Connect with us

News

ਸਾਬਕਾ ਚੀਫ਼ ਜਸਟਿਸ ਦੀ ਨਾਮਜ਼ਦਗੀ ‘ਤੇ ਵਿਰੋਧੀਆਂ ਦੇ ਵਾਰ

Published

on

ਕਾਂਗਰਸ ਨੇ ਲਾਏ ਬਗਾਵਤੀ ਸੁਰ

ਭਾਰਤ ਦੇ ਸਾਬਕਾ ਚੀਫ਼ ਜਸਟਿਸ ਰਾਜਨ ਗੋਗੋਈ ਨੂੰ ਰਾਜ ਸਭਾ ‘ਚ ਨਾਮਜਦ ਕੀਤੇ ਜਾਣ ਨੂੰ ਲੈ ਕੇ ਕਾਂਗਰਸ ਅਤੇ ਹੋਰ ਪਾਰਟੀਆਂ ਨੇ ਅਵਾਜ਼ ਉਠਾਉਂਦੇ ਹੋਏ ਦੋਸ਼ ਲਾਇਆ ਕਿ ਸਰਕਾਰ ਨੇ ਨਿਆਂਪਾਲਿਕਾ ਦੀ ਸੁਤੰਤਰਤਾ ਨੂੰ ਹੜੱਪ ਲਿਆ। ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਬਾਅਦ ਗੋਗੋਈ ਨੇ ਨਾਮਜ਼ਦਗੀ ‘ਤੇ ਵਿਸਥਾਰ ‘ਤੇ ਚਰਚਾ ਕਰਨ ਦਾ ਹਵਾਲਾ ਦਿੱਤਾ। ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਸਵਾਲ ਤੇ ਸਵਾਲ ਕੀਤੇ ਜਾਂਦੇ ਰਹੇ। ਇਹਨਾਂ ਸਵਾਲਾਂ ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਵੱਲੋਂ ਹੇਰਾਨੀ ਜਤਾਈ ਗਈ। ਰਾਜਸਥਾਨ ਦੇ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਅਸ਼ੋਕ ਗਹਿਲੋਤ ਨੇ ਕਿਹਾ ਕਿ ਨਿਆਂਪਾਲਿਕਾ ਪ੍ਰਣਾਲੀ ਹੁਣ ਜਨਤਾ ਦਾ ਵਿਸ਼ਵਾਸ ਡੋਲ ਜਾਏਗਾ।