Connect with us

Punjab

ਤਿੰਨ ਪੰਜਾਬ ਏਅਰ ਸੁਕਾਡਰਨ ਐਨ.ਸੀ.ਸੀ. ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਤ

Published

on

ਪਟਿਆਲਾ: ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਤਿੰਨ ਪੰਜਾਬ ਏਅਰ ਸੁਕਾਡਰਨ ਐਨ.ਸੀ.ਸੀ. ਪਟਿਆਲਾ ਵੱਲੋਂ ਐਵੀਏਸ਼ਨ ਕਲੱਬ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ। ਡੀ.ਜੀ. ਐਨ.ਸੀ.ਸੀ. ਹੈਡਕੁਆਟਰ ਦਿੱਲੀ ਦੀਆਂ ਹਦਾਇਤਾਂ ‘ਤੇ ਸ਼ਤ ਸ਼ਤ ਨਮਨ ਕੜੀ ਦੇ ਤਹਿਤ ਕਰਵਾਏ ਇਸ ਸਮਾਰੋਹ ‘ਚ ਸ਼ਹੀਦਾਂ ਦੇ ਪਰਿਵਾਰਾਂ ਤੇ ਐਨ.ਸੀ.ਸੀ. ਦੇ ਕੈਡਿਟਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਕਮਾਂਡਿੰਗ ਅਫ਼ਸਰ ਤਿੰਨ ਪੰਜਾਬ ਏਅਰ ਸੁਕਾਡਰਨ ਐਨ.ਸੀ.ਸੀ. ਪਟਿਆਲਾ ਨੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨ ਚਿੰਨ ਦੇਕੇ ਸਨਮਾਨਤ ਕਰਦਿਆ ਕਿਹਾ ਕਿ ਦੇਸ਼ ਦੇ ਵੀਰ ਸੈਨਿਕਾਂ ਵੱਲੋਂ ਦੇਸ਼ ਦੀ ਏਕਤਾ ਦੇ ਅਖੰਡਤਾ ਲਈ ਦਿੱਤੀ ਕੁਰਬਾਨੀ ਸਦਕਾ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।
ਸਮਾਗਮ ਦੌਰਾਨ ਲਾਸ ਨਾਇਕ ਮਨਸਾ ਸਿੰਘ, ਸਿਪਾਹੀ ਮੂਲ ਸਿੰਘ, ਹੌਲਦਾਰ ਰਾਮ ਸਰੂਪ, ਸਿਪਾਹੀ ਧਰਮਪਾਲ ਦੇ ਪਰਿਵਾਰਕ ਮੈਂਬਰਾਂ ਨੂੰ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਐਨ.ਸੀ.ਸੀ. ਕੈਡਿਟ ਵੀ ਮੌਜੂਦ ਸਨ।