਼ਨ ਕਰਣ ਪੁੱਜਦੀ ਹੈ ਇਸ ਅਸਥਾਨ ਉੱਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚੋਲੇ ਸਮੇਤ ਬੇਬੇ ਨਨਕੀ ਜੀ ਦੇ ਹੱਥ ਕਢਾਈ ਨਾਲ ਤਿਆਰ ਕੀਤਾ ਰੁਮਾਲਾ ਸਾਹਿਬ ਅਤੇ ਇੱਕ ਚੌੜ ਸਾਹਿਬ ਵੀ ਸ਼ਸ਼ੋਭਿਤ ਹੈ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚੋਲੇ ਸਾਹਿਬ ਉੱਤੇ ਅਰਬੀ ਅਤੇ ਫਾਰਸੀ ਭਾਸ਼ਾ ਵਿੱਚ ਇਸਲਾਮ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ | ਸੰਗਤ ਇੱਥੇ ਪੁੱਜਦੀ ਹੈ ਅਰਦਾਸ ਕਰਦੀ ਹੈ ਅਤੇ ਸੱਚੇ ਮਨ ਤੋਂ ਕੀਤੀ ਗਈ ਅਰਦਾਸਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਪੂਰਾ ਕਰਦੇ ਹਨ ਅਤੇ ਜਿਨ੍ਹਾਂਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ ਉਹ ਆਪਣੀ ਮੰਨਤ ਲਾਉਣ ਲਈ ਪੈਦਲ ਚਲਕੇ ਮੇਲੇ ਵਿੱਚ ਸ਼ਾਮਿਲ ਹੁੰਦੇ ਹਨ | ਉਥੇ ਹੀ ਐਸਜੀਪੀਸੀ ਵਲੋਂ ਡੇਰਾ ਬਾਬਾ ਨਾਨਕ ਸਥਿਤ ਗੁਰੂਦਵਾਰਾ ਸ਼੍ਰੀ ਦਰਬਾਰ ਸਾਹਿਬ ਵਿਖੇ ਸੰਗਤ ਦੇ ਠਹਿਰਾਵ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਡੇਰਾ ਬਾਬਾ ਨਾਨਕ ਦੀ ਸੰਗਤ ਵਲੋਂ ਵੀ ਪੂਰੀ ਸ਼ਰਧਾ ਨਾਲ ਦੂਰ ਦੁਰਾਡੇ ਤੋਂ ਆਉਣ ਵਾਲੀ ਸੰਗਤ ਦੀ ਆਮਦ ਲਈ ਜਗਾਹ ਜਗਾਹ ਤੇ ਲੰਗਰ ਲਗਾਏ ਜਾਂਦੇ ਹਨ |