Punjab
ਪੰਜਾਬ ਦਾ ਕਿਸਾਨ ਜਿਥੇ ਕੁਦਰਤ ਦੀ ਮਾਰ ਹੇਠ ਉਥੇ ਮਹਿੰਗਾਈ ਤੋਂ ਦੁਖੀ
ਜਿਵੇ ਹੀ ਆਉਣ ਵਾਲੇ ਦਿਨਾਂ ਚ ਝੋਨੇ ਦੀ ਲਵਾਈ ਸ਼ੁਰੂ ਹੋਣ ਜਾ ਰਹੀ ਹੈ ਉਸ ਨੂੰ ਲੈਕੇ ਕਿਸਾਨ ਚਿੰਤਤ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀ ਲਗਾਤਾਰ ਮਹਿੰਗਾਈ ਦੀ ਮਾਰ ਉਹਨਾਂ ਦੀ ਝੋਨੇ ਦੀ ਬਿਜਾਈ ਤੇ ਸਿੱਧੇ ਤੌਰ ਤੇ ਪੈ ਰਹੀ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਜਿਥੇ ਡੀਜ਼ਲ ਦੇ ਵੱਧ ਰਹੇ ਭਾਅ ਪਹਿਲਾ ਹੀ ਉਹਨਾਂ ਨੂੰ ਵੱਡੀ ਮਾਰ ਸੀ ਉਥੇ ਹੀ ਖਾਦ ਦੇ ਭਾਅ ਚ ਵਾਧਾ ਹੋ ਰਿਹਾ ਹੈ ਜਿਸ ਨਾਲ ਉਹਨਾਂ ਦਾ ਲਾਗਤ ਖਰਚ ਚ ਵੱਡਾ ਵਾਧਾ ਹੋ ਗਿਆ ਹੈ ਜਦਕਿ ਫ਼ਸਲ ਦਾ ਭਾਅ ਉਥੇ ਹੀ ਖੜਾ ਹੈ ਅਤੇ ਉਲਟ ਜਦ ਕਿਸਾਨ ਮੰਡੀ ਚ ਫ਼ਸਲ ਲੈਕੇ ਆਉਂਦਾ ਹੈ ਤਾ ਮੰਡੀ ਚ ਕਿਸਾਨਾਂ ਨਾਲ ਖਜਲ ਖਾਵਰੀ ਵੱਖ ਅਤੇ ਜੋ ਤਹਿ ਸਰਕਾਰੀ ਮੂਲ ਹੈ ਉਸ ਚ ਵੀ ਘਾਟ ਕਟ ਉਹਨਾਂ ਨੂੰ ਪੈਸੇ ਮਿਲਦੇ ਹਨ ਅਤੇ ਇਹ ਕਿਸਾਨਾਂ ਲਈ ਦੋਹਰੀ ਮਾਰ ਹੈ