Punjab
ਪੰਜਾਬੀ ਕਲਾਕਾਰ ਗੁਰਦਾਸ ਮਾਨ ਵੀ ਵਿਸ਼ੇਸ਼ ਤੌਰ ਉਤੇ ਪੁੱਜੇ ਹਨ।

ਖਟਕੜ ਕਲਾਂ: ਭਗਵੰਤ ਮਾਨ ਅੱਜ 16 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ, ਜਿਸ ਨੂੰ ਲੈਕੇ ਪੂਰਾ ਖਟਕੜ ਕਲਾਂ ਬਸੰਤੀ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਮੌਕੇ ਆਪ ਦੇ ਵਿਧਾਇਕ ਆਪੋ ਆਪਣੇ ਪਰਿਵਾਰਾਂ ਨਾਲ ਬਸੰਤੀ ਰੰਗ `ਚ ਰੰਗੇ ਦਿਖਾਈ ਦਿੱਤੇ। ਇਸ ਮੌਕੇ ਕਈ ਮਹਿਮਾਨ ਵੀ ਪੁੱਜੇ ਹਨ। ਪੰਜਾਬੀ ਕਲਾਕਾਰ ਗੁਰਦਾਸ ਮਾਨ ਵੀ ਵਿਸ਼ੇਸ਼ ਤੌਰ ਉਤੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਇਹ ਪਾਰਟੀ ਆਮ ਹੈ ਪਰ ਵਿਚਾਰ ਖਾਸ ਹਨ। ਪ੍ਰਮਾਤਮਾ ਇਸ ਨੂੰ ਸ਼ਕਤੀ ਦੇਵੇ, ਸਮਰੱਥਾ ਦੇਵੇ ਕਿ ਪੰਜਾਬ ਖੁਸ਼ਹਾਲ ਹੋਵੇ। ਸੁੱਖ-ਸ਼ਾਂਤੀ ਹੋਵੇ, ਜਾਤ-ਪਾਤ, ਵਹਿਮ ਭਰਮ ਤੋਂ ਨਿਕਲ ਕੇ ਚੰਗੀਆਂ ਗੱਲ਼ਾਂ ਹੋਣ।