Punjab
ਇਕਲੋਤੇ ਪੁੱਤਰ ਦੀ ਦੁਬਈ ਵਿੱਚ ਹੋਈ ਭੇਦਭਰੇ ਹਲਾਤਾਂ ਵਿੱਚ ਮੌਤ,ਅੱਜ ਪਿੰਡ ਪੁਹੰਚੀ ਲਾਸ਼,ਇਕਲੋਤੇ ਪੁੱਤ ਦੀ ਲਾਸ਼ ਦੇਖ ਵਿਧਵਾ ਮਾਂ ਤੇ ਟੁੱਟਿਆ ਦੁੱਖਾਂ ਦਾ ਪਹਾੜ

ਬਟਾਲਾ ਦੇ ਨਜਦੀਕੀ ਪਿੰਡ ਉਗਰੇਵਾਲਾ ਵਿਚ ਉਸ ਵੇਲੇ ਗਮਗੀਨ ਮਾਹੌਲ ਬਣ ਗਿਆ ਜਦੋਂ ਪਿੰਡ ਦੇ 22 ਸਾਲਾਂ ਨੌਜਵਾਨ ਸੁਖਬੀਰ ਸਿੰਘ ਦੀ ਮ੍ਰਿਤਕ ਦੇਹ ਦੁਬਈ ਤੋਂ ਸਰਬਤ ਦਾ ਭਲਾ ਟ੍ਰਸਟ ਦੀ ਮਦਦ ਨਾਲ ਪਿੰਡ ਪੁਹੰਚੀ ,,,,,,ਸੁਖਬੀਰ ਸਿੰਘ ਦੀ ਮ੍ਰਿਤਕ ਦੇਹ ਦੇਖ ਕੇ ਹਰੁ ਇਕ ਦੀ ਅੱਖ ਨਮ ਦਿਖਾਇਆ ਦਿਤੀ ,ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਮੌਕੇ ਮ੍ਰਿਤਕ ਸੁਖਬੀਰ ਸਿੰਘ ਦੀ ਵਿਧਵਾ ਮਾਂ ਦਾ ਦੁੱਖ ਦੇਖਿਆ ਨਹੀਂ ਸੀ ਜਾ ਰਿਹਾ ,ਸੁਖਬੀਰ ਸਿੰਘ ਆਪਣੀ ਮਾਤਾ ਦਾ ਇਕਲੌਤਾ ਪੁੱਤਰ ਸੀ ਅਤੇ ਪਰਿਵਾਰ ਦੇ ਭਵਿੱਖ ਖਾਤਿਰ 2019 ਵਿੱਚ ਦੁਬਈ ਗਿਆ ਸੀ
ਜਦੋ ਸੁਖਬੀਰ ਸਿੰਘ ਛੇ ਮਹੀਨੇ ਦਾ ਸੀ ਤਾਂ ਉਸਦੇ ਪਿਤਾ ਦੀ ਮੌਤ ਹੋ ਗਈ ਸੁਖਬੀਰ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਮਾਂ ਅਤੇ ਨਾਨਕਿਆਂ ਨੇ ਬੜੇ ਲਾਡਾ ਨਾਲ ਸੁਖਬੀਰ ਸਿੰਘ ਦਾ ਪਾਲਣ ਪੋਸ਼ਣ ਕੀਤਾ ਜਦੋ ਸੁਖਬੀਰ ਸਿੰਘ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤਾਂ ਪਰਿਵਾਰ ਅਤੇ ਮਾਂ ਦੇ ਸੁੱਖ ਲਈ ਅਤੇ ਆਪਣੇ ਚੰਗੇ ਭਵਿੱਖ ਖਾਤਿਰ 2019 ਵਿੱਚ ਆਪਣੀ ਰਿਸ਼ਤੇ ਵਿਚੋਂ ਮਾਸੀ ਕੋਲ ਦੁਬਈ ਚਲਾ ਗਿਆ ਪ੍ਰਾ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪਰਿਵਾਰ ਦਾ ਕਹਿਣਾ ਸੀ ਕਿ ਬੀਤੀ 5 ਮਾਰਚ ਨੂੰ ਸੁਖਬੀਰ ਦੀ ਮ੍ਰਿਤਕ ਦੇਹ ਭੇਦਭਰੇ ਹਲਾਤਾਂ ਵਿੱਚ ਦੁਬਈ ਦੇ ਸਮੁੰਦਰ ਨਜ਼ਦੀਕ ਤੋਂ ਦੁਬਈ ਪੁਲਿਸ ਨੂੰ ਬਰਾਮਦ ਹੋਈ ਅਤੇ ਪਿੱਛੇ ਪਰਿਵਾਰ ਨੂੰ 26 ਮਾਰਚ ਨੂੰ ਸੁਖਬੀਰ ਦੀ ਮੌਤ ਦਾ ਪਤਾ ਚਲਿਆ ,ਸੁਖਬੀਰ ਦੀ ਮੌਤ ਦਾ ਪਤਾ ਚਲਦੇ ਹੀ ਵਿਧਵਾ ਮਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ,ਉਸ ਤੋਂ ਬਾਅਦ ਸਰਬਤ ਦਾ ਭਲਾ ਟ੍ਰਸ੍ਟ ਦੀ ਮਦਦ ਨਾਲ ਸੁਖਬੀਰ ਦੀ ਮ੍ਰਿਤਕ ਦੇਹ ਪੰਜ ਦਿਨਾਂ ਬਾਅਦ 1 ਅਪ੍ਰੈਲ ਅੱਜ ਦਿਨ ਪਿੰਡ ਲਿਆਂਦੀ ਗਈ ਪਰਿਵਾਰ ਲਈ ਸੁਖਬੀਰ ਦੀ ਮੌਤ ਇਕ ਬੁਝਾਰਤ ਬਣੀ ਹੋਈ ਹੈ