Connect with us

Punjab

ਸ਼ਿਵ ਸੈਨਾ ਦੇ ਅਖੌਤੀ ਪ੍ਰਧਾਨ ਨੇ ਗੁਰਦਾਸਪੁਰ ਦੇ ਪਿੰਡ ਗੁੰਨੋਪੁਰ ਵਿੱਚ ਸ਼ਰੇਆਮ ਚਲਾਈਆ ਗੋਲੀ ਪੁਲਿਸ ਨੇ ਮਾਮਲਾ ਕੀਤਾ ਦਰਜ

Published

on

ਬੀਤੀ ਦੇਰ ਸ਼ਾਮ ਨੂੰ ਗੁਰਦਾਸਪੁਰ ਦੇ ਪਿੰਡ ਗੁਨੋਪੁਰ ਵਿਚ ਉਸੇ ਸਮੇਂ ਹਾਲਾਤ ਉਸ ਸਮੇ ਤਣਾਵ ਪੂਰਨ ਬਣ ਗਏ ਜਦ ਸ਼ਿਵ ਸੈਨਾ ਦੇ ਇਕ ਅਖੌਤੀ ਆਗੂ ਵੱਲੋਂ ਛੋਟੀ ਜਿਹੀ ਤਕਰਾਰ ਪਿੱਛੋਂ ਕੁਝ ਨੌਜਵਾਨਾਂ ਉੱਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਪਿੰਡ ਗੁਨੋਪੁਰ ਅਤੇ ਇਲਾਕੇ ਦੇ ਲੋਕਾਂ ਨੇ ਰੋਹ ਵਿੱਚ ਆ ਕੇ ਉਸ ਸ਼ਿਵਸੈਨਾ ਆਗੂ ਪ੍ਰਦੀਪ ਕੁਮਾਰ ਅਤੇ ਉਸ ਦੇ ਪਿਤਾ ਨਰੇਸ਼ ਕੁਮਾਰ ਨੂੰ ਦੁਕਾਨ ਅੰਦਰ ਡੱਕ ਦਿੱਤਾ। ਭੜਕੀ ਹੋਈ ਭੀੜ ਨੇ ਸ਼ਿਵ ਸੈਨਾ ਆਗੂ ਦੀ ਮੋਪਿਡ ਵੀ ਅੱਗ ਹਵਾਲੇ ਕਰ ਦਿੱਤੀ।ਕੁਝ ਲੋਕਾਂ ਨੇ ਦੱਸਿਆ ਕਿ ਸ਼ਿਵ ਸੈਨਾ ਆਗੂ ਵੱਲੋਂ ਕੀਤੀ ਫਾਇਰਿੰਗ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਪਰ ਗੋਲੀ ਰੋਡ ਤੇ ਖੜੀ ਇਕ ਸਕੂਟਰੀ ਵਿਚ ਜਾ ਵੱਜੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨਾਂ ਨੇ ਦੱਸਿਆ ਕਿ ਕਲ ਸ਼ਾਮ ਨੂੰ ਪ੍ਰਦੀਪ ਕੁਮਾਰ ਆਪਣੇ ਪਿਤਾ ਨਰੇਸ਼ ਕੁਮਾਰ ਦੀ ਦੁਕਾਨ ਉੱਤੇ ਗੁਨੋਪੁਰ ਅੱਡੇ ਵਿਚ ਆਪਣੀ ਮੋਪਿਡ ਤੇ ਬੈਠਾ ਸ਼ਰਾਬ ਪੀ ਰਿਹਾ ਸੀ। ਅਤੇ ਕਿਸੇ ਗੱਲ ਨੂੰ ਲੈਕੇ ਉਹਨਾਂ ਦੀ ਤਕਰਾਰ ਬਾਜੀ ਹੋ ਗਈ ਅਤੇ ਤਕਰਾਰ ਦੌਰਾਨ ਤੈਸ਼ ਚ ਆਏ ਪ੍ਰਦੀਪ ਕੁਮਾਰ ਨੇ ਆਪਣੇ ਲਾਇਸੈਂਸੀ ਅਸਲ੍ਹੇ ਨਾਲ ਉਹਨਾਂ ਉਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਪਰ ਖੁਸ਼ਕਿਸਮਤੀ ਨਾਲ ਇਹ ਬਚ ਗਏ। ਇਸ ਉਪਰੰਤ ਭੜਕੇ ਹੋਏ ਲੋਕਾਂ ਨੇ ਸ਼ਿਵ ਸੈਨਾ ਆਗੂ ਪ੍ਰਦੀਪ ਕੁਮਾਰ ਤੋਂ ਉਸ ਦੇ ਪਿਤਾ ਨਰੇਸ਼ ਕੁਮਾਰ ਨੂੰ ਉਨ੍ਹਾਂ ਦੀ ਦੁਕਾਨ ਉੱਤੇ ਹੀ ਘੇਰ ਲਿਆ ਅਤੇ ਦੁਕਾਨ ਵਿਚ ਬੰਦ ਕਰ ਪੁਲਿਸ ਨੂੰ ਸੂਚਿਤ ਕਰ ਦਿਤ ਉਹਨਾਂ ਕਿਹਾ ਕਿ ਇਹ ਇਕ ਕ੍ਰਿਮੀਨਲ ਬੰਦਾ ਹੈ ਜਿਸ ਉਪਰ ਪਹਿਲਾ ਵੀ ਕਈ ਮਾਮਲੇ ਦਰਜ ਹਨ ਉਹਨਾਂ ਮੰਗ ਕੀਤੀ ਹੈ ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ

ਮੌਕੇ ਤੇ ਪਹੁੰਚੇ ਥਾਣਾ ਭੈਣੀ ਮੀਆਂ ਖਾਂ ਦੇ ਐੱਸਐੱਚਓ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਗੁਨੋਪੁਰ ਵਿਚ ਇਕ ਵਿਅਕਤੀ ਵੱਲੋਂ ਫਾਇਰਿੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਲੋਕਾਂ ਨੇ ਉਸਨੂੰ ਅਤੇ ਉਸਦੇ ਪਿਤਾ ਨੂੰ ਦੁਕਾਨ ਵਿਚ ਹੀ ਬੰਦੀ ਬਣਾ ਲਿਆ ਹੈ ਅਤੇ ਉਸਦੇ ਨਾਲ ਮਾਰ ਕੁਟਾਈ ਕੀਤੀ ਜਾ ਸਕਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਭੀੜ ਨੂੰ ਸ਼ਾਂਤ ਕਰਵਾਇਆ ਅਤੇ ਉਸ ਵਿਅਕਤੀ ਨੂੰ ਅਤੇ ਉਸ ਦੇ ਪਿਤਾ ਨੂੰ ਸੁਰੱਖਿਅਤ ਬਾਹਰ ਕੱਢਿਆ ਉਨ੍ਹਾਂ ਕਿਹਾ ਕਿ ਇਹ ਇੱਕ ਸ਼ਿਵਸੈਨਾ ਦਾ ਅਖੌਤੀ ਆਗੂ ਹੈ ਜਿਸ ਨੇ ਛੋਟੀ ਜਿਹੀ ਤਕਰਾਰ ਨੂੰ ਲੈਕੇ ਤਿੱਨ ਹਵਾਈ ਫਾਇਰ ਕੀਤੇ ਹਨ ਜਿਨ੍ਹਾਂ ਵਿੱਚੋਂ ਇੱਕ ਫਾਇਰ ਇਕ ਖੜ੍ਹੀ ਸਕੂਟਰੀ ਤੇ ਲੱਗਿਆ ਹੈ ਉਨ੍ਹਾਂ ਕਿਹਾ ਕਿ ਇਸ ਨੂੰ ਕਾਬੂ ਕਰਕੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ