Governance
(LIVE) ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਪੇਸ਼ ਕਰ ਰਹੇ ਹਨ ਤਿੰਨ ਸਾਲ ਦਾ ਰਿਪੋਰਟ ਕਾਰਡ
ਕੈਪਟਨ ਅਮਰਿੰਦਰ ਸਿੰਘ ਦੇ ਹੋਏ ਤਿੰਨ ਸਾਲ ਪੂਰੇ। ਪਰੈਸ ਕਾਨਫਰੇਸ ‘ਚ ਮੰਤਰੀ ਨੇ ਪੇਸ਼ ਕੀਤੇ ਆਪਣੇ ਆਪਣੇ ਰਿਪੋਰਟ ਕਾਰਡ। ਮਨਪ੍ਰੀਤ ਬਾਦਲ, ਬ੍ਰਹਮ ਮੋਹਿੰਦਰਾ, ਚਰਨਜੀਤ ਚੰਨੀ, ਵਿਜੇਇੰਦਰ ਸਿੰਗਲਾ ਨੇ ਦਿੱਤਾ ਤਿੰਨ ਸਾਲਾਂ ਦੇ ਕੰਮ ਦਾ ਲੇਖਾ ਜੋਖ਼ਾ। ਕੈਪਟਨ ਨੇ ਇਸ ਦੋਰਾਨ ਕਿਹਾ ਪੰਜਾਬ ਕਿਸਾਨਾਂ ਦੇ ਕਰਜੇ ਮੁਆਫ਼ ਕੀਤੇ ਜਾਣਗੇ ‘ਤੇ 7 ਹਜ਼ਾਰ ਨਵੀਆਂ ਬੱਸਾਂ ਨੂੰ ਪਰਮਿਟ ਵਿ ਦਿੱਤੇ ਜਾਣਗੇ ਇਸ ਦੇ ਨਾਲ ਹੀ ਕਿਹਾ ਕੋਰੋਨਾ ਵਾਇਰਸ ਨਾਲ ਲੜਨ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ ਤਾਂ ਹੈ ਹੀ ਨਾਲ ਹੀ ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਵੀ ਜਲਦ ਕੀਤੀ ਜਾਏਗੀ। ਇਸਦੇ ਨਾਲ ਹੀ ਕਿਹਾ ਕਿ ਕਰਤਾਰਪੁਰ ਲਾਂਘਾ ਕੋਰੋਨਾ ਵਾਇਰਸ ਕਾਰਨ ਕੁਝ ਸਮੇਂ ਲਈ ਹੀ ਬੰਦ ਕੀਤਾ ਗਿਆ ਹੈ ‘ਤੇ ਨਾਲ ਹੀ ਕਿਹਾ ਕਿ ਸੂਬੇ ਦੀ ਬੇਹਤਰੀ ਲਈ ਅਸੀਂ ਪੂਰੀ ਮਿਹਨਤ ਨਾਲ ਕੱਮ ਕਰ ਰਹੇ ਹਾਂ। ਦੱਸ ਦਈਏ ਕਿ ਇਸ ਕਾਨਫਰੇਂਸ ਦੌਰਾਨ ਕੈਪਟਨ ਨੇ ਨਾਲ ਹੀ ਕਿਹਾ ਕਿ ਬਿਜਲੀ ਦੇ ਰੇਟਾਂ ‘ਚ ਕਟੌਤੀ ਵੀ ਹੇਵੇਗੀ ‘ਤੇ ਅਗਲੇ ਦੋ ਸਾਲ ‘ਚ ਇੱਕ ਲੱਖ ਨਵੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ।