Connect with us

Punjab

ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਮਾਨ ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ

Published

on

ਚੰਡੀਗੜ੍ਹ: ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਲੋਕਾਂ ਨੂੰ  ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਖੁਸ਼ਖਬਰੀ ਦਿੱਤੀ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਝਾਰਖੰਡ ਵਿੱਚ ਪੰਜਾਬ ਦੀ ਬੰਦ ਪਈ ਕੋਲ਼ੇ ਦੀ ਖਾਣ ਮੁੜ ਚਾਲੂ ਕਰ ਲਈ ਗਈ ਹੈ। ਹੁਣ ਕੋਲਾ਼ ਸਿੱਧਾ ਪੰਜਾਬ ਆਇਆ ਕਰੇਗਾ। ਪੰਜਾਬ ਵਾਸੀਆਂ ਦੀ ਮਿਹਨਤ ਦਾ ਪੈਸਾ ਪੰਜਾਬ ਦੀ ਬਿਹਤਰੀ ਅਤੇ ਭਲਾਈ ‘ਤੇ ਹੀ ਲਗਾਵਾਂਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਇਕ ਕੋਲੇ ਦੀ ਖਾਣ 2015 ਤੋਂ ਬੰਦ ਪਈ ਸੀ। ਇਸ ਨੂੰ ਚਾਲੂ ਕਰਨ ਦੀ ਥਾਂ ਸਮੇਂ ਦੀ ਸਰਕਾਰ ਨੇ ਇਧਰੋਂ-ਉਧਰੋਂ ਕੋਲਾ ਖਰੀਦਿਆ ਤਾਂ ਜੋ ਉਨ੍ਹਾਂ ਨਾਲ ਪੈਸੇ ਦੀ ਸੈਟਿੰਗ ਹੋ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਖਾਣ ਚਲਾ ਲਈ ਗਈ ਹੈ। ਮੈਂ ਮਈ-ਜੂਨ ਵਿਚ ਉਥੇ ਜਾ ਕੇ ਇਸ ਖਾਣ ਦਾ ਉਦਘਾਟਨ ਕਰਕੇ ਆਵਾਂਗਾ।