Connect with us

Punjab

ਮੈਰੀਟੋਰੀਅਸ ਸਕੂਲ ਮੋਹਾਲੀ ਵਿਖੇ ਇੰਡੋ-ਤਿੱਬਤਨ ਬਾਰਡਰ ਪੁਲਿਸ ਵੱਲੋਂ ਲਗਾਇਆ ਗਿਆ ਆਫ਼ਤ ਪ੍ਰਬੰਧਨ ਉੱਤੇ ਡੈਮੋ ਸ਼ੈਸ਼ਨ

Published

on

ਐਸ.ਏ.ਐਸ ਨਗਰ: ਮੈਰੀਟੋਰੀਅਸ ਸਕੂਲ ਮੋਹਾਲੀ ਵਿਖੇ ਪ੍ਰਿੰਸੀਪਲ ਰਿਤੂ ਸ਼ਰਮਾ ਦੀ ਨਿਗਰਾਨੀ ਹੇਠ ਇੰਡੋ-ਤਿੱਬਤਨ ਬਾਰਡਰ ਪੁਲਿਸ ਵੱਲੋਂ ਆਫ਼ਤ ਪ੍ਰਬੰਧਨ ਉੱਤੇ ਡੈਮੋ ਸ਼ੈਸ਼ਨ ਲਗਾਇਆ ਗਿਆ। ਜਿਸ ਵਿੱਚ ਇੰਸਪੈਕਟਰ ਸਚਿਨ ਕੁਮਾਰ, ਇੰਸਪੈਕਟਰ ਅਨਿਲ ਕੁਮਾਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ ਪ੍ਰਕਿਰਤੀ ਅਤੇ ਮਾਨਵ ਦੁਆਰਾ ਪੈਦਾ ਹੋਈਆਂ ਆਫ਼ਤਾਂ ਦੇ ਸਮੇਂ ਜੀਵਨ ਅਤੇ ਸੰਪਤੀ ਦੀ ਰੱਖਿਆ ਕਰ ਕੇ ਜਾਂ ਫਿਰ ਉਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਆਫ਼ਤ ਪ੍ਰਬੰਧਨ ਦੇ ਜ਼ਰੀਏ ਜਨਤਕ ਰੱਖਿਆ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ।

ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਰਿਤੂ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੀ.ਪੀ.ਟੀ ਦੇ ਦੁਆਰਾ ਉਨ੍ਹਾਂ ਨੂੰ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਜਿਵੇਂ ਕਿ ਅੱਗ, ਭੂਚਾਲ ਤੇ ਹੜ੍ਹਾਂ ਆਫ਼ਤਾਂ ਤੋਂ ਬਚਾਅ ਲਈ ਦੱਸਿਆ ਗਿਆ। ਉਨ੍ਹਾਂ ਕਿਹਾ ਵਿਦਿਆਰਥੀਆਂ ਨੂੰ ਅੱਗ ਬੁਝਾਊ ਯੰਤਰ ਦੀ ਵਰਤੋਂ ਸਿਖਲਾਈ ਦਿੱਤੀ ਗਈ ਅੱਗ ਲੱਗਣ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ ਨਾਲ ਹੀ ਜਿਹਡ਼ੇ ਵਿਅਕਤੀ ਅੱਗ ਲੱਗਣ ਵਾਲੇ ਸਥਾਨ ਤੇ ਫਸ ਜਾਂਦੇ ਹਨ ਉਨ੍ਹਾਂ ਨੂੰ ਬਾਹਰ ਕੱਢਣ ਲਈ ਵੀ ਵਰਤੇ ਜਾਂਦੇ ਤਰੀਕਿਆਂ ਨੂੰ ਡੈਮੋ ਦੇ ਕੇ ਦੱਸਿਆ ਗਿਆ ਤੇ ਅਤੇ ਵਿਦਿਆਰਥੀਆਂ ਨੂੰ ਅੱਗ ਦੇ ਬਚਾਅ ਲਈ ਸਟਾਪ-ਡਰਾਪ ਅਤੇ ਰੋਲ ਵਿਧੀ ਨੂੰ ਅਪਣਾਉਣ ਲਈ ਕਿਹਾ ਗਿਆ।

ਇਸ ਤੋਂ ਇਲਾਵਾ ਭੂਚਾਲ ਅਤੇ ਹੜ੍ਹ ਆਉਣ ਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਦੱਸਿਆ ਗਿਆ।ਉਨ੍ਹਾਂ ਕਿਹਾ ਪੀ.ਪੀ.ਟੀ ਦੇ ਰਾਹੀਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਉਹ ਆਪਣੀ ਕਲਾਸ, ਘਰ ਅਤੇ ਕਿਸੇ ਹੋਰ ਜਗ੍ਹਾ ਤੇ ਤੁਸੀਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹਨ ।ਇਸ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਕਿਸ ਤਰ੍ਹਾਂ ਮੁੱਢਲੀ ਸਹਾਇਤਾ ਦੇਣੀ ਹੈ, ਬਾਰੇ ਵੀ ਦੱਸਿਆ ਗਿਆ।ਇਸ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸੀ.ਪੀ.ਆਰ ਵਿਧੀ ਬਾਰੇ ਦੱਸਿਆ ਗਿਆ। ਇਸ ਸਮੇਂ ਉਨ੍ਹਾਂ ਇੰਡੋ-ਤਿੱਬਤਨ ਬਾਰਡਰ ਪੁਲੀਸ ਦਾ ਬਹੁਤ-ਬਹੁਤ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਸਮੇਂ ਤੁਰੰਤ ਪ੍ਰਕਿਰਿਆ ਕਰਕੇ ਸਾਵਧਾਨੀ ਅਤੇ ਉਪਾਅ ਦੀ ਵਰਤੋਂ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ।