Punjab
ਮੋਟਰਸਾਈਕਲਾਂ ਦੀਆਂ ਬਣਾਈਆਂ ‘ਜੁਗਾੜੂ ਰੇਹੜੀਆਂ’ ਦੇ ਬੰਦ ਕਰਨ ਦੇ ਫੈਸਲੇ ਨੂੰ ਲੈਕੇ ਜਿਥੇ ਮੁਖ ਮੰਤਰੀ ਪੰਜਾਬ ਨੇ ਫੈਸਲਾ ਵਾਪਿਸ ਲੈਣ ਬਾਅਦ ਵੀ ਪ੍ਰਦਰਸ਼ਨ ਜਾਰੀ

ਪੰਜਾਬ ਸਰਕਾਰ ਲਈ ਮੋਟਰਸਾਈਕਲਾਂ ਦੀਆਂ ਬਣਾਈਆਂ ‘ਜੁਗਾੜੂ ਰੇਹੜੀਆਂ’ ਦੇ ਬੰਦ ਕਰਨ ਦੇ ਫੈਸਲੇ ਜਿਵੇ ਇਕ ਮੁਦਾ ਹੀ ਬਣਦਾ ਜਾ ਰਿਹਾ ਹੈ ਜਿਥੇ ਪਹਿਲਾ ਆਦੇਸ਼ ਜਾਰੀ ਕੀਤੇ ਗਏ ਸਨ ਕਿ ਮੋਟਰਸਾਈਕਲ ਰੇਹੜੀਆਂ ਬੰਦ ਕਰ ਦਿਤੀਆਂ ਜਾਣ ਅਤੇ ਇਕ ਦਿਨ ਚ ਹੀ ਬੀਤੇ ਕਲ ਸ਼ਾਮ ਨੂੰ ਇਹ ਨਵੇਂ ਆਦੇਸ਼ ਜਾਰੀ ਕੀਤੇ ਗਏ ਕਿ ਇਹਨਾਂ ਰੇਹੜੀਆਂ ਚਾਲਕਾਂ ਨੂੰ ਰੋਕਿਆ ਨਾ ਜਾਵੇ ਅਤੇ ਉਹ ਇਹ ਚਲਾ ਸਕਦੇ ਹਨ ਭਾਵੇ ਕਿ ਬੰਦ ਕਰਨ ਦੇ ਆਦੇਸ਼ ਨਾਲ ਜੁਗਾੜੂ ਰੇਹੜੀਆਂ ਚਲਾਕ ਖੁਸ ਹਨ ਲੇਕਿਨ ਇਸ ਦੇ ਬਾਵਜੂਦ ਬਟਾਲਾ ਚ ਉਹਨਾਂ ਵਲੋਂ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ |
ਉਥੇ ਹੀ ਪ੍ਰਦਰਸ਼ਨ ਕਰ ਰਹੇ ਲੋਕਾਂ ਵਲੋਂ ਜਿਥੇ ਸਰਕਾਰ ਖਿਲਾਫ ਨਾਰੇਬਾਜੀ ਕੀਤੀ ਗਈ | ਉਥੇ ਹੀ ਉਹਨਾਂ ਕਿਹਾ ਕਿ ਇਨ੍ਹਾਂ ਹੀ ਜੁਗਾੜੂ ਰੇਹੜੀਆਂ ਚ ਉਹਨਾਂ ਵਲੋਂ ਆਪ ਵਲੋਂ ਪ੍ਰਚਾਰ ਕਰ ਆਮ ਆਦਮੀ ਦੀ ਸਰਕਾਰ ਬਣੀ ਹੈ | ਉਥੇ ਹੀ ਉਹਨਾਂ ਕਿਹਾ ਕਿ ਉਹ ਦਿਹਾੜੀਦਾਰ ਮਜ਼ਦੂਰ ਹਨ ਅਤੇ ਜੁਗਾੜੂ ਰੇਹੜੀ ਤੇ ਮੇਹਨਤ ਕਰ ਮਸਾਂ ਕਰਦੇ ਹੀ ਘਰ ਦਾ ਗੁਜ਼ਾਰਾ ਕਰਦੇ ਹਨ ਅਤੇ ਭਾਵੇ ਕਿ ਸਰਕਾਰ ਵਲੋਂ ਫਿਲਹਾਲ ਇਹ ਫੈਸਲਾ ਤੇ ਰੋਕ ਲਗਾਈ ਗਈ ਹੈ ਅਤੇ ਉਹਨਾਂ ਇਸ ਦਾ ਸਵਾਗਤ ਕੀਤਾ ਗਿਆ ਹੈ | ਉਥੇ ਹੀ ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਮੁੜ ਐਸੇ ਫੈਸਲੇ ਲਏ ਤਾ ਉਹਨਾਂ ਵਲੋਂ ਵੱਡੇ ਤੌਰ ਤੇ ਸੰਗਰਸ਼ ਕੀਤਾ ਗਿਆ ਹੈ |