Punjab
ਐਸਐਸਪੀ ਦਫਤਰ ਬਾਹਰ ਦੇਰ ਰਾਤ ਇਕ ਔਰਤ ਨੇ ਪਤੀ ਅਤੇ ਸੁਹਰੇ ਪਰਿਵਾਰ ਤੋਂ ਦੁਖੀ ਹੋ ਖਾਂਦਾ ਜਹਿਰ – ਪੁਲਿਸ ਨੇ ਭੇਜਿਆ ਹਸਪਤਾਲ
ਬੀਤੀ ਦੇਰ ਰਾਤ ਬਟਾਲਾ ਦੇ ਸਿਵਲ ਲਾਈਨ ਥਾਣਾ ਅਤੇ ਐਸਐਸਪੀ ਬਟਾਲਾ ਦੇ ਦਫਤਰ ਦੇ ਨੇੜੇ ਇਕ ਔਰਤ ਵਲੋਂ ਜਹਿਰ ਨਿਗਲ ਆਪਣੇ ਸੁਹਰੇ ਪਰਿਵਾਰ ਖਿਲਾਫ ਤੰਗ ਪਰੇਸ਼ਾਨ ਕਰਨ ਦੇ ਆਰੋਪ ਲਗਾਏ ਗਏ ਉਥੇ ਹੀ ਉਕਤ ਮਹਿਲਾ ਵਲੋਂ ਇਹ ਵੀ ਆਰੋਪ ਲਗਾਏ ਗਏ ਕਿ ਉਸ ਦਾ ਪਤੀ ਇਕ ਸਰਕਾਰੀ ਮੁਲਾਜਿਮ ਹੈ ਅਤੇ ਉਸਦੇ ਰਿਸ਼ਤੇਦਾਰ ਪੁਲਿਸ ਚ ਨੌਕਰੀ ਕਰਦਾ ਹੈ ਜਿਸ ਦੇ ਚਲਦੇ ਉਸਨੂੰ ਪੁਲਿਸ ਵਲੋਂ ਵੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਉਥੇ ਹੀ ਉਕਤ ਮਹਿਲਾ ਨੇ ਪੁਲਿਸ ਥਾਣਾ ਸਿਵਲ ਲਈਨ ਬਟਾਲਾ ਦੇ ਇੰਚਾਰਜ ਅਤੇ ਉਥੇ ਤੈਨਾਤ ਅਧਕਾਰੀਆਂ ਤੇ ਆਰੋਪ ਲਗਾਏ ਕਿ ਜਦ ਉਹ ਅੱਜ ਸ਼ਾਮ ਇਥੇ ਆਪਣੀ ਸ਼ਕਾਇਤ ਸੰਬੰਧੀ ਆਈ ਤਾ ਉਸ ਨੂੰ ਇਨਸਾਫ ਦੇਣਾ ਤਾ ਦੂਰ ਬਲਕਿ ਉਸ ਨੂੰ ਧਕੇ ਮਾਰ ਪੁਲਿਸ ਸਟੇਸ਼ਨ ਤੋਂ ਬਾਹਰ ਕੱਢਿਆ ਗਿਆ ਹੈ
ਉਥੇ ਹੀ ਉਕਤ ਮਹਿਲਾ ਨੇ ਕਿਹਾ ਕਿ ਉਹ ਆਪਣੇ ਪਤੀ ਸੁਹਰੇ ਪਰਿਵਾਰ ਅਤੇ ਪੁਲਿਸ ਤੋਂ ਦੁਖੀ ਹੋ ਉਸਨੇ ਆਤਮਹੱਤਿਆ ਕਰਨਾ ਦਾ ਫੈਸਲਾ ਲਿਆ ਅਤੇ ਜਹਿਰ ਨਿਗਲ ਲਿਆ ਹੈ | ਉਥੇ ਹੀ ਪੁਲਿਸ ਅਧਕਾਰੀ ਬਲਦੇਵ ਸਿੰਘ ਨੇ ਪੀੜਤ ਔਰਤ ਵਲੋਂ ਪੁਲਿਸ ਤੇ ਲਗਾਏ ਆਰੋਪਾਂ ਨੂੰ ਗ਼ਲਤ ਕਰਾਰ ਦਿਤਾ ਅਤੇ ਏਐਸਈ ਬਲਦੇਵ ਸਿੰਘ ਮੁਤਾਬਿਕ ਕਿ ਸੂਚਨਾ ਮਿਲੀ ਸੀ ਕਿ ਪੁਲਿਸ ਥਾਣਾ ਦੇ ਨੇੜੇ ਕਿਸੇ ਔਰਤ ਦੀ ਹਾਲਾਤ ਠੀਕ ਨਹੀਂ ਹੈ ਅਤੇ ਜਿਸ ਦੇ ਚਲਦੇ ਪੁਲਿਸ ਮੁਲਾਜਿਮਾ ਵਲੋਂ ਐਮਬੂਲੈਂਸ ਮੰਗਵਾ ਕੇ ਉਕਤ ਮਹਿਲਾ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਭੇਜਿਆ ਗਿਆ ਹੈ |
ਪੁਲਿਸ ਅਧਕਾਰੀ ਬਲਦੇਵ ਸਿੰਘ ਦਾ ਕਹਿਣਾ ਸੀ ਕਿ ਉਕਤ ਮਹਿਲਾ ਥਾਣਾ ਆਈ ਹੀ ਨਹੀਂ ਅਤੇ ਉਹ ਜੋ ਸ਼ਕਾਇਤ ਦੱਸਦੀ ਹੈ ਉਸ ਬਿਆਨ ਦੇ ਅਧਾਰ ਤੇ ਜਾਂਚ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਲੇਕਿਨ ਪਹਿਲ ਦੇ ਅਧਾਰ ਤੇ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ |