Punjab
ਲੈਬ ਦੇ ਟੈਸਟ ਵਿਚ ਐਮੀਲੇਸ ਪ੍ਰੋਟੀਨ ਦੀ ਮਾਤਰਾ ਆਈ 69 , ਪ੍ਰਾਈਵੇਟ ਹਸਪਤਾਲ ਨੇ ਦੋ ਮਿਨਟ ਵਿੱਚ ਹੀ 169 ਬਣਾ ਕੇ ਕਹਿ ਦਿੱਤਾ ਦਾਖਲ ਹੋਣ ਨੂੰ, ਮਰੀਜ਼ ਅਤੇ ਰਿਸ਼ਤੇਦਾਰਾਂ ਨੇ ਕੀਤਾ ਹੰਗਾਮਾ।
ਪ੍ਰਾਈਵੇਟ ਹਸਪਤਾਲਾਂ ਵਾਲੇ ਮਰੀਜ਼ ਦੇ ਮਨ ਵਿੱਚ ਡਰ ਪਾ ਕੇ ਕਿਸ ਤਰ੍ਹਾਂ ਉਸ ਨੂੰ ਦਾਖਲ ਹੋਣ ਲਈ ਮਜਬੂਰ ਕਰਦੇ ਹਨ ਅਤੇ ਆਪਣੇ ਪੈਸੇ ਬਣਾਉਂਦੇ ਹਨ ਇਸ ਦੀ ਇਕ ਮਿਸਾਲ ਗੁਰਦਾਸਪੁਰ ਦੇ ਇਕ ਨਿਜੀ ਹਸਪਤਾਲ ਵਿਚ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਦੀਨਾਨਗਰ ਦਾ ਇਕ ਮਰੀਜ ਪੇਟ ਵਿੱਚ ਕੁਝ ਸ਼ਿਕਾਇਤ ਹੋਣ ਤੇ ਗੁਰਦਾਸਪੁਰ ਵਿਚ ਮਾਨਵ ਰਹਿਤ ਰੇਲਵੇ ਰੋਡ ਤੇ ਸਥਿਤ ਇੱਕ ਨਾਮੀ ਨਿੱਜੀ ਹਸਪਤਾਲ ਵਿਚ ਆਇਆ। ਡਾਕਟਰ ਨੇ ਉਸ ਨੂੰ ਅਸਪਤਾਲ ਦੀ ਲੈਬ ਵਿੱਚ ਟੈਸਟ ਕਰਵਾਉਣ ਲਈ ਕਿਹਾ। ਉਸ ਨੇ ਹਸਪਤਾਲ ਦੇ ਉਪਰ ਹੀ ਬਣੀ ਲੈਬ ਵਿੱਚ ਟੈਸਟ ਕਰਵਾਏ ਅਤੇ ਉਸ ਦੀ ਰਿਪੋਰਟ ਮਿਲਣ ਤੇ ਰਿਪੋਰਟ ਦੀ ਫੋਟੋ ਖਿੱਚ ਕੇ ਆਪਣੇ ਇੱਕ ਜਾਣਕਾਰ ਨੂੰ ਭੇਜ ਦਿੱਤੀ।
ਮਰੀਜ ਅਨੁਸਾਰ ਉਸਦਾ ਜਾਣਕਾਰ ਖੁਦ ਵੀ ਅੰਮ੍ਰਿਤਸਰ ਵਿੱਚ ਲੈਬ ਚਲਾਉਂਦਾ ਸੀ। ਉਸ ਨੇ ਕਿਹਾ ਕਿ ਟੈਸਟ ਰਿਪੋਰਟ ਵਿੱਚ ਸਾਰੇ ਟੈਸਟ ਨਾਰਮਲ ਆਏ ਹਨ ਪਰ ਜਦੋ ਰਿਪੋਟਰ ਡਾਕਟਰ ਕੋਲ ਗਈ ਤਾਂ ਡਾਕਟਰ ਨੇ ਮਰੀਜ਼ ਨੂੰ ਅੰਦਰ ਬੁਲਾ ਕੇ ਕਿਹਾ ਕਿ ਉਸ ਨੂੰ ਹਸਪਤਾਲ ਵਿਚ ਦਾਖਲ ਹੋਣਾ ਪਏਗਾ ਕਿਉਂਕਿ ਉਸ ਦੇ ਪੇਟ ਦੀਆਂ ਨਾੜੀਆਂ ਇਕੱਠੀਆਂ ਹੋ ਗਈਆਂ ਹਨ ਅਤੇ ਰਿਪੋਰਟ ਵਿਚ ਐਮੀਲੈਸ ਨਾਮੁ ਪ੍ਰੋਟੀਨ ਦੀ ਮਾਤਰਾ 169 ਆਈ ਹੈ। ਮਰੀਜ਼ ਅਨੁਸਾਰ ਉਸ ਦੇ ਮਨ ਵਿੱਚ ਡਰ ਪਾ ਕੇ ਉਸ ਨੂੰ ਹਸਪਤਾਲ ਵਿਚ ਦਾਖਲ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਜਦਕਿ ਦੋ ਮਿਨਟ ਵਿੱਚ ਡਾਕਟਰ ਦੇ ਕੋਲ ਪਹੁੰਚਦਿਆਂ ਹੀ ਉਸਦਾ ਐਮੀਲੈਸ ਸੋ ਯੂਨਿਟ ਵੱਧ ਗਿਆ ਸੀ। ਭੜਕੇ ਹੋਏ ਮਰੀਜ ਅਤੇ ਉਸ ਦੇ ਰਿਸ਼ਤੇਦਾਰਾਂ ਦੀ ਡਾਕਟਰ ਨਾਲ਼ ਕਾਫ਼ੀ ਬਹਿਸਬਾਜ਼ੀ ਵੀ ਹੋਈ ਅਤੇ ਹੁਣ ਇਸ ਦੀ ਸ਼ਿਕਾਇਤ ਸੀ ਐਮ ਉ ਅਤੇ ਡਿਪਟੀ ਕਮਿਸ਼ਨਰ ਨੂੰ ਕਰਨ ਦੀ ਵੀ ਗੱਲ ਕਹੀ ਜਾ ਰਹੀ ਹੈ।ਵੀਉ_ ਜਾਣਕਾਰੀ ਦਿੰਦਿਆਂ ਦੀਨਾਨਗਰ ਦੇ ਰਹਿਣ ਵਾਲੇ ਪੁਨੀਤ ਮਹਾਜਨ ਨੇ ਦੱਸਿਆ ਕਿ ਉਹ ਅੱਜ ਪੇਟ ਵਿਚ ਕੁਝ ਸ਼ਿਕਾਇਤ ਹੋਣ ਤੇ ਰੇਲਵੇ ਰੋਡ ਸਥਿਤ ਇਕ ਨਿਜੀ ਹਸਪਤਾਲ ਆਇਆ ਸੀ।
ਡਾਕਟਰ ਨੂੰ ਵਿਖਾਇਆ ਤਾਂ ਉਸ ਨੇ ਟੈਸਟ ਕਰਵਾਉਣ ਲਈ ਕਿਹਾ। ਟੈਸਟ ਦੀ ਰਿਪੋਰਟ ਮਿਲਣ ਤੇ ਉਸ ਦੀ ਉਸ ਦੀ ਫੋਟੋ ਖਿੱਚ ਕੇ ਆਪਣੇ ਇੱਕ ਅਤੇ ਹੋਰ ਲੈਬ ਚਲਾਉਣ ਵਾਲੇ ਜਾਣਕਾਰਾਂ ਨੂੰ ਭੇਜ ਦਿੱਤੀ ਜਿਨ੍ਹਾਂ ਨੇ ਉਸ ਨੂੰ ਇਹ ਕਹਿ ਕੇ ਸੰਤੁਸ਼ਟ ਕਰ ਦਿੱਤਾ ਕਿ ਸਾਰੀਆਂ ਟੈਸਟ ਰਿਪੋਰਟਾਂ ਠੀਕ ਹਨ ਪਰ ਜਦ ਦੋ ਮਿੰਟ ਬਾਅਦ ਉਹ ਇਹ ਰਿਪੋਰਟ ਡਾਕਟਰ ਨੂੰ ਦਿਖਾਉਣ ਗਿਆ ਤਾਂ ਕੁਝ ਸਮੇਂ ਬਾਅਦ ਡਾਕਟਰ ਨੇ ਉਸ ਨੂੰ ਕਮਰੇ ਵਿਚ ਬੁਲਾ ਕੇ ਕਿਹਾ ਕਿ ਉਸ ਨੂੰ ਦਾਖਲ ਹੋਣਾ ਪਵੇਗਾ ਕਿਉਂਕਿ ਉਸ ਦੀ ਰਿਪੋਰਟ ਵਿੱਚ ਇੱਕ ਐਮੀਲੈਸ ਨਾਮ ਦਾ ਪ੍ਰੋਟੀਨ ਬਹੁਤ ਵਧਿਆ ਹੋਇਆ ਹੈ। ਮਹਾਜਨ ਅਨੁਸਾਰ ਜਦ ਉਸ ਨੇ ਰਿਪੋਰਟ ਦੇਖੀ ਤਾਂ ਉਸ ਤੇ ਐਮੀਲੈਮ ਦੀ ਮਾਤਰਾ 69 ਤੋਂ 169 ਹੋ ਗਈ ਸੀ। ਮਹਾਜਨ ਅਨੁਸਾਰ ਰਿਪੋਰਟ ਨਾਲ ਛੇੜਛਾੜ ਕਰਕੇ ਉਸਨੂੰ ਡਰ ਪਾ ਕੇ ਹਸਪਤਾਲ ਵਿੱਚ ਦਾਖਲ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਉਹ ਨਹੀਂ ਚਾਹੁੰਦਾ ਕਿ ਅਜਿਹਾ ਹੋਰ ਵੀ ਕਿਸੇ ਮਰੀਜ਼ ਨਾਲ ਹੋਵੇ ਇਸ ਲਈ ਇਸ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ।
ਉਥੇ ਹੀ ਜਦੋਂ ਉਸ ਮਹਿਲਾ ਡਾਕਟਰ ਨਾਲ ਗੱਲ ਕੀਤੀ ਗਈ ਤਾਂ ਡਾਕਟਰ੍ਰ ਨੇ ਅਸਿੱਧੇ ਤੌਰ ਤੇ ਰਿਪੋਰਟ ਬਦਲਣ ਦੀ ਗੱਲ ਨੂੰ ਜਦਿਕਾਰਦੇ ਹੋਏ ਕਿਹਾ ਕਿ ਉਸ ਨੂੰ ਜਦੋਂ ਰਿਪੋਰਟ ਮਿਲੀ ਤਾਂ ਉਸ ਵਿੱਚ ਐਮੀਲੈਜ ਦੀ ਮਾਤਰਾ 169 ਹੀ ਸੀ ਅਤੇ ਉਸ ਨੇ ਇਸ ਵਧੀ ਹੋਈ ਮਾਤਰਾ ਦੇ ਹਿਸਾਬ ਨਾਲ ਹੀ ਮਰੀਜ਼ ਨੂੰ ਹਸਪਤਾਲ ਵਿਚ ਦਾਖਲ ਹੋਣ ਦੀ ਸਲਾਹ ਦਿੱਤੀ ਸੀ। ਇਹ ਪੁੱਛੇ ਜਾਣ ਤੇ ਕਿ ਰਿਪੋਰਟ ਵਿੱਚ ਛੇੜਛਾੜ ਕਿਸ ਨੇ ਕੀਤੀ ਹੋਵੇਗੀ ਤਾਂ ਉਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਸਟਾਫ ਵਿਚੋਂ ਕਿਸੇ ਦੀ ਗਲਤੀ ਹੋਵੇਗੀ। ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ਤੇ ਕਿ ਸਟਾਫ ਨੂੰ ਮਰੀਜ਼ ਦੀ ਰਿਪੋਰਟ ਨਾਲ ਛੇੜਛਾੜ ਕਰਕੇ ਉਸਦੇ ਹਸਪਤਾਲ ਵਿਚ ਦਾਖ਼ਲ ਹੋਣ ਨਾਲ ਕੀ ਫਾਇਦਾ ਹੋ ਸਕਦਾ ਹੈ ਮਹਿਲਾ ਡਾਕਟਰ ਇਸਦਾ ਕੋਈ ਸੰਤੋਸ਼ਜਨਕ ਜਵਾਬ ਨਾ ਸਕੀ।